• Home »
  • ਖਬਰਾਂ
  • » ਡੋਡਾ ਨਾਲ ਕੋਰਟ ਰੂਮ ‘ਚ ਚੋਣ ਮੀਟਿੰਗਾਂ

ਡੋਡਾ ਨਾਲ ਕੋਰਟ ਰੂਮ ‘ਚ ਚੋਣ ਮੀਟਿੰਗਾਂ

-ਪੰਜਾਬੀਲੋਕ ਬਿਊਰੋ
ਸਾਡੇ ਆਪਣੇ ਰੂਲ ਸਾਡੇ ਆਪਣੇ ਅਸੂਲ..
ਜੇਲ ਕੰਪਲੈਕਸ ਵਿੱਚ ਸੰਗਤ ਦਰਸ਼ਨ ਤੇ ਕੋਰਟ ਰੂਮ ਵਿੱਚ cheap jordans online ਚੋਣ ਮੀਟਿੰਗ..
ਕਿਹੜਾ ਕਾਨੂੰਨ ਇਹਦੀ ਇਜਾਜ਼ਤ ਦਿੰਦਾ ਹੈ, ਪਰ ਜਨਾਬ ਜੀ ਇਹ ਭਾਰਤ ਹੈ, ਇਥੇ ਧਾਕੜਾਂ ਲਈ ਕਾਨੂੰਨ ਮੋਮ ਦੀ ਨੱਕ ਹੈ, ਜਿੱਧਰ ਚਾਹੁਣ ਮੋੜ ਸਕਦੇ ਨੇ।
4 ਜਨਵਰੀ Baratas Ray Ban ਨੂੰ ਫਾਜ਼ਿਲਕਾ ਜੇਲ ਵਿੱਚ ਬੰਦ ਇਕ ਦਲਿਤ ਗੱਭਰੂ ਦੇ ਕਤਲ ਦੇ ਮੁਲਜ਼ਮ ਅਕਾਲੀ ਨੇਤਾ ਸ਼ਿਵ ਲਾਲ ਡੋਡਾ ਨਾਲ ਦਰਜਨ ਭਰ ਅਕਾਲੀ ਲੀਡਰਾਂ ਤੇ ਵਰਕਰਾਂ ਨੇ ਮੁਲਾਕਾਤ ਕੀਤੀ ਸੀ, ਚੋਣ ਕਮਿਸ਼ਨ ਨੇ ਰੇਡ ਪਾਈ, ਸਾਰੇ ਕਾਬੂ ਕਰ ਲਏ ਸਨ, ਕੋਰਟ ਤੋਂ ਚੋਣ ਲੜਨ ਦੀ ਇਜਾਜ਼ਤ ਲੈ ਕੇ ਡੋਡਾ ਨੇ ਨਾਮਜ਼ਦਗੀ ਭਰ ਦਿੱਤੀ ਹੈ, ਕੱਲ ਜਦ ਉਹ ਪੇਸ਼ੀ ਭੁਗਤਣ ਫਾਜ਼ਿਲਕਾ ਕੋਰਟ ਵਿੱਚ ਆਇਆ ਤਾਂ Gelin ਓਥੇ ਉਸਦੇ ਹਮਾਇਤੀ ਅਕਾਲੀ ਤੇ ਕੁਝ ਭਾਜਪਾਈ ਆ ਗਏ ਤੇ ਕੋਰਟ ਰੂਮ ਵਿੱਚ ਹੀ ਡੋਡਾ ਨਾਲ ਚੋਣ ਰਣਨੀਤੀ ਬਾਰੇ ਕਾਫੀ ਚਿਰ ਮੀਟਿੰਗ ਕਰਦੇ ਰਹੇ।
ਡੋਡਾ ਨੇ ਅਜ਼ਾਦ ਉਮੀਦਵਾਰ ਵਜੋਂ ਕਾਗਜ਼ cheap jerseys ਭਰੇ ਨੇ, ਪਰ ਬਾਦਲਕੇ ਗੱਠਜੋੜ ਧਰਮ ਛੱਡ ਕੇ ਭਾਜਪਾਈ ਉਮੀਦਵਾਰ ਦੀ ਬਜਾਏ ਉਹਦੀ ਸੁਪੋਰਟ ਕਰ ਰਹੇ ਨੇ, ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਇਸ ਕਾਰੋਬਾਰੀ ਦਾ cheap nfl jerseys ਹੁਣ ਤੱਕ ਤਾਂ ਬਾਦਲਕੇ ਹੀ ਪਾਣੀ ਭਰਦੇ ਆ ਰਹੇ ਨੇ, ਪਰ ਕਾਂਗਰਸ ਨੂੰ ਟੱਕਰ ਦੇਣ ਲਈ ਭਾਜਪਾ ਉਮੀਦਵਾਰ ਨੂੰ ਪਾਰਟੀ ਡੋਡਾ ਦੇ ਹੱਕ ਵਿੱਚ ਬਿਠਾ ਸਕਦੀ ਹੈ, ਭਾਵ ਭਾਜਪਾ ਵੀ ਡੋਡਾ ਮੂਹਰੇ wholesale jerseys ਡੰਡੌਤ ਕਰੂ।
ਫਿਲਹਾਲ ਤਾਂ ਕੋਰਟ ਰੂਮ ਵਿੱਚ ਹੋ ਰਹੀਆਂ ਚੋਣ ਮੀਟਿੰਗਾਂ ਦੀ ਇਕ ਐਡਵੋਕੇਟ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ।