ਮਾਲਦਾਰ ਮੰਤਰੀ ਤੇ ਮਾਹਤੜ ਘੀਲਾ..

ਬਾਦਲ, ਕੈਰੋਂ, ਮਜੀਠੀਆ ਸਭ ਤੋਂ ਅਮੀਰ ਮੰਤਰੀ
ਰਾਣਾ ਸਭ ਤੋਂ ਵੱਧ ਮਾਲਦਾਰ ਵਿਧਾਇਕ
-ਪੰਜਾਬੀਲੋਕ ਬਿਊਰੋ
ਚੋਣ ਸੀਜ਼ਨ ਵਿੱਚ ਮੰਤਰੀਆਂ ਦੀ ਜਾਇਦਾਦ ਬਾਰੇ ਵੀ ਚਰਚਾ ਹੋ ਰਹੀ ਹੈ, ਤਿੰਨਾਂ ਰਿਸ਼ਤੇਦਾਰਾਂ ਦੀ ਜੇਬ ਸੱਤਾ ਦੌਰਾਨ ਭਾਰੀ ਹੋਈ ਹੈ।
ਸੁਖਬੀਰ ਬਾਦਲ ਦੀ ਜਾਇਦਾਦ ਸਾਲ 2012 ‘ਚ 90 ਕਰੋੜ 86 ਲੱਖ ਸੀ, ਜੋ ਹੁਣ 13 ਫੀਸਦੀ ਵਧ ਕੇ 1 ਅਰਬ 2 ਕਰੋੜ ਹੋ ਗਈ ਹੈ।
ਆਦੇਸ਼ ਪ੍ਰਤਾਪ ਕੈਰੋਂ ਦੀ ਜਾਇਦਾਦ ਪਿਛਲੀ ਚੋਣ ਵੇਲੇ 51 ਕਰੋੜ 23 ਲੱਖ ਸੀ, ਜੋ ਹੁਣ ਵਧ ਕੇ 53 ਕਰੋੜ 32 ਲੱਖ ਹੋ ਗਈ ਹੈ।
ਬਿਕਰਮ ਮਜੀਠੀਆ ਦੀ ਪਿਛਲੀ ਵੇਰ ਜਾਇਦਾਦ ਸੀ 11 ਕਰੋੜ 21 ਲੱਖ , ਹੁਣ ਦੁੱਗਣੀ ਤੋਂ ਵੀ ਵੱਧ ਹੋ ਗਈ 25 ਕਰੋੜ 22 ਲੱਖ ਦੀ।
ਇਹ ਪੰਜਾਬ ਕੈਬਨਿਟ ਦੇ ਸਭ ਤੋਂ ਅਮੀਰ ਮੰਤਰੀ ਹਨ, ਤੇ ਸਭ ਤੋਂ ਗਰੀਬ ਮੰਤਰੀ ਵੀ cheap jordan shoes ਸਾਡੇ ਕਰੋੜਾਂਪਤੀ ਹੀ ਨੇ, ਸੋਹਣ ਸਿੰਘ ਠੰਡਲ ਹੁਰੀਂ, ਜਿਹਨਾਂ ਦੀ ਜਾਇਦਾਦ 2012 ‘ਚ 1 ਕਰੋੜ 31 ਲੱਖ ਦੀ Production ਸੀ ਤੇ ਹੁਣ ਹੈ 2 ਕਰੋੜ 11 ਲੱਖ ਦੀ।
ਸਭ ਤੋਂ ਅਮੀਰ ਵਿਧਾਇਕ ਨੇ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ, ਜਿਹਨਾਂ ਦੀ ਪਿਛਲੀ ਵਾਰ ਪ੍ਰਾਪਰਟੀ ਸੀ 68 ਕਰੋੜ 48 ਲੱਖ ਦੀ, ਤੇ ਹੁਣ ਹੋ ਗਈ ਹੈ 1 ਅਰਬ 70 ਕਰੋੜ ਦੀ, ਕਾਕਾ ਜੀ ਤੋਂ ਵੀ ਵੱਧ ਮਾਲਦਾਰ ਸਾਮੀ ਨੇ ਰਾਣਾ ਜੀ।
