• Home »
  • ਖਬਰਾਂ
  • » ਅੰਨਾ ਵੰਡੇ ਸੀਰਨੀ ਮੁੜ-ਮੁੜ ਆਪਣਿਆਂ ਨੂੰ .. .. ..

ਅੰਨਾ ਵੰਡੇ ਸੀਰਨੀ ਮੁੜ-ਮੁੜ ਆਪਣਿਆਂ ਨੂੰ .. .. ..

2-2 ਲੱਖ ਪ੍ਰਤੀ ਵੋਟ ਖਰਚੇ ਕਾਕਾ ਜੀ ਨੇ  <br Kupası’nda />
-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਹਲਕਾ ਜਲਾਲਾਬਾਦ ਦਾ ਪਿੰਡ ਛਜਰਾਣਾ ਪੂਰੇ ਪੰਜਾਬ ਵਿੱਚ Cheap Ray Ban Sunglasses ਇਕੋ ਇੱਕ ਅਜਿਹਾ ਪਿੰਡ ਹੈ ਜਿੱਥੇ ਹਰੇਕ ਵੋਟ ‘ਤੇ ਕਾਕਾ ਜੀ ਨੇ 2 ਲੱਖ ਰੁਪਏ ਖਰਚੇ ਨੇ, ਪਰ ਫੇਰ ਵੀ ਵੋਟਰਾਂ ਦੇ ਦਿਲਾਂ ਵਿੱਚ ਥਾਂ ਨਹੀਂ ਬਣਾ ਸਕੇ। ਪਿਛਲੇ ਪੰਜ ਸਾਲਾਂ ਵਿੱਚ ਪਿੰਡ ‘ਤੇ 70 ਕਰੋੜ ਤੋਂ ਵੀ ਵੱਧ ਦੀ ਰਕਮ ਖਰਚ ਕੀਤੀ ਗਈ। ਸੁਖਬੀਰ ਬਾਦਲ ਦੇ ਜਲਾਲਾਬਾਦ ਹਲਕੇ ਦੇ ਇਸ ਪਿੰਡ ਵਿੱਚ ਦਰਾਂ ਘਰਾਂ ‘ਤੇ ਅਕਾਲੀ ਦਲ ਬਾਦਲ ਨਾਲੋਂ ਵੱਧ ਝੰਡੀਆਂ ਕਾਂਗਰਸ ਤੇ ਆਪ ਕਿਆਂ ਦੀਆਂ ਲੱਗੀਆਂ ਨੇ।
4 ਪੰਚਾਇਤਾਂ ਵਾਲੇ ਇਸ ਪਿੰਡ ਵਿੱਚ 1750 ਘਰ ਨੇ, ਜਿਸ ਹਿਸਾਬ ਨਾਲ 4 ਲੱਖ ਰੁਪਏ ਇਕ ਘਰ ‘ਤੇ ਖਰਚ ਕਰ ਦਿੱਤੇ ਗਏ, 50 ਕਰੋੜ ਉਹਨਾਂ ਪ੍ਰੋਜੈਕਟਾਂ ‘ਤੇ ਰੋੜ ਦਿੱਤੇ  ਜਿਸ ਦਾ ਫਾਇਦਾ ਹੀ ਕੋਈ ਨਹੀਂ। 3500 ਵੋਟ ਵਾਲੇ ਪਿੰਡ ਛਜਰਾਣਾ ਵਿੱਚ ਚਾਰ ਪੰਚਾਇਤਾਂ ਨੇ-ਛਜਰਾਣਾ ਦੀ 1800 ਵੋਟ, ਮਾਛੀ ਰਾਮ ਲਹੌਰੀਆ ਨਗਰ ਦੀ 750 ਵੋਟ, ਜਨਤਾ ਨਗਰ ਦੀ 650 ਵੋਟ ਤੇ ਕੋਟੋ ਰਾਮ ਢਾਣੀ ਦੀ 300 ਵੋਟ ਹੈ।
ਪਿੰਡ ਵਿੱਚ ਕੁਝ ਮਹੀਨੇ ਪਹਿਲਾਂ ਹੀ ਗਲੀਆਂ ਨਾਲੀਆਂ ਬਣੀਆਂ, ਪਰ ਤਰੇੜਾਂ ਪਾਟ ਵੀ ਗਈਆਂ।  ਪਿੰਡ ਦੇ ਸਾਢੇ 750 ਏਕੜ ਵਿੱਚ ਸੇਮ ਦੇ ਨਾਮ ‘ਤੇ ਬਰਬਾਦ ਕਰ wholesale football jerseys china ਦਿੱਤੇ ਪਰ ਸੇਮ ਦੀ ਸਮੱਸਿਆ ਹਾਲੇ ਵੀ ਕਾਇਮ ਹੈ। ਜਿਹੜੀ ਡਰੇਨ ਬਣਾਈ ਗਈ ਹੈ, ਉਸ ਵਿੱਚ ਪਾਣੀ ਕਿਸੇ ਵੀ ਪਾਸਿਓਂ ਨਹੀਂ ਚੱਲ ਰਿਹਾ। ਖੂਹ ਵੀ ਬੇਕਾਰ ਨੇ, 500 ਏਕੜ ‘ਚ ਸਫੈਦਾ ਲਾਇਆ ਸੀ, ਪਰ ਇਕ ਵੀ ਬੂਟਾ ਰੁੱਖ ਨਾ ਬਣ ਸਕਿਆ।
ਸਾਢੇ 750 ਏਕੜ ‘ਚ ਫਿਸ਼ ਪੌਂਡ ਬਣੇ ਨੇ, ਪਰ ਸਿਰਫ ਪੌਂਡ ਈ ਨੇ, ਮੱਛੀਆਂ ਤਾਂ ਹੈ ਈ ਨਹੀਂ। ਜੇ ਮੱਛੀਆਂ ਛੱਡੀਆਂ ਜਾਂਦੀਆਂ ਨੇ ਤਾਂ ਉਹ ਮਰ ਜਾਂਦੀਆਂ ਨੇ, ਕਿਉਂਕਿ ਪਾਣੀ ਵਿੱਚ ਆਕਸੀਜਨ ਨਹੀਂ ਹੈ, ਨਕਲੀ ਆਕਸੀਜਨ ਦਾ ਇੰਤਜ਼ਾਮ ਕੋਈ ਨਹੀਂ।
ਸੇਮ ਕਰਕੇ ਘਰਾਂ ਦੀਆਂ ਕੰਧਾਂ ਤਿੜਕੀਆਂ ਪਈਆਂ ਨੇ, ਮੁਰੰਮਤ ਲਈ ਪੈਸਾ ਆਇਆ ਦੱਸਿਆ ਜਾ ਰਿਹਾ ਹੈ, ਪਰ ਕਿੱਥੇ ਲੱਗਿਆ, ਕੋਈ ਨਹੀਂ ਜਾਣਦਾ।  ਪਿੰਡ ਦੀਆਂ ਪੰਚਾਇਤਾਂ ਵੀ ਕਹਿ ਰਹੀਆਂ ਨੇ ਕਿ ਇਸ ਵਾਰ ਪਤਾ ਨਹੀਂ ਲੋਕ ਕੀਹਨੂੰ ਵੋਟਾਂ ਦੇਣਗੇ।