• Home »
  • ਖਬਰਾਂ
  • » ਖੰਡ ਘਿਓ ਵਾਲਾ ਬਾਦਲਕਾ ਮੈਨੀਫੈਸਟੋ ਜਾਰੀ

ਖੰਡ ਘਿਓ ਵਾਲਾ ਬਾਦਲਕਾ ਮੈਨੀਫੈਸਟੋ ਜਾਰੀ

-ਪੰਜਾਬੀਲੋਕ jordans for sale ਬਿਊਰੋ
ਪੰਜਾਬ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਚੋਣ ਮੈਨੀਫੈਸਟੋ ਪੇਸ਼ ਕਰ ਦਿੱਤਾ ਹੈ।  ਜਿਸ ਵਿੱਚ ਕਿਸਾਨਾਂ ਅਤੇ wholesale nfl jerseys ਗਰੀਬਾਂ ਨੂੰ ਖਾਸ ਕਰਕੇ ਤਿਆਰ ਕੀਤਾ ਹੈ।  ਗਰੀਬਾਂ ਨੂੰ ਰਿਆਇਤੀ ਦਰਾਂ ਉੱਤੇ ਘਿਓ, ਚੀਨੀ ਦੇਣ ਦਾ ਵੀ ਵਾਅਦਾ ਇਸ ਮੈਨੀਫੈਸਟੋ ਵਿੱਚ ਕੀਤਾ ਗਿਆ ਹੈ।  ਮੈਨੀਫੈਸਟੋ ਜਾਰੀ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤੀਜੀ ਵਾਰ ਸਰਕਾਰ ਬਣਨ ਉਤੇ ਉਹ ਗਰੀਬਾਂ ਨੂੰ 25 ਰੁਪਏ ਕਿਲੋ ਦੇ ਹਿਸਾਬ ਨਾਲ ਦੇਸੀ ਘਿਓ ਦੇਣਗੇ।  ਕਿਸਾਨਾਂ ਨੂੰ ਝੋਨੇ ਅਤੇ ਕਣਕ ਦੀ ਘੱਟੋ ਘੱਟ ਕੀਮਤ ਉੱਤੇ ਪ੍ਰਤੀ ਕੁਇੰਟਲ ਇੱਕ ਸੌ ਰੁਪਏ ਦਾ ਬੋਨਸ ਰਾਜ ਸਰਕਾਰ ਦੇ ਖਜ਼ਾਨੇ ਵਿੱਚੋਂ ਦੇਣ ਦਾ ਵਾਅਦਾ ਕੀਤਾ ਹੈ। ਕਿਸਾਨਾਂ ਨੂੰ ਦਸ ਘੰਟੇ ਬਿਜਲੀ ਸਪਲਾਈ ਦੇਣ ਦੇ ਨਾਲ ਟਿਊਬਵੈੱਲ ਕੁਨੈਕਸ਼ਨ ਦੇਣ ਦੀ ਹੱਦ ਖਤਮ ਕਰਨ ਦਾ ਵਾਅਦਾ ਵੀ ਕੀਤਾ ਹੈ।  ਲੁਧਿਆਣਾ ਵਿੱਚ ਚੋਣਾਂ wholesale jerseys ਤੋਂ ਸਿਰਫ ਦਸ ਦਿਨ ਪਹਿਲਾਂ ਜਾਰੀ ਕੀਤੇ ਗਏ ਮੈਨੀਫੈਸਟੋ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮੁੱਢਲੇ ਵੋਟ ਬੈਂਕ ਕਿਸਾਨਾਂ, ਨੌਜਵਾਨਾਂ ਅਤੇ ਕਮਜ਼ੋਰ für ਵਰਗਾਂ ਦਾ ਵਿਸ਼ੇਸ਼ ਖਿਆਲ ਰੱਖਿਆ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ ਹੈ।  ਜਿਸ ਵਿੱਚ ਸਭ ਤੋਂ ਅਹਿਮ ਕਿਸਾਨਾਂ ਨੂੰ ਟਿਊਬਲ ਕੁਨੈਕਸ਼ਨ ਦੇਣਾ।  ਪਾਰਟੀ ਅਨੁਸਾਰ ਡੇਢ ਲੱਖ ਕੁਨੈਕਸ਼ਨ ਕਿਸਾਨਾਂ ਨੂੰ ਦਿੱਤੇ ਗਏ।
