• Home »
  • ਖਬਰਾਂ
  • » ਦਲ ਖਾਲਸਾ ਵਲੋਂ 26 ਜਨਵਰੀ ਜਸ਼ਨਾਂ ਦਾ ਬਾਈਕਾਟ ਦਾ ਸੱਦਾ

ਦਲ ਖਾਲਸਾ ਵਲੋਂ 26 ਜਨਵਰੀ ਜਸ਼ਨਾਂ ਦਾ ਬਾਈਕਾਟ ਦਾ ਸੱਦਾ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਇਸ ਮੁਲਕ ਵਿੱਚ ਗ਼ੁਲਾਮੀ ਵਾਲੀ ਜ਼ਿੰਦਗੀ ਭੋਗ ਰਹੇ ਹਨ ਤੇ ਭਾਰਤ ਅੰਦਰ ਜਮਹੂਰੀਅਤ ਕੇਵਲ ਨਾਂ ਦੀ ਹੀ ਹੈ ਤੇ ਭਾਰਤੀ ਗਣਤੰਤਰ ਦਿਵਸ ਨੂੰ ਸਿੱਖਾਂ ਲਈ ਵਿਸ਼ਵਾਸਘਾਤ ਦਿਹਾੜਾ ਦੱਸਦਿਆਂ 26 ਜਨਵਰੀ ਨੂੰ ਸੰਵਿਧਾਨਕ ਗ਼ੁਲਾਮੀ, ਬੇਇਨਸਾਫੀਆਂ ਤੇ ਵਿਤਕਰਿਆਂ ਵਾਲਾ ਦੱਸਿਆ । ਇਸ ਮੌਕੇ ਉਨਾਂ ਨਾਲ ਸੁਰਜੀਤ ਸਿੰਘ ਖਾਲਿਸਤਾਨੀ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਤੇ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁੰਹਮਦ ਵੀ ਮੌਜੂਦ ਸਨ। ਇਸ ਮੌਕੇ ਆਗੂਆਂ ਐਲਾਨ ਕੀਤਾ ਕਿ 26 ਜਨਵਰੀ ਨੂੰ ਜੀਰਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾ ਦਲ ਖਾਲਸਾ ਵਲੋਂ 24 ਜਨਵਰੀ ਨੂੰ ਅਮਿੰ੍ਰਤਸਰ ਵਿਖੇ ਭਾਰਤੀ ਸੰਵਿਧਾਨ, ਵੋਟ-ਪ੍ਰਣਾਲੀ ਤੇ ਸਵੈ-ਨਿਰਣੇ ਦੇ ਅਧਿਕਾਰ ਸਬੰਧੀ ਇਕ ਕਨਵੈਨਸ਼ਨ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਦਲ ਖਾਲਸਾ ਦੇ ਇਸ ਪ੍ਰੋਗਰਾਮ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਏਕ ਨੂਰ ਖਾਲਸਾ ਫੌਜ, ਦਸ਼ਮੇਸ਼ ਗੁਰਮਤਿ ਲਹਿਰ ਤੇ ਗੁਰੁ ਗ੍ਰੰਥ ਸਾਹਿਬ Cheap Oakleys Sunglasses ਸਤਿਕਾਰ ਕਮੇਟੀ (ਧੱਲੇਕੇ) ਦਾ ਸਮਰਥਣ ਹਾਸਲ ਹੈ। ਸਿੱਖ ਆਗੂਆਂ ਨੇ ਕਿਹਾ ਕਿ ਪਿਛਲ਼ੇ 67 ਸਾਲਾਂ ਤੋਂ ਸਿੱਖਾਂ ਦੇ ਹੱਕ ਖੋਹੇ ਗਏ ਹਨ ਤੇ ਸੰਵਿਧਾਨ ਦੀਆਂ ਕਈ ਮੱਦਾਂ ਉਨਾਂ ਨੂੰ ਠਿੱਠ ਕਰ ਰਹੀਆਂ ਹਨ।

