• Home »
  • ਖਬਰਾਂ
  • » ਠੇਕੇ ‘ਤੇ ਜ਼ਮੀਨਾਂ ਲੈਣ ਵਾਲਿਆਂ ਨੂੰ ਨਹੀਂ ਹਟਾਵਾਂਗੇ

ਠੇਕੇ ‘ਤੇ ਜ਼ਮੀਨਾਂ ਲੈਣ ਵਾਲਿਆਂ ਨੂੰ ਨਹੀਂ ਹਟਾਵਾਂਗੇ

-ਡੇਰਿਆਂ ਵਾਲਿਆਂ ਨਾਲ ਕੈਪਟਨ ਵਲੋਂ ਵਾਅਦਾ
-ਪੰਜਾਬੀਲੋਕ ਬਿਊਰੋ
ਕੈਪਟਨ ਅਮਰਿੰਦਰ ਸਿੰਘ ਨੇ ਡੇਰਿਆਂ ਵਾਲਿਆਂ ਨੂੰ ਖੁਸ਼ ਕਰਨ ਲਈ ਅੱਜ ਨਵਾਂ ਵਾਅਦਾ ਕੀਤਾ ਹੈ।  ਕੈਪਟਨ ਨੇ ਪੈਪਸੂ ਦੀਆਂ ਡੇਰਿਆਂ ਨਾਲ ਸਬੰਧਤ ਜਾਇਦਾਦਾਂ ਠੇਕੇ ‘ਤੇ ਲੈਣ ਵਾਲਿਆਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਨੂੰ ਜ਼ਮੀਨਾਂ ਤੋਂ ਨਹੀਂ ਹਟਾਉਣ ਦਿੱਤਾ ਜਾਏਗਾ।  ਸਰਕਾਰ ਬਣਨ ਤੇ ਉਹ ਲੋੜ ਪੈਣ ਤੇ ਕਾਨੂੰਨ ਵੀ ਲੈ ਕੇ ਆਉਣਗੇ।  ਕੈਪਟਨ ਨੇ ਕਿਹਾ ਕਿ ਅਜਿਹੀਆਂ ਜਾਇਦਾਦਾਂ ਬਾਰੇ ਹਾਈਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਪੇਸ਼ ਆ ਰਹੀ ਸਮੱਸਿਆ ਦਾ ਸ਼ਾਂਤਮਈ ਤੇ cheap ray ban sungalsses ਪੱਕਾ ਹੱਲ ਕੱਢਿਆ ਜਾਵੇਗਾ। ਉਹਨਾਂ ਨੇ ਡੇਰਿਆਂ ਦੇ ਮਹੰਤਾਂ ਨੂੰ ਭਰੋਸੇ ‘ਚ ਲੈ ਕੇ ਹੱਲ ਕੱਢਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਪੁਖਤਾ ਕਰਨਗੇ ਕਿ ਠੇਕੇ ਤੇ ਜ਼ਮੀਨ ਲੈਣ ਵਾਲਿਆਂ jordan retro 11 ਨੂੰ ਉਹਨਾਂ ਦੇ ਘਰਾਂ ਤੋਂ ਨਾ ਵਾਂਝਾ ਕੀਤਾ ਜਾਵੇ, ਜਿਹਨਾਂ ਦੀ ਕੋਈ ਗਲਤੀ ਨਹੀਂ।
