• Home »
  • ਖਬਰਾਂ
  • » ਆਪ ਤੇ ਸਮਰਥਕਾਂ ‘ਤੇ ਸਿਆਸੀ ਹੱਲੇ..

ਆਪ ਤੇ ਸਮਰਥਕਾਂ ‘ਤੇ ਸਿਆਸੀ ਹੱਲੇ..

-ਪੰਜਾਬੀਲੋਕ ਬਿਊਰੋ
ਅਕਾਲੀ ਦਲ ਤੇ ਕਾਂਗਰਸ ਵਲੋਂ ਆਮ ਆਦਮੀ ਪਾਰਟੀ ‘ਤੇ ਸਿਆਸੀ ਹਮਲੇ ਤੇਜ਼ ਕੀਤੇ ਜਾ ਰਹੇ ਹਨ।  ਪਹਿਲਾਂ ਤਾਂ ਰਵਾਇਤੀ ਪਾਰਟੀਆਂ ਨੇ ਬਾਹਰੀ ਹੋਣ ਦੇ ਇਲਜ਼ਾਮ ਲਾ ਕੇ ਤੇ ਦਿੱਲੀ ਸਰਕਾਰ ਦੀਆਂ ਖਾਮੀਆਂ ਗਿਣਾ ਕੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।  ਹੁਣ ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਮਾਹੌਲ ਫਿਰ ਖਰਾਬ ਹੋ ਜਾਏਗਾ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਖਤਰਨਾਕ ਮੇਲ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਅੱਤਵਾਦ ਦੇ ਕਾਲੇ ਦਿਨਾਂ wholesale jerseys ‘ਚ ਧਕੇਲ ਸਕਦਾ ਹੈ।  ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੱਡਾ ਧੋਖੇਬਾਜ਼ ਕਰਾਰ ਦਿੰਦਿਆਂ ਕਿਹਾ ਕਿ ਇਹ ਦੇਸ਼ ਵਿਰੋਧੀ ਤਾਕਤਾਂ ਨੂੰ ਪੰਜਾਬ ਦੇ ਹਿੱਤ ਵੇਚਣਾ ਚਾਹੁੰਦੇ ਹਨ। ਬਰਨਾਲਾ ‘ਚ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਨੇ ਕੇਜਰੀਵਾਲ ਉਪਰ ਜ਼ੋਰਦਾਰ ਹਮਲਾ ਕੀਤਾ।  ਉਹਨਾਂ ਨੇ ਕੇਜਰੀਵਾਲ ਨੂੰ ਉਸੇ ਸੋਚ ਦਾ ਮਾਲਕ ਦੱਸਿਆ, ਜਿਹੜੀ 1980 ਦੇ ਦਹਾਕੇ ‘ਚ ਪੰਜਾਬ ਨੂੰ ਅੱਤਵਾਦ ‘ਚ ਧਕੇਲਦਿਆਂ 35,000 ਤੋਂ ਵੱਧ ਲੋਕਾਂ ਦੀਆਂ ਜ਼ਿੰਦਗੀਆਂ ਦੇ ਨੁਕਸਾਨ ਦਾ ਕਾਰਨ ਬਣੀ ਸੀ। ਕੈਪਟਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸੱਜੀਆਂ (ਖਾਲਿਸਤਾਨੀ) ਤੇ ਖੱਬੀਆਂ (ਨਕਸਲੀ) ਵਿਚਾਰਧਾਰਾਵਾਂ ਵਿਚਾਲੇ ਚੱਲਦੀ ਆ ਰਹੀ ‘ਆਪ’ ਕੋਲ ਸਾਫ ਤੌਰ ‘ਤੇ ਪੰਜਾਬ ਦੇ ਵਿਕਾਸ ਨੂੰ ਲੈ ਕੇ ਕੋਈ ਵੀ ਨੀਤੀ ਜਾਂ ਪ੍ਰੋਗਰਾਮ ਨਹੀਂ ਹੈ। ਇਸ ਦੇ ਆਗੂ, ਕੇਜਰੀਵਾਲ ਸਿਰਫ ਝੂਠੇ ਵਾਅਦਿਆਂ ਰਾਹੀਂ ਸੂਬੇ ਉਪਰ ਕਬਜ਼ਾ ਕਰਨਾ ਚਾਹੁੰਦੇ ਹਨ।  