ਉਨਾਂ ਕਿਹਾ ਕਿ 26 ਜਨਵਰੀ ਦਾ ਦਿਨ ਸਿੱਖਾਂ ਲਈ ਸੰਵਿਧਾਨ ਦੀ ਛੱਤਰ-ਛਾਇਆ ਹੇਠ ਤੇ ਪ੍ਰਵਾਨਗੀ ਨਾਲ ਜੋ ਕੁਝ ਸਿੱਖਾਂ ਨਾਲ ਵਾਪਰਿਆ ਉਸ ਦੀ ਨਿਰਪੱਖ ਤੇ ਬਿਨਾਂ ਭੈਅ ਤੋਂ ਸਵੈ-ਪੜਚੋਲ ਕਰਨ ਦਾ ਦਿਨ ਹੈ। ਉਨਾਂ ਕਿਹਾ ਕਿ ਪਿਛਲੇ ਕਈ ਦਹਾਕੇ ਸਿੱਖਾਂ ਨੇ ਦੁੱਖਾਂ-ਤਕਲੀਫਾਂ ਭਰੇ by ਬਿਤਾਏ ਹਨ ਤੇ ਭਾਰਤੀ ਸੰਵਿਧਾਨ, ਸਿੱਖਾਂ ਦੀਆਂ ਇੱਛਾਵਾਂ ਤੇ ਭਾਵਨਾਵਾਂ ਦੀ ਸੰਤੁਸ਼ਟੀ ਤੇ ਤਰਜਮਾਨੀ ਕਰਨ ਵਿੱਚ ਨਾ-ਕਾਮਯਾਬ ਤੇ ਅਸਫਲ ਰਿਹਾ ਹੈ। ਉਨਾਂ ਕਿਹਾ ਕਿ 67 ਸਾਲ ਬਾਅਦ ਵੀ ਸਿੱਖ ਭਾਰਤੀ ਸੰਵਿਧਾਨ ਦੀ ਧਾਰਾ 25 ਬੀ (2) ਅਨੁਸਾਰ ‘ਹਿੰਦੂ‘ ਹੀ ਹਨ। ਕਾਨੂੰਨੀ ਤੌਰ ‘ਤੇ ਅੱਜ ਵੀ ਸਿੱਖਾਂ ਨੂੰ ਹਿੰਦੂ ਧਰਮਾਂ ਦੇ Cheap Jordans Sale ਰਹੁਰੀਤਾਂ ਤੇ ਰੀਤੀ-ਰਿਵਾਜ ਤਹਿਤ ਕਾਰ-ਵਿਹਾਰ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਖੁਲਾਸਾ ਕਰਦਿਆਂ ਦੱਸਿਆ nfl jerseys cheap ਕਿ ਸੰਵਿਧਾਨ ਨੂੰ ਛਿੱਕੇ-ਟੰਗ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ, ਸਿੱਖ ਕੌਮ ਦੀਆਂ ਰਾਜਸੀ ਇੱਛਾਵਾਂ ਨੂੰ ਕੁਚਲਣ, ਭਾਰਤੀ ਸੱਭਿਆਚਾਰ ਨੂੰ ਘੱਟ-ਗਿਣਤੀ ਕੌਮਾਂ ਉਤੇ ਜਬਰੀ ਥੋਪਣ, ਅਦਾਲਤਾਂ ਵਲੋਂ ਲੋਕਾਂ ਉਤੇ ਅਖੌਤੀ ਰਾਸ਼ਟਰੀ ਗੀਤ ਜਨ ਗਨ ਮਨ ਨੂੰ ਜਬਰੀ ਥੋਪਣ ਤੇ ਸਿੱਖ ਧਰਮ ਦੇ ਸਿਧਾਂਤਾਂ ਦੇ ਲਗਾਤਾਰ ਕੀਤੇ ਅਪਮਾਨ ਤੇ ਪਿਛਲ਼ੇ 3 ਦਹਾਕਿਆਂ ਤੋਂ ਸਿੱਖ ਨੌਜਵਾਨਾਂ ਦੇ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਰੋਸ ਪ੍ਰਦਰਸ਼ਨ ਬੱਸ ਸਟੈਂਡ ਨੇੜੇ ਮੇਨ ਚੌਂਕ ਵਿੱਚ ਦੁਪਹਿਰ 12 ਤੋਂ 3 ਵਜੇ ਤੱਕ ਕੀਤਾ ਜਾਵੇਗਾ।

ਉਨਾਂ ਸੱਪਸ਼ਟ ਕੀਤਾ ਕਿ ਆਵਾਜਾਈ ਨਹੀਂ ਰੋਕੀ ਜਾਵੇਗੀ। ਉਨਾਂ ਕਿਹਾ ਕਿ ਇਨਾਂ ਪ੍ਰੋਗਰਾਮ ਵਿੱਚ ਨੌਜਵਾਨ ਕਾਰਜਕਰਤਾ ਕਾਲੇ ਝੰਡੇ ਲੈ ਕੇ ਭਾਰਤੀ ਗਣਤੰਤਰਤਾ Cheap Jordans ਵਿਰੁੱਧ ਸ਼ਾਂਤਮਈ ਤਰੀਕੇ ਨਾਲ ਆਪਣਾ cheap Oakleys sunglasses ਰੋਸ ਜਿਤਾਉਣਗੇ। ਉਨਾਂ ਸਮੂਹ ਸਿੱਖਾਂ ਨੂੰ 26 ਜਨਵਰੀ ਦੇ ਜਸ਼ਨਾਂ ਦਾ ਬਾਈਕਾਟ ਕਰਨ ਤੇ ਵਿਸ਼ੇਸ਼ ਕਰਕੇ ਅਧਿਆਪਕ ਤੇ ਵਿਦਿਆਰਥੀ ਵਰਗ ਨੂੰ ਸਰਕਾਰੀ ਜਾਂ ਗੈਰ-ਸਰਕਾਰੀ ਜਸ਼ਨਾਂ ਵਿੱਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ। ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਿੱਖਾਂ ਲਈ ਭਾਰਤੀ ਗਣਤੰਤਰ ਦਿਵਸ ਦੇ ਕੋਈ ਅਰਥ ਨਹੀਂ ਹਨ ਤੇ ਇਹ ਦਿਨ ਖੁਸ਼ੀ ਜਾਂ ਜਸ਼ਨ ਮਨਾਉਣ ਦੇ ਨਹੀਂ ਸਗੋਂ ਗੁਲਾਮੀ ਗਲੋਂ ਲਾਉਣ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਹੈ। ਇਸ ਮੌਕੇ ਰਣਬੀਰ ਸਿੰਘ, ਜਗਜੀਤ ਸਿੰਘ ਖੋਸਾ, ਬਲਬੀਰ ਸਿੰਘ ਤੇ ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਨਵਦੀਪ ਸਿੰਘ ਹਾਜਰ ਸਨ।