• Home »
  • ਖਬਰਾਂ
  • » ਬਾਦਲਾਂ ਦੇ ਸਮਾਗਮਾਂ ‘ਚ ਅੱਜ ਫੇਰ ਹੱਲਾਗੁੱਲਾ!!

ਬਾਦਲਾਂ ਦੇ ਸਮਾਗਮਾਂ ‘ਚ ਅੱਜ ਫੇਰ ਹੱਲਾਗੁੱਲਾ!!

ਕਾਕਾ ਜੀ ਨੂੰ ਸਵਾਲ ਕਰਨ ਵਾਲੇ ਦਾ ਮੂੰਹ ਬੰਦ ਕਰਕੇ ਰੈਲੀ ‘ਚੋਂ ਕੱਢਤਾ
ਵੱਡੇ ਬਾਦਲ ਦੀ ਰੈਲੀ ‘ਚ ਕਾਲੀਆਂ ਝੰਡੀਆਂ ਲਹਿਰਾਈਆਂ
-ਪੰਜਾਬੀਲੋਕ ਬਿਊਰੋ
ਅੱਜ ਖਰੜ ਵਿੱਚ ਸੁਖਬੀਰ ਬਾਦਲ ਦੀ ਅਗਵਾਈ ‘ਚ ਪਾਰਟੀ ਉਮੀਦਵਾਰ ਦੇ ਹੱਕ ‘ਚ ਹੋਈ ਰੈਲੀ ਵਿੱਚ ਅਜੀਬ ਮਹੌਲ ਬਣ ਗਿਆ ਜਦ ਸੁਖਬੀਰ ਬਾਦਲ ਸਰਕਾਰ ਦੀਆਂ ਪ੍ਰਪਾਤੀਆਂ ਗਿਣਾ ਰਿਹਾ ray ban sunglasses ਸੀ ਤਾਂ ਇਕ ਬਜ਼ੁਰਗ ਨੇ ਇਸ ਨੂੰ ਕੋਰਾ ਝੂਠ ਕਹਿ ਕੇ ਵਿਰੋਧ ਕੀਤਾ, ਤਾਂ ਉਸ ਬਜ਼ੁਰਗ ਨੂੰ ਰੈਲੀ ਵਿਚੋਂ ਮੂੰਹ ਬੰਦ ਕਰਕੇ ਬਾਹਰ ਕੱਢ ਦਿੱਤਾ ਗਿਆ।
ਇਥੇ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵਲੋਂ ਅਗਲੇ ਦੋ ਸਾਲਾਂ ਵਿਚ ਸੂਬੇ ਦੇ 12 ਹਜ਼ਾਰਾਂ ਪਿੰਡਾਂ ਵਿਚ ਸੀਵਰੇਜ, ਵਾਟਰ ਸਪਲਾਈ, ਸੋਲਰ ਸਟਰੀਟ ਲਾਈਟਾਂ, ਸੀਮਿੰਟਿਡ ਗਲੀਆਂ ਸਮੇਤ ਸਾਰੀਆਂ ਸ਼ਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਹਨਾਂ ਚੱਲ ਰਹੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੇ ਦਮਗਜੇ ਮਾਰੇ ਤਾਂ ਇੱਕ 60 ਸਾਲਾ ਬਜ਼ੁਰਗ ਮਨਸੂਰ ਅਹਿਮਦ ਰੋਹ ਵਿੱਚ ਆ ਗਿਆ।  ਉਸ ਨੇ ਰੈਲੀ ਵਿੱਚ ਹੀ ਕਿਹਾ ਕਿ ਇਹ ਸਭ ਬਕਵਾਸ ਹੈ।  ਕੋਈ ਵਿਕਾਸ ਨਹੀਂ ਹੋਇਆ।  ਸੜਕਾਂ ਟੁੱਟੀਆਂ ਪਈਆਂ ਹਨ।  ਘਰਾਂ ਵਿੱਚ ਪੀਣ ਵਾਲਾ ਪਾਣੀ ਨਹੀਂ ਆਉਂਦਾ।
ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲਾ ਬਜ਼ੁਰਗ ਮਨਸੂਰ ਅਹਿਮਦ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸੀਨੀਅਰ ਅਸਿਸਟੈਂਟ ਸੇਵਾ ਮੁਕਤ ਹੋਇਆ ਹੈ।  ਰੈਲੀ ਵਿੱਚ ਅਹਿਮਦ ਦੇ ਬੋਲਦੇ ਸਾਰ ਹੜਕੰਪ ਮੱਚ ਗਿਆ।  ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।  ਸੁਰੱਖਿਆ ਮੁਲਾਜ਼ਮ ਉਸ ਦਾ ਮੂੰਹ ਬੰਦ ਕਰਕੇ ਉਸ ਨੂੰ ਰੈਲੀ ਵਿੱਚੋਂ ਬਾਹਰ ਲੈ ਗਏ।