ਕੈਪਟਨ ਨੇ ਕਿਹਾ ਕਿ ਕੇਜਰੀਵਾਲ ਦੀ ਅੱਖ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਉਪਰ ਹੈ।  ਇਸੇ ਤਰਾਂ ਉਹ ਪ੍ਰਧਾਨ ਮੰਤਰੀ ਵੀ ਬਣਨਾ ਚਾਹੁੰਦੇ ਹਨ।  ਉਹਨਾਂ ਨੇ ਆਪ ਨੂੰ ਵੱਖ ਵੱਖ ਵਿਚਾਰਧਾਰਾਵਾਂ ਦੀ ਖਿਚੜੀ ਦੱਸਿਆ, ਜਿਹੜੀ ਸੂਬੇ ਦਾ ਮਾਹੌਲ ਬਿਗਾੜ ਦੇਵੇਗੀ।  ਇਸ ਤਰਾਂ ਅਕਾਲੀ ਦਲ ਵੀ ਇਸੇ ਤਰਾਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਖਿਲਾਫ ਲਾ ਰਿਹਾ ਹੈ।
ਇਸੇ ਦੌਰਾਨ  ਅਰਵਿੰਦ ਕੇਜਰੀਵਾਲ ਇੱਕ ਖਾਲਿਸਤਾਨੀ ਵਿਚਾਰਧਾਰਾ ਦੇ ਸਮਰਥਕ ਐਨ.ਆਰ.ਆਈ. ਦੀ ਕੋਠੀ ਵਿੱਚ ਰਾਤ ਬਿਤਾਉਣ ਦੇ ਵਿਵਾਦ ਵਿੱਚ ਘਿਰ ਗਏ ਹਨ।  ਖਾਲਿਸਤਾਨੀ ਐਨ.ਆਰ.ਆਈ. ਦੀ ਕੋਠੀ ਮੋਗਾ ਵਿੱਚ ਹੈ।  ਕੇਜਰੀਵਾਲ ਨੇ ਸ਼ਨੀਵਾਰ ਇੱਥੇ ਇੱਕ ਰਾਤ ਬਿਤਾਈ ਹੈ।  ਮਿਲੀ ਜਾਣਕਾਰੀ ਅਨੁਸਾਰ ਕੇਜਰੀਵਾਲ ਸ਼ਨੀਵਾਰ ਰਾਤੀ 11 ਵਜੇ ਕੋਠੀ ਵਿੱਚ ਪਹੁੰਚੇ ਤੇ ਐਤਵਾਰ ਸਵੇਰੇ 10 ਵਜੇ ਚੋਣ ਪ੍ਰਚਾਰ ਲਈ ਉੱਥੇ ਚਲੇ ਗਏ।  ਇਹ ਕੋਠੀ ਮੋਗਾ ਦੀ ਟੀਚਰ ਕਾਲੋਨੀ ਵਿੱਚ ਹੈ ਤੇ ਇਸ ਦਾ ਮਾਲਕ ਕਿਸੇ ਸਮੇਂ ਖਾਲਿਸਤਾਨੀ ਕਮਾਂਡੋ ਫੋਰਸ ਦਾ NFL Jerseys Cheap ਮੁਖੀ ਰਿਹਾ। ਐਨ.ਆਰ.ਆਈ. ਗੁਰਿੰਦਰ ਸਿੰਘ ਹੈ ਤੇ ਉਹ ਇਸ ਸਮੇਂ ਬਰਤਾਨੀਆ ਵਿੱਚ ਰਹਿੰਦਾ ਹੈ। ਗੁਰਿੰਦਰ ਸਿੰਘ ਦੇ ਖ਼ਿਲਾਫ਼ ਦਹਿਸ਼ਤਵਾਦ ਦੇ ਸਮੇਂ ਵਿੱਚ ਬਾਘਾਪੁਰਾਣਾ, ਮੋਗਾ, ਅੰਮ੍ਰਿਤਸਰ ਵਿੱਚ ਕਈ ਮਾਮਲੇ ਦਰਜ ਹਨ।  ਹਾਲਾਂਕਿ ਬਾਘਾਪੁਰਾਣਾ ਮਾਮਲੇ ਵਿੱਚ ਗੁਰਿੰਦਰ ਸਿੰਘ ਬਰੀ Cheap Ray Bans ਹੋ ਚੁੱਕਾ ਹੈ।  