• Home »
  • ਖਬਰਾਂ
  • » ਬਰਤਾਨੀਆ ਤੋਂ ਆਪ ਸਮਰਥਕ ਅੰਮ੍ਰਿਤਸਰ ਪੁੱਜੇ  

ਬਰਤਾਨੀਆ ਤੋਂ ਆਪ ਸਮਰਥਕ ਅੰਮ੍ਰਿਤਸਰ ਪੁੱਜੇ  

-ਪੰਜਾਬੀਲੋਕ ਬਿਊਰੋ
ਅੱਜ ਬਰਤਾਨੀਆ ਵਿੱਚ ਰਹਿਣ ਵਾਲੇ ਪਰਵਾਸੀ ਪੰਜਾਬੀਆਂ ਦਾ ਇੱਕ ਜਥਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਹਵਾਈ ਅੱਡੇ ਉੱਤੇ ਪਹੁੰਚਿਆ।  ਇਸ ਜਥੇ ਵਿੱਚ 100 ਪਰਵਾਸੀ ਸ਼ਾਮਲ ਹਨ।<br cheap jordans for sale />
ਇਹਨਾਂ ਦਾ ਸਵਾਗਤ ਕਰਨ ਲਈ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਮਜੀਠਾ ਤੋਂ ਚੋਣ ਲੜ ਰਹੇ ਹਿੰਮਤ ਸਿੰਘ ਸ਼ੇਰਗਿੱਲ ਪਹੁੰਚੇ। ਦਿੱਲੀ ਵਾਂਗ ਇਥੇ ਵੀ ਪੂਰੇ ਢੋਲ ਢਮੱਕੇ cheap nba jerseys ਨਾਲ ਇਹਨਾਂ ਨੂੰ ਜੀਆਇਆਂ ਨੂੰ ਕਿਹਾ ਗਿਆ।
ਇਹ ਪ੍ਰਵਾਸੀ ‘ਫਲੇਮ ਆਫ਼ ਹੋਪ ਫ਼ਾਰ ਪੰਜਾਬ’ ਦੀ ਮਸ਼ਾਲ ਵੀ ਆਪਣੇ ਨਾਲ ਯੂ ਕੇ ਤੋਂ ਲੈ ਕੇ ਆਏ ਹਨ।  ਪੰਜਾਬ ਪਹੁੰਚੇ ਪਰਵਾਸੀਆਂ ਦਾ ਕਹਿਣਾ ਸੀ ਕਿ ਉਹ ਅਕਾਲੀ-ਬੀਜੇਪੀ ਸਰਕਾਰ ਦੀਆਂ ਖ਼ਾਮੀਆਂ ਘਰ-ਘਰ oakley sunglasses outlet ਲੋਕਾਂ ਤੱਕ ਲੈ ਕੇ ਜਾਣਗੇ। ਲੰਡਨ ਤੋਂ Cheap Jerseys ਆਏ ਨੌਜਵਾਨ ਤੇਜਪਾਲ ਸਿੰਘ cheap jerseys ਨੇ ਆਖਿਆ ਕਿ ਨਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ।  ਇਸ ਕਾਰਨ ਵਿਸ਼ਵ ਪੱਧਰ ਉੱਤੇ ਪੰਜਾਬੀਆਂ ਦਾ ਨਾਮ ਖ਼ਰਾਬ ਹੋ ਰਿਹਾ ਹੈ।  ਉਹਨਾਂ ਆਖਿਆ ਵਿਦੇਸ਼ਾਂ ਵਿੱਚ ਪੰਜਾਬੀ на ‘ਚਿੱਟੇ’ ਦੇ ਨਾਮ ਨਾਲ ਮਸ਼ਹੂਰ ਹਨ।  ਇਸ ਕਰ ਕੇ ਉਹ ਮਜੀਠਾ ਇਲਾਕੇ ਵਿੱਚ ਪ੍ਰਚਾਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।