ਅਕਾਲੀ ਦਲ ਹੁਣ ਵਾਅਦਾ ਕਰ ਰਿਹਾ ਹੈ ਕਿ ਜੇਕਰ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਕੁਨੈਕਸ਼ਨ ਦੇਣ ਤੋਂ ਰੋਕ ਪੂਰੀ ਤਰਾਂ ਹਟਾ ਲਈ ਜਾਵੇਗੀ।  ਉਹਨਾਂ ਛੋਟੇ ਕਿਸਾਨਾਂ ਜਿਹਨਾਂ ਨੇ ਸਹਿਕਾਰੀ ਬੈਂਕ ਤੋਂ ਕਰਜ਼ਾ ਲਿਆ ਹੈ, ਦੇ ਕਰਜ਼ੇ ਮੁਆਫ਼ ਕਰਨ ਦਾ ਵੀ ਵਾਅਦਾ ਕੀਤਾ ਹੈ।
ਘਿਓ ਅਤੇ ਖੰਡ ਦੇਣ ਦੇ ਅਕਾਲੀਆਂ ਦੇ ਬਿਆਨ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਟਿੱਚਰ ਕੀਤੀ ਹੈ,  ਘੁੱਗੀ ਨੇ ਕਿਹਾ ਹੈ ਕਿ ਅਕਾਲੀਆਂ ਕੋਲ ਗੁਰਦੁਆਰਿਆਂ ਦਾ ਬਹੁਤ ਖੰਡ ਘਿਓ ਜਮਾ ਪਿਆ ਹੈ, ਜੇ ਵੰਡ ਵੀ ਦੇਣ ਤਾਂ ਕੋਈ ਵੱਡੀ ਗੱਲ ਨਹੀਂ ਹੈ।
ਕਿਸਾਨਾਂ ਨੂੰ ਕਰਜ਼ ਮੁਕਤ ਕਰਨ ਅਤੇ ਜ਼ਰੂਰਤਮੰਦਾਂ ਨੂੰ ਦੇਸੀ ਘਿਓ 25 ਰੁਪਏ ਕਿੱਲੋ ਦੇ ਹਿਸਾਬ ਨਾਲ ਦੇਣ ਵਾਲੇ ਦਾਅਵੇ ਨੂੰ ਕਾਂਗਰਸ ਪਾਰਟੀ wholesale jerseys ਨੇ ਫੋਕਾ ਵਾਅਦਾ ਕਰਾਰ ਦਿੱਤਾ ਹੈ।  ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵੱਡੇ ਬਾਦਲ ਨੇ ਤਾਂ ਝੂਠ ਬੋਲਣ ਦੀ ਪੀ. ਐੱਚ. ਡੀ. ਕੀਤੀ ਹੈ।  ਬਾਜਵਾ ਨੇ ਕਿਹਾ ਕਿ 450 ਤੱਕ ਵਿਕਣ ਵਾਲਾ ਘਿਓ 25 ਰੁਪਏ ਕਿਵੇਂ ਦਿੱਤਾ ਜਾ ਸਕਦਾ ਹੈ।  ਬਾਜਵਾ ਨੇ ਕਿਹਾ ਕਿ ਨੌਜਵਾਨ Cheap NFL Authentic Jerseys ਤਾਂ ਨਸ਼ੇ ਦੇ ਆਦੀ ਹੋ ਚੁੱਕੇ ਨੇ ਫਿਰ ਇਹ ਘਿਓ ਕੌਣ ਖਾਏਗਾ?