ਤੇ ਸਭ ਤੋਂ ਗਰੀਬ ਵਿਧਾਇਕਾ ਹੈ ਬੀਬੀ cheap nfl jerseys ਹਰਚੰਦ ਕੌਰ, ਜਿਹਨਾਂ ਕੋਲ ਪਿਛਲੀ ਵਾਰ 29 ਲੱਖ 40 ਹਜ਼ਾਰ ਦੀ ਪ੍ਰਾਪਰਟੀ ਸੀ, ਹੁਣ ਹੈ 51 ਲੱਖ 51 ਹਜ਼ਾਰ ਦੀ।
ਕੁੱਲ cheap China Jerseys ਮਿਲਾ ਕੇ ਜੋ ਸਥਿਤੀ ਸਾਹਮਣੇ ਆ ਰਹੀ ਹੈ, ਉਸ ਮੁਤਾਬਕ ਬਾਦਲ ਸਰਕਾਰ ਦੇ ਇਸ ਕਾਰਜਕਾਲ ਵਿੱਚ ਵਿਧਾਇਕਾਂ ਦੀ ਪ੍ਰਾਪਰਟੀ ਔਸਤਨ 30 ਫੀਸਦੀ ਵਧੀ ਹੈ, ਕਾਂਗਰਸੀਆਂ ਦੀ 43 ਫੀਸਦੀ ਤੇ ਅਕਾਲੀਆਂ ਦੀ 11 ਫੀਸਦੀ ਵਧੀ, ਜਦਕਿ ਭਾਜਪਾਈਆਂ ਦੀ 5.7 ਫੀਸਦੀ ਘਟੀ ਹੈ।
ਪੰਜਾਬ ਦੇ ਅਮੀਰ Ray Ban Sunglasses 10 ਮੰਤਰੀਆਂ ਵਿੱਚ ਇਕ ਵੀ ਭਾਜਪਾਈ ਸ਼ਾਮਲ ਨਹੀਂ। ਸੀ ਐਮ ਸਾਹਿਬ ਦੀ ਪ੍ਰਾਪਰਟੀ ਵਧੀ ਤਾਂ ਬੇਸ਼ੱਕ ਦੁੱਗਣੀ ਨਾਲੋਂ ਵੱਧ Wholesale nfl Jerseys ਹੈ, ਪਰ ਫੇਰ ਵੀ ਉਹਨਾਂ ਦਾ ਪੰਜਵਾਂ ਸਥਾਨ ਹੈ।
ਸਾਰੇ ਮੰਤਰੀਆਂ ਦੀ ਕੁੱਲ ਜਾਇਦਾਦ 2 ਖਰਬ 53 ਅਰਬ 83 ਕਰੋੜ 84 ਹਜ਼ਾਰ 226 ਰੁਪਏ ਪਿਛਲੀ ਵਾਰ ਸੀ ਐਤਕੀਂ 3 ਗੁਣਾ ਵਧ ਕੇ 7 ਖਰਬ, 78 ਅਰਬ, 6 ਕਰੋੜ 15 ਹਜ਼ਾਰ 286 ਹੋ ਗਈ।
ਕਹਿੰਦੇ ਹੁੰਦੇ ਨੇ ਨੀਅਤ ਨੂੰ ਮੁਰਾਦਾਂ ਹੁੰਦੀਆਂ ਨੇ, ਪਰ ਘੀਲਾ ਆਂਹਦਾ ਮਹਾਤੜ ਤਾਂ ਫੇਰ ਬੇਨੀਅਤੇ ਹੀ ਹੋਣਗੇ, ਮੈਂ ਮਰ ਗਿਆ ਕਮਾਈਆਂ ਕਰਦਾ, ਨੀਂ ਲੱਛੋ ਤੇਰੇ ਬੰਦ ਨਾ ਬਣੇ..