ਓਧਰ ਸੰਗਰੂਰ ਵਿਖੇ ਵੱਡੇ ਬਾਦਲ ਦੀ ਰੈਲੀ ਵਿੱਚ ਅੱਜ ਫਿਰ ਹੰਗਾਮਾ ਹੋ ਗਿਆ।  ਇੱਥੇ ਲੋਕਾਂ ਨੇ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਨਾਅਰੇਬਾਜ਼ੀ ਕੀਤੀ। ਬਾਦਲ ਦੇ ਵਿਰੋਧ ਦੀ ਇਹ ਲਗਾਤਾਰ 6ਵੀਂ ਘਟਨਾ ਹੈ। ਪੁਲਿਸ ਕਾਫੀ ਸਮਾਂ ਤਾਂ ਮੂਕ ਦਰਸ਼ਕ ਬਣ ਕੇ ਸਭ ਵੇਖਦੀ ਰਹੀ ਤੇ ਫਿਰ ਚਾਰ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ। ਅਕਾਲੀ ਦਲ ਦੇ ਹਮਾਇਤੀਆਂ ਦੀ ਝੰਡੀਆਂ ਵਿਖਾਉਣ ਵਾਲਿਆਂ ਨਾਲ ਝੜਪ ਵੀ ਹੋ ਗਈ। ਵੱਡੇ ਬਾਦਲ ਨੇ ਰੈਲੀ ਦੌਰਾਨ ਕਿਹਾ ਕਿ ਕਾਲੀਆਂ ਝੰਡੀਆਂ ਦਾ ਸਾਡੇ ‘ਤੇ ਕੋਈ ਅਸਰ ਨਹੀਂ। ਅਸੀਂ ਪੰਜਾਬ ਨੂੰ ਬਚਾਉਣ ਦੀ ਲੜਾਈ ਲੜਦੇ ਰਹਾਂਗੇ।
ਵਿਰੋਧ ਦੇ ਬਾਵਜੂਦ ਵੱਡੇ ਬਾਦਲ ਦਾ ਰੈਲੀਆਂ ਪ੍ਰਤੀ ਮੋਹ ਕਾਇਮ ਹੈ। ਪਤਾ ਲੱਗਿਆ ਹੈ ਕਿ ਉਹ ਗੱਠਜੋੜ ਦੇ ਉਮੀਦਾਰਾਂ ਦੀ ਚੋਣ nba jerseys sales ਮੁਹਿੰਮ ਨੂੰ ਹੁਲਾਰਾ ਦੇਣ ਲਈ ਅਗਲੇ 8 ਦਿਨਾਂ ਵਿਚ ਇਕ ਦਰਜਨ ਤੋਂ ਵੱਧ ਚੋਣ ਰੈਲੀਆਂ ਕਰਨਗੇ। ਤੈਅ ਹੋਏ ਪ੍ਰੋਗਰਾਮ ਅਨੁਸਾਰ ਕੱਲ 26 ਜਨਵਰੀ ਨੂੰ ਪ੍ਰਕਾਸ਼ ਸਿੰਘ ਬਾਦਲ ਗਣਤੰਤਰ ਦਿਵਸ ਸਮਾਗਮਾਂ ਵਿਚ ਸ਼ਮਲੀਅਤ ਮਗਰੋਂ ਪਹਿਲੀ ਰੈਲੀ ਡੇਰਾਬਸੀ ਹਲਕੇ ਦੀ ਜੀਰਕਪੁਰ  ਵਿਚ ਕਰਨਗੇ ਤੇ ਇਸ ਉਪਰੰਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਲਕੇ ਵਿਚ ਰੈਲੀ ਕਰਨਗੇ।   27 ਜਨਵਰੀ ਨੂੰ ਉਹ ਜਲੰਧਰ ਵਿਖੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿਚ ਸ਼ਮੂਲੀਅਤ Disney ਕਰਨਗੇ।  28 ਜਨਵਰੀ ਨੂੰ ਉਹ ਪੱਟੀ ਹਲਕੇ ਵਿਚ ਤੇ ਫੇਰ ਰੋਪੜ ਹਲਕੇ ਦੀ ਨੂਰਪੁਰ ਬੇਦੀ ਵਿਖੇ ਹੋ ਰਹੀ ਰੈਲੀ ਨੂੰ ਸੰਬੋਧਨ ਕਰਨਗੇ।  29 ਜਨਵਰੀ ਨੂੰ ਉਹ ਕੋਟਕਪੁਰਾ ਵਿਖੇ ਮੋਦੀ ਦੀ ਰੈਲੀ ਵਿਚ ਸ਼ਮੂਲੀਅਤ ਕਰਨਗੇ ਤੇ ਇਸ ਮਗਰੋਂ ਜ਼ੀਰਾ ਹਲਕੇ ਵਿਚ ਰੈਲੀ ਨੂੰ ਸੰਬੋਧਨ ਕਰਨਗੇ।  30 ਜਨਵਰੀ ਨੂੰ ਉਹ ਫਿਲੌਰ ਤੇ ਬਠਿੰਡਾ ਸ਼ਹਿਰੀ ਹਲਕਿਆਂ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।  31 ਜਨਵਰੀ ਤੋਂ 2 cheap jerseys wholesale ਫਰਵਰੀ ਤੱਕ ਉਹ ਲੰਬੀ ਹਲਕੇ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨਗੇ।