ਜੁਗਨੀ ਹੱਥ ਕਿਸੇ ਨਾ ਆਉਣੀ..

-ਪੰਜਾਬੀਲੋਕ wholesale nfl jersyes ਬਿਊਰੋ
ਇਹ ਪੰਜਾਬੀ ਫਿਲਮ 10 ਫਰਵਰੀ ਨੂੰ ਰਿਲੀਜ਼ ਹੋਣੀ ਹੈ, F35 ਪੰਜਾਬ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਬਣੀ ਇਸ ਫਿਲਮ ਵਿੱਚ ਹੀਰੋ ਤੇ ਵਿਲੇਨ ਦਾ ਰੋਲ ਰੀਅਲ ਲਾਈਫ ਦੇ ਨਸ਼ਾ ਤਸਕਰੀ ਦੇ ਕਥਿਤ ਦੋਸ਼ੀ ਕੇ ਐਸ ਮੱਖਣ ਤੇ ਜਗਦੀਸ਼ ਭੋਲਾ ਨੇ ਕੀਤੇ ਨੇ। ਜਦ 2012 ਵਿੱਚ ਫਿਲਮ ਦੀ ਸ਼ੂਟਿੰਗ ਪੂਰੀ ਹੋਈ ਸੀ ਉਦੋਂ ਤੱਕ ਭੋਲਾ ਤੇ ਮੱਖਣ ਫੜੇ ਨਹੀਂ ਸੀ ਗਏ। ਫਿਲਮ ਦੇ ਨਿਰਮਾਤਾ ਜਗਤੀਰ ਸਿੰਘ ਨੇ ਕਿਹਾ ਹੈ ਕਿ ਫਿਲਮ ਦੋ Cheap Jordans Sale ਭਰਾਵਾਂ ਦੀ ਹੈ, ਇਸ ਵਿੱਚ ਨੇਤਾ ਵੀ ਨੇ ਤੇ ਡਰੱਗ ਤਸਕਰ ਵੀ, ਨਸ਼ਾ ਤਸਕਰੀ ਤੋਂ ਨੇਤਾ ਲੋਕ ਪੈਸਾ ਕਿਵੇਂ ਕਮਾਉਂਦੇ ਨੇ, ਇਸ ਦੀ ਕਹਾਣੀ ਹੈ। ਜਗਦੀਸ਼ ਭੋਲਾ ਨੂੰ ਮਾਰਚ cheap nba jerseys 2013 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਉਹ ਪਹਿਲਾਂ ਵੀ ਦੋ ਫਿਲਮਾਂ ਰੁਸਤਮੇ ਹਿੰਦ ਤੇ ਪਹਿਲਵਾਨ ਵਿੱਚ ਕੰਮ ਕਰ ਚੁੱਕਿਆ ਹੈ, ਨਿਰਮਾਤਾ ਕਹਿੰਦਾ ਭੋਲੇ ਦੀ ਡੀਲ ਡੌਲ ਵਿਲੇਨ ਦੇ ਰੋਲ ਲਈ ਫਿੱਟ ਬਹਿੰਦੀ ਸੀ ਤਾਂ ਕਰਕੇ ਉਹਨੂੰ ਲਿਆ, ਤਸਕਰੀ ਬਾਰੇ ਪਤਾ ਨਹੀਂ ਸੀ।
ਤੇ ਗਾਇਕ ਕੇ ਐਸ ਮੱਖਣ ਜੋ ਅੱਜ ਕੱਲ ਅਕਾਲੀ ਦਲ ਬਾਦਲ ਲਈ ਦਿੜਬਾ ‘ਚ ਪ੍ਰਚਾਰ ਕਰ ਰਿਹਾ ਹੈ, ਉਸ ‘ਤੇ ਵੀ ਜਲੰਧਰ ਵਿੱਚ ਡਰੱਗ ਤਸਕਰੀ ਦਾ ਕੇਸ ਦਰਜ ਹੋਇਆ, ਉਹ ਕਾਫੀ ਚਿਰ ਫਰਾਰ ਰਿਹਾ, ਫੇਰ ਅੰਮ੍ਰਿਤ ਛਕ ਲਿਆ, ਸਿਰਫ ਧਾਰਮਿਕ ਗਾਇਕੀ ਦੀ ਸਹੁੰ ਖਾਧੀ, ਨਸ਼ਾ ਤਸਕਰੀ ਦੇ ਮਾਮਲੇ ‘ਚ ਉਸ ਨੂੰ ਹਾਈਕੋਰਟ ਤੋਂ ਉਵੇਂ ਜਿਵੇਂ ਰਾਹਤ ਮਿਲੀ ਜਿਵੇਂ ਐਸ ਆਈ ਟੀ ਨੇ ਜਗਦੀਸ਼ ਭੋਲੇ ਨੂੰ ਕਲੀਨ ਚਿਟ ਦੇ ਕੇ ਦਿੱਤੀ ਹੈ।
ਖੈਰ ਰੀਅਲ ਲਾਈਫ ਦੇ ਤਸਕਰਾਂ ਦੀ ਮੌਜੂਦਗੀ ਵਾਲੀ ਡਰੱਗ ਸਮੱਸਿਆ ‘ਤੇ ਬਣੀ ਇਹ ਫਿਲਮ ਜੁਗਨੀ ਹੱਥ ਕਿਸੇ ਨਾ ਆਉਣੀ ਸ਼ਿੱਦਤ ਨਾਲ ਉਡੀਕੀ ਜਾ ਰਹੀ ਹੈ।