ਪੰਜਾਬ ‘ਚ ਨਸ਼ਾ ਸੱਚ ਕਿ ਝੂਠ??

ਮੋਦੀ ਨਸ਼ੇ ਨੂੰ ਝੁਠਲਾਅ ਰਹੇ ਸੀ, ਡਾਕਟਰ ਨਸ਼ੇੜੀ ਦੀ ਲੱਤ ਕੱਟ ਰਹੇ ਸੀ
-ਪੰਜਾਬੀਲੋਕ cheap jordans for sale ਬਿਊਰੋ
ਨਸ਼ੇ ਦੇ ਮੁੱਦੇ ਨੂੰ Ray Ban Outlet ਮੋਦੀ ਨੇ ਝੁਠਲਾਇਆ ਹੈ। ਮੋਦੀ ਦੀ ਰੈਲੀ ਰਾਹੁਲ ਦੀ ਮਜੀਠਾ ਰੈਲੀ ਤੋਂ ਬਾਅਦ ਹੋਈ, ਜਿਸ ਵਿੱਚ ਕੈਪਟਨ ਅਮਰਿੰਦਰ ਨੂੰ ਸੀ ਐਮ ਕੈਂਡੀਡੇਟ ਐਲਾਨਿਆ ਗਿਆ, ਇਸ ‘ਤੇ ਮੋਦੀ ਨੇ ਟਿੱਚਰ ਕੀਤੀ ਕਿ ਇਹਨੇ ਤਾਂ ਪਿਛਲੀ ਵਾਰ ਵੀ ਕੱਪੜੇ ਸਵਾ ਲਏ ਸੀ, ਕੁਝ ਲੋਕ ਪੰਜਾਬ ਦੀ ਸੱਤਾ ਵਿੱਚ ਆਉਣ ਲਈ ਐਨੀ hockey jerseys ਜਲਦਬਾਜ਼ੀ ਵਿੱਚ ਹਨ ਕਿ ਬਿਨ ਪਾਣੀ ਮੱਛੀ ਵਾਂਗ ਤੜਪ ਰਹੇ ਨੇ। ਰਾਹੁਲ ਦਾ ਨਾਮ ਲਏ ਬਗੈਰ your ਮੋਦੀ ਨੇ ਕਿਹਾ ਕਿ ਨਸ਼ੇ ਨੂੰ ਲੈ ਕੇ ਕੁਝ ਲੋਕ ਪੰਜਾਬ ਨੂੰ ਬਦਨਾਮ ਕਰ ਰਹੇ ਨੇ, ਕੇਜਰੀਵਾਲ ਤੇ ਸਿੱਧੂ ਦਾ ਮੋਦੀ ਨੇ ਜ਼ਿਕਰ ਤੱਕ ਨਹੀਂ ਕੀਤਾ।
ਐਸ ਵਾਈ ਐਲ ਨਹਿਰ ਦਾ ਨਾਂਅ ਵੀ ਨਹੀਂ ਲਿਆ, ਪਰ ਸਿੰਧੂ ਨਦੀ ਦਾ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਲਿਆ ਕੇ ਦੇਣ ਦੀ ਗੱਲ ਕਰ ਗਏ, ਆਂਹਦੇ ਸੋਚ ਰਹੇ ਹਾਂ ਕਿ ਇਹ ਪਾਣੀ ਤਾਂ ਸਾਡਾ ਹੈ, ਪਾਕਿਸਤਾਨ ਕਿਵੇਂ ਲੈ ਜਾਊ?
