• Home »
  • ਖਬਰਾਂ
  • » ਗੱਠਜੋੜ ਦੇ 107, ਕਾਂਗਰਸ ਦੇ 100 ਤੇ ਆਪ ਦੇ 71 ਉਮੀਦਵਾਰ ਕਰੋੜਪਤੀ

ਗੱਠਜੋੜ ਦੇ 107, ਕਾਂਗਰਸ ਦੇ 100 ਤੇ ਆਪ ਦੇ 71 ਉਮੀਦਵਾਰ ਕਰੋੜਪਤੀ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਲਈ Backyard ਮੁੱਖ ਮੁਕਾਬਲੇ ਵਾਲੀਆਂ ray ban sale ਤਿੰਨਾਂ ਧਿਰਾਂ ਅਕਾਲੀ ਭਾਜਪਾ ਗੱਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੁੱਲ 305 ਉਮੀਦਵਾਰ ਮੈਦਾਨ ਵਿੱਚ ਨੇ। ਇਹਨਾਂ ਦੇ ਕਾਗਜ਼ਾਂ ਦੀ ਪੜਚੋਲ ਕਰਦਿਆਂ ਮੀਡੀਆ ਹਲਕੇ ਸਭ ਤੋਂ ਵੱਧ ਤਲਾਸ਼ੀ ਇਹਨਾਂ ਦੀ ਜੇਬ ਦੀ ਲੈ ਰਹੇ ਨੇ। ਕਈ ਦਿਨਾਂ ਤੋਂ ਨੇਤਾਗਣ ਦੀ ਜਾਇਦਾਦ ਨੂੰ ਲੈ ਕੇ ਚਰਚਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਦੇ 107, ਕਾਂਗਰਸ ਦੇ 100 ਤੇ ਆਪ ਦੇ 71 ਉਮੀਦਵਾਰ ਕਰੋੜਪਤੀ ਨੇ।
ਬਾਦਲ ਦਲ ਦੇ 14 ਉਮੀਦਵਾਰ ਤਾਂ ਸੀ ਐਮ ਬਾਦਲ ਤੋਂ ਵੀ ਅਮੀਰ ਨੇ। ਕੱਲ ਵੀ ਗੱਲ ਹੋਈ ਸੀ ਕਿ ਸੁਖਬੀਰ ਬਾਦਲ 1 ਅਰਬ 2 ਕਰੋੜ ਪ੍ਰਾਪਰਟੀ ਦੇ ਮਾਲਕ ਹੋ ਕੇ ਸਭ ਤੋਂ ਵੱਧ ਅਮੀਰ ਨੇ, ਤੇ nfl jerseys china ਬਾਦਲਕਿਆਂ ਦੇ ਦਰਸ਼ਨ ਸਿੰਘ ਕੋਟਫੱਤਾ 23 ਲੱਖ 52 ਹਜਾਰ ਦੀ ਪ੍ਰਾਪਰਟੀ ਨਾਲ ਸਭ ਤੋਂ ਗਰੀਬ ਉਮੀਦਵਾਰ ਨੇ। ਉਂਞ ਬਾਦਲਕਿਆਂ ਦੀ ਔਸਤਨ ਪ੍ਰਾਪਰਟੀ 9 ਕਰੋੜ 32 ਲੱਖ ਹੈ।
ਕਾਂਗਰਸ ਦੇ ਤਿੰਨ ਉਮੀਦਵਾਰ ਤਾਂ ਪਟਿਆਲਾ ਰਿਆਸਤ ਦੇ ਵਾਰਸ ਕਪਤਾਨ ਸਾਹਿਬ ਤੋਂ ਵੀ ਵੱਧ ਅਮੀਰ ਨੇ। ਸਭ ਤੋਂ ਉਪਰ ਨਾਮ ਰਾਣਾ ਗੁਰਜੀਤ ਦਾ ਆਉਂਦਾ ਹੈ, 1 ਅਰਬ 70 ਕਰੋੜ ਦੀ ਪ੍ਰਾਪਰਟੀ ਸ਼ੋਅ ਕੀਤੀ ਹੈ, ਕਰਨ ਕੌਰ ਬਰਾੜ ਦੂਜੇ ਨੰਬਰ ਤੇ ਹੈ, ਉਸ ਦੀ ਪ੍ਰਾਪਰਟੀ 1 ਅਰਬ 19 ਕਰੋੜ ਦੀ ਹੈ। ਕਾਂਗਰਸ ਦੀ ਸਤਕਾਰ ਕੌਰ 21 ਲੱਖ 30 ਹਜ਼ਾਰ ਦੀ ਪ੍ਰਾਪਰਟੀ ਨਾਲ ਸਭ ਤੋਂ ਵੱਧ ਗਰੀਬ ਹੈ।
ਭਾਜਪਾ ਦੇ ਸੁਖਪਾਲ ਨੰਨੂੰ 41 ਕਰੋੜ 20 ਲੱਖ ਦੀ ਪ੍ਰਾਪਰਟੀ ਨਾਲ ray ban sunglasses ਪਾਰਟੀ ਵਿਚੋਂ ਸਭ ਤੋਂ ਵੱਧ ਅਮੀਰ ਨੇ, ਤੇ ਅਸ਼ਵਨੀ ਸ਼ਰਮਾ 63 ਲੱਖ 75 ਹਜ਼ਾਰ ਦੀ ਪ੍ਰਾਪਰਟੀ ਨਾਲ ਗਰੀਬ ਭਾਜਪਾਈ ਹਨ।
ਉਂਞ ਭਾਜਪਾ ਦੇ 23 ਵਿਚੋਂ 20 ਕਰੋੜਪਤੀ ਨੇ।<br Wholesale Jerseys />
ਆਮ ਆਦਮੀ ਪਾਰਟੀ ਦੇ 50 ਉਮੀਦਵਾਰ ਕੇਜਰੀਵਾਲ ਸਾਹਿਬ ਤੋਂ ਵੱਧ ਅਮੀਰ ਨੇ, 45 ਲੱਖਪਤੀ ਨੇ, ਕੈਪਟਨ ਬਿਕਰਮਜੀਤ ਸਿੰਘ 70 ਕਰੋੜ 27 ਲੱਖ ਦੀ ਪ੍ਰਾਪਰਟੀ NFL Jerseys China ਨਾਲ ਸਭ ਤੋਂ ਅਮੀਰ ਤੇ ਰੁਪਿੰਦਰ ਕੌਰ ਰੂਬੀ 1 ਲੱਖ 74 ਹਜ਼ਾਰ ਰੁਪਏ ਨਾਲ ਸਭ ਤੋਂ ਗਰੀਬ ਆਪ ਉਮੀਦਵਾਰ ਹੈ।
ਗੱਠਜੋੜ ਵਾਲੇ ਸਿਮਰਜੀਤ ਬੈਂਸ 12 ਕਰੋੜ 17 ਲੱਖ ਦੀ ਪ੍ਰਾਪਰਟੀ ਨਾਲ ਸਭ ਤੋਂ ਅਮੀਰ ਉਮੀਦਵਾਰ ਹਨ।