• Home »
  • ਖਬਰਾਂ
  • » 6000 ਕਰੋੜ ਦੇ ਡਰੱਗ ਰੈਕੇਟ ਦਾ ਮਾਮਲਾ

6000 ਕਰੋੜ ਦੇ ਡਰੱਗ ਰੈਕੇਟ ਦਾ ਮਾਮਲਾ

ਭੋਲੇ ਨੂੰ ਕਲੀਨ ਚਿੱਟ ਦੀ ਮੁੜ ਜਾਂਚ ਕਰਵਾਉਣਗੇ ਕਪਤਾਨ ਸਾਹਿਬ
-ਪੰਜਾਬੀਲੋਕ ਬਿਊਰੋ
ਬਹੁ ਚਰਚਿਤ 6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਦੀ ਜਾਂਚ ਲਈ ਬਣੀ ਐਸ ਆਈ ਟੀ ਵਲੋਂ ਜਗਦੀਸ਼ ਭੋਲਾ ਨੂੰ ਕਲੀਨ ਚਿੱਟ ਦੇਣ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਬਣਨ ‘ਤੇ ਐਸ.ਆਈ.ਟੀ ਦੀ ਕਲੀਨ ਚਿਟ ਦੀ ਮੁੜ ਤੋਂ ਜਾਂਚ ਕਰਵਾਉਣਗੇ ਅਤੇ ਨਸ਼ੇ ਦੇ ਵਪਾਰ ‘ਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜਣਗੇ, ਜਿਸ ‘ਚ ਬਿਕ੍ਰਮ ਸਿੰਘ ਮਜੀਠੀਆ ਨੂੰ ਨਾਮਜ਼ਦ ਕੀਤਾ ਗਿਆ ਹੈ।
ਅੰਮ੍ਰਿਤਸਰ ਵਿੱਚ ਕੈਪਟਨ ਦੇ ਨਾਲ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਸਾਰੇ ਵਿਧਾਨ ਸਭਾ ਹਲਕਿਆਂ ਤੇ ਲੋਕ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਵੀ ਪਹਿਲੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਸਿੱਧੂ ਦੇ ਸਮਰਥਨ ਉਪਰ ਖੁਸ਼ੀ ਪ੍ਰਗਟਾਈ ਅਤੇ ਖੁਦ ਨੂੰ ਸਾਬਕਾ ਕ੍ਰਿਕੇਟਰ ਦਾ ਵਿਕੇਟਕੀਪਰ ਦੱਸਿਆ।  ਕੈਪਟਨ ਨੇ ਕਿਹਾ ਕਿ ਸਿੱਧੂ ਬਗੈਰ ਕਿਸੇ Anda ਸ਼ਰਤ ਕਾਂਗਰਸ ‘ਚ ਸ਼ਾਮਲ ਹੋਏ ਹਨ।  ‘ਆਪ’ ਵੱਲੋਂ ਉਹਨਾਂ ਉਪਰ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਨਰਮ ਰਵੱਈਆ ਅਪਣਾਉਣ ਸਬੰਧੀ ਲਾਏ ਜਾ ਰਹੇ ਦੋਸ਼ਾਂ ‘ਤੇ ਹਮਲਾਵਰ ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਕੀ ਮੀਡੀਆ ਚਾਹੁੰਦਾ ਹੈ ਕਿ ਉਹ ਬਾਦਲ ਨੂੰ ਕੁੱਟਣ?  ਉਹਨਾਂ ਭਰੋਸਾ ਜਤਾਇਆ ਕਿ ਉਹ ਵੱਡੇ ਬਾਦਲ ਵਿਰੁੱਧ ਇਕ ਵੱਡੀ ਜਿੱਤ ਦਰਜ ਕਰਨਗੇ।  ਤੇ ਮਾਝੇ ਦੀਆਂ ਸਾਰੀਆਂ ਸੀਟਾਂ ਜਿੱਤਣਗੇ।
ਆਮ ਆਦਮੀ ਪਾਰਟੀ ਤੋਂ ਕਾਂਗਰਸ ਨੂੰ ਖਤਰਾ ਹੋਣ ਸਬੰਧੀ ਸਵਾਲ ‘ਤੇ ਕੈਪਟਨ ਨੇ ਕਿਹਾ ਕਿ ਇਹ ਪਾਰਟੀ ਢਹਿ ਚੁੱਕੀ ਹੈ ਤੇ ਇਸ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੈ।  ਆਪ ਦੇ ਸੰਸਥਾਪਕ ਮੈਂਬਰਾਂ ਸਮੇਤ ਬਹੁਤ ਸਾਰੇ ਵਰਕਰ ਕਾਂਗਰਸ ‘ਚ ਸ਼ਾਮਿਲ ਹੋ ਰਹੇ ਹਨ।  ਉਹਨਾਂ ਨੇ ਕਿਹਾ ਕਿ ਅੱਜ ਅੰਮ੍ਰਿਤਸਰ ‘ਚ ਕਈ ਆਪ ਆਗੂ ਪਾਰਟੀ ‘ਚ ਸ਼ਾਮਿਲ ਹੋਣ ਸਮੇਤ ਜਲੰਧਰ ‘ਚ ਇਹਨਾਂ ਦੇ 2500 ਵਰਕਰ ਕਾਂਗਰਸ ਦਾ ਹਿੱਸਾ ਬਣ ਰਹੇ ਹਨ।
ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦਾ ਪ੍ਰੋਗਰਾਮ ਰੱਦ ਕਰਨ ‘ਤੇ ਅਫਸੋਸ ਜਾਹਿਰ ਕੀਤਾ ਅਤੇ ਕਿਹਾ ਕਿ ਉਹ ਜਲਦੀ ਹੀ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣਗੇ।  ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਪਤਾ ਚੱਲਿਆ ਸੀ ਕਿ ਅਕਾਲੀਆਂ ਦੇ ਪਿੱਠੂ ਚਲਾਕੀਆਂ ਕਰ ਰਹੇ ਹਨ, ਜਿਸ ‘ਤੇ ਉਹਨਾਂ ਨੇ ਸਾਰੇ ਵਿਧਾਨ ਸਭਾ