ਜਦ ਮੋਦੀ ਸਾਹਿਬ ਜਲੰਧਰ ਵਿੱਚ ਮੰਚ ਤੋਂ ਪੰਜਾਬ ਵਿੱਚ ਨਸ਼ੇ oakley sunglasses sale ਦੀ ਸਮੱਸਿਆ ਨੂੰ ਝੁਠਲਾਅ ਰਹੇ ਸਨ ਤਾਂ ਐਨ ਓਸ ਵਕਤ ਵੱਡੇ ਬਾਦਲ ਸਾਹਿਬ ਦੇ ਹਲਕਾ ਲੰਬੀ ਦੇ 27 ਸਾਲਾ ਤੇਜਿੰਦਰ ਦੀ ਨਸ਼ੇ ਦੀ ਵਜਾ ਕਰਕੇ ਪੀ ਜੀ ਆਈ ਵਿੱਚ ਲੱਤ ਕੱਟੀ ਜਾ ਰਹੀ ਸੀ। ਪਿੰਡ ਗੁਰੂਸਰ ਜੋਧੇ ਦਾ ਤੇਜਿੰਦਰ ਸਧਾਰਨ ਕਿਸਾਨੀ ਪਰਿਵਾਰ ਵਿਚੋਂ ਹੈ, ਇੰਜੀਨੀਅਰਿੰਗ ਲਈ ਛਾਪਿਆਂਵਾਲੀ ਵਿੱਚ ਤਿੰਨ ਸਾਲ ਪੜਿਆ ਪਰ ਫੇਲ ਹੋ ਗਿਆ, ਘਰ ਵਾਪਸ ਆ ਗਿਆ, ਤੇ ਹਾਣੀਆਂ ਨਾਲ ਕਬੱਡੀ ਖੇਡਣ ਲੱਗਿਆ, ਕੁਇੰਟਲ ਵਜ਼ਨ ਦਾ ਸ਼ਤੀਰ ਵਰਗਾ ਗੱਭਰੂ ਕਬੱਡੀ ‘ਚ ਧੁੰਮਾ ਪਾਉਣ ਲੱਗਿਆ, ਸੂਬਾ ਪੱਧਰੀ ਕਈ ਮੁਕਾਬਲਿਆਂ ਵਿੱਚ ਜਿੱਤਿਆ, ਚਾਰ ਪੰਜ ਸਾਲ ਵਿੱਚ ਕਾਫੀ ਨਾਮ ਕਮਾਇਆ, ਪਰ ਜ਼ਿੰਦਗੀ ਦਾ ਰੇਹੜੂ ਰੇੜਨ ਲਈ ਨਾਮ ਦੀ ਨਹੀਂ ਕੰਮ ਦੀ ਲੋੜ ਹੈ, ਨੌਕਰੀ ਦੀ ਲੋੜ ਹੈ, ਜੋ ਤੇਜਿੰਦਰ ਨੂੰ ਨਾ ਮਿਲੀ, ਨਿਰਾਸ਼ਾ ‘ਚ ਨਸ਼ੇ ਵਾਲੇ ਕਾਲੇ ਰਾਹ ਪੈ ਗਿਆ, ਟੀਕੇ ਲਾਉਣ ਲੱਗਿਆ, ਸਾਲ 2013 ‘ਚ ਨਸ਼ੇ ‘ਚ ਧੁੱਤ ਹੋ ਕੇ ਰੇਲਵੇ ਟਰੈਕ ‘ਤੇ ਡਿੱਗ ਪਿਆ, ਇਕ ਪੈਰ ਕੱਟਣਾ ਪਿਆ ਸੀ, ਉਸ ਦਾ ਇਲਾਜ ਅੰਮ੍ਰਿਤਸਰ ਦੇ ਇਕ ਹਸਪਤਾਲ ਵਿੱਚ ਪੂਰਾ ਸਾਲ ਚੱਲਿਆ, ਇਕ ਏਕੜ ਜ਼ਮੀਨ ਵਿਕ ਗਈ ਸੀ। ਲੰਬੇ ਇਲਾਜ ਬਾਅਦ ਕੁਝ ਉਭਰਿਆ, ਦੋ ਸਾਲ ਪਹਿਲਾਂ ਵਿਆਹ ਹੋਇਆ, ਪਰ ਨੌਕਰੀ ਨਾ ਮਿਲਣ ਦਾ ਸੱਲ ਮਾਨਸਿਕਤਾ ਨੂੰ ਲਗਾਤਾਰ ਸੱਟਾਂ ਮਾਰਦਾ ਰਿਹਾ, ਉਹ ਸਾਲ ਪਹਿਲਾਂ ਦੁਬਾਰਾ ਨਸ਼ੇ ਦੀ ਪਕੜ ਵਿੱਚ ਆ ਗਿਆ, ਉਸ ਦੀ ਲੱਤ ਗੋਡੇ ਤੋਂ ਪੱਟ ਤੱਕ ਟੀਕੇ ਲਾ ਲਾ ਕੇ ਪੂਰੀ ਤਰਾਂ ਖਰਾਬ ਹੋ ਚੁੱਕੀ ਸੀ, ਇਕੋ ਵੇਲੇ 8-10 ਟੀਕੇ ਲਾਉਂਦਾ ਸੀ, ਨਸ ਬਲੌਕ ਹੋ ਗਈ, ਜ਼ਿੰਦਗੀ ਬਚਾਉਣ ਲਈ ਉਸ ਦੀ ਲੱਤ ਚੂਲੇ ਤੋਂ ਕੱਟ ਦਿੱਤੀ ਗਈ। ਤੇਜਿੰਦਰ..  ਕੁਇੰਟਲ ਵਜ਼ਨ ਦਾ ਸੋਹਣਾ ਸੁਨੱਖਾ ਗੱਭਰੂ ਸਰਕਾਰਾਂ ਦੀ ਬਦਨੀਅਤੀ, ਸਿਸਟਮ ਦੀ ਖਰਾਬੀ ਕਾਰਨ ਸਾਰੀ ਉਮਰ ਮੰਜੇ ‘ਤੇ ਅਪਾਹਜ ਬਣ ਕੇ ਰਹੂਗਾ..।
ਇਸ ਦੀ ਜ਼ਿਮੇਵਾਰੀ ਲੈਣ ਵਾਲਾ ਕੋਈ ਨਹੀਂ..।