ਯਾਦ ਰਹੇ ਬੀਤੇ ਸਮੇਂ ਦੌਰਾਨ ਪੰਜਾਬ ਦੇ ਪੈਪਸੂ ਖੇਤਰ ‘ਚ ਰਾਜੇ ਜ਼ਮੀਨਾਂ ਨੂੰ ਸੰਤਾਂ-ਮਹੰਤਾਂ ਨੂੰ ਡੇਰਿਆਂ ਲਈ ਦਾਨ ਦੇ ਦਿੰਦੇ Cheap MLB Jerseys ਸਨ, ਜਿਹਨਾਂ ਨੇ ਬਾਅਦ ‘ਚ ਡੇਰੇ ਚਲਾਉਣ ਵਾਸਤੇ ਫੰਡ ਇਕੱਠੇ ਕਰਨ ਲਈ ਉਕਤ ਥਾਵਾਂ ਅੱਗੇ ਆਮ ਲੋਕਾਂ ਨੂੰ ਠੇਕੇ ਉਪਰ ਦੇ ਦਿੱਤੀਆਂ ਸਨ।  ਹਾਲਾਂਕਿ, ਪੰਜਾਬ ਸਰਕਾਰ ਵੱਲੋਂ 1980 ‘ਚ ਧਰਮ wholesale jerseys china ਅਰਥ ਬੋਰਡ ਦਾ ਨਿਰਮਾਣ ਕਰਕੇ ਡੇਰਿਆਂ ਨੂੰ ਠੇਕੇ ਤੇ ਜ਼ਮੀਨ ਦੇਣ ਤੇ ਰੋਕ ਲਾ ਦਿੱਤੀ ਸੀ।
ਕੈਪਟਨ ਨੇ ਕਿਹਾ ਕਿ ਹਾਈਕੋਰਟ ਵੱਲੋਂ ਸਾਰਿਆਂ ਡੇਰਿਆਂ ਦੀਆਂ ਜ਼ਮੀਨਾਂ ਦੇ ਠੇਕੇ ਗੈਰ ਕਾਨੂੰਨੀ ਕਰਾਰ ਦੇਣ ਨਾਲ 1980 ਤੋਂ ਜ਼ਮੀਨ ਨੂੰ ਠੇਕੇ ‘ਤੇ ਲੈਣ ਵਾਲੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ।  ਇਸ ਲੜੀ ਹੇਠ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਠੇਕੇ ਤੇ ਲਈਆਂ ਜ਼ਮੀਨਾਂ ਨੂੰ ਵਿਕਸਤ ਕਰਨ ਵਾਲੇ ਤੇ ਬੀਤੇ 60-70 ਸਾਲਾਂ ਦੌਰਾਨ ਉਹਨਾਂ ਉਪਰ ਮਕਾਨ ਤੇ ਫੈਕਟਰੀਆਂ ਬਣਾ ਚੁੱਕੇ ਲੋਕਾਂ ਅੰਦਰ ਭੈਅ ਫੈਲਿਆ ਹੋਇਆ ਹੈ, ਜਿਸ ਨੇ ਉਹਨਾਂ ਨੂੰ ਠੇਕੇ ਵਾਲੀ ਜ਼ਮੀਨ ਤੋਂ ਵਾਂਝਾ ਕੀਤੇ ਜਾਣ ਦਾ ਖਤਰਾ ਪੈਦਾ ਕਰ ਦਿੱਤਾ ਹੈ।
ਹਾਲਾਂਕਿ, ਹਾਈ ਕੋਰਟ ਦੇ ਫੈਸਲੇ ਖਿਲਾਫ ਮਹੰਤ ਸੁਪਰੀਮ ਕੋਰਟ ਗਏ ਹਨ ਤੇ ਸੁਪਰੀਮ ਕੋਰਟ ਨੇ ਮਾਮਲੇ ਚ ਸਟੇਅ ਆਰਡਰ ਦੇ ਦਿੱਤੇ ਹਨ ਪਰ ਅੰਤਿਮ ਆਦੇਸ਼ ਆਉਣਾ ਹਾਲੇ ਵੀ ਬਾਕੀ Teleferik ਹੈ ਤੇ ਇਸ ਦੇ ਸੰਭਾਵਿਤ ਨਤੀਜੇ ਨੂੰ ਲੈ ਕੇ ਠੇਕੇ ਤੇ ਜ਼ਮੀਨਾਂ ਲੈਣ ਵਾਲਿਆਂ ਚ ਡਰ ਵਧਦਾ cheap jerseys wholesale ਜਾ ਰਿਹਾ ਹੈ।