ਕੇਜਰੀਵਾਲ ਦੇ ਇਸ ਤਾਜ਼ਾ ਵਿਵਾਦ ਤੋਂ ਬਾਅਦ ਰਾਜਨੀਤਕ ਪਾਰਟੀਆਂ ਨੇ ਉਹਨਾਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪਹਿਲਾਂ ਵੀ ਕੇਜਰੀਵਾਲ ਗਰਮਖ਼ਿਆਲੀ ਆਗੂਆਂ ਨਾਲ ਮੁਲਾਕਾਤ ਕਰ ਚੁੱਕੇ ਹਨ।  ਸੁਖਬੀਰ ਸਿੰਘ ਬਾਦਲ ਅਨੁਸਾਰ ਇਸ ਗੱਲ ਤੋਂ ਸਪਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਪੰਜਾਬ ਦੀ ਕੁਰਸੀ ਪਾਉਣ ਲਈ ਹਰ ਕੋਸ਼ਿਸ਼ ਕਰਨਗੇ।
ਬੈਂਸ ਭਰਾ ਵੀ ਉਲਝਾਏ
ਲੁਧਿਆਣਾ nba jerseys sales ਪੁਲਿਸ ਨੇ ਲੋਕ ਇਨਸਾਫ਼ ਪਾਰਟੀ ਦੇ ਛੇ ਸਮਰਥਕਾਂ ਖ਼ਿਲਾਫ਼ ਅਕਾਲੀ ਦਲ ਦੇ ਉਮੀਦਵਾਰ ਹੀਰਾ ਸਿੰਘ ਗਵਾੜੀਆ ਦੇ ਪੋਸਟਰ ਫਾੜਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।  ਅਕਾਲੀ ਉਮੀਦਵਾਰ ਹੀਰਾ ਸਿੰਘ ਗਵਾੜੀਆ ਅਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਸਾਊਥ ਤੋਂ ਚੋਣ ਲੜ ਰਹੇ ਹਨ।
ਲੁਧਿਆਣਾ ਦੇ ਥਾਣਾ ਡਾਬਾ ਵਿੱਚ ਦਰਜ ਕੀਤੇ ਮਾਮਲੇ ਅਨੁਸਾਰ ਅਕਾਲੀ ਉਮੀਦਵਾਰ ਹੀਰਾ ਸਿੰਘ ਗਵਾੜੀਆ ਨੇ ਕੁਝ ਦਿਨ ਪਹਿਲਾਂ ਬਲਵਿੰਦਰ ਸਿੰਘ ਬੈਂਸ überprüft ਦੇ ਸਮਰਥਕਾਂ ਉੱਤੇ ਉਸ ਦੇ ਦਫ਼ਤਰ ਅੱਗੇ ਲੱਗੇ ਪੋਸਟਰ ਫਾੜਨ ਅਤੇ ਸਮਰਥਕਾਂ ਨਾਲ ਕੁੱਟਮਾਰ ਕਰਨ ਦੀ ਸ਼ਿਕਾਇਤ ਦਿੱਤੀ ਸੀ। ਪੋਸਟਰ ਪਾੜਨ ਦੀ ਪੂਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਵੀ ਹੋ ਗਈ ਸੀ। ਇਸ ਤੋਂ ਬਾਅਦ ਹੀਰਾ ਸਿੰਘ ਗਵਾੜੀਆ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਇਸ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਬੈਂਸ ਸਮਰਥਕ ਛੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਦੂਜੇ ਪਾਸੇ ਬਲਵਿੰਦਰ ਸਿੰਘ ਬੈਂਸ ਨੇ ਆਖਿਆ ਹੈ ਕਿ ਵਿਰੋਧੀ ਧਿਰ ਹਾਰ ਨੂੰ ਦੇਖ ਕੇ ਬੁਖਲਾ ਗਿਆ ਹੈ ਅਤੇ ਝੂਠੇ ਪਰਚੇ ਦਰਜ ਕਰਵਾਉਣ ਵਿੱਚ ਜੁਟ ਗਿਆ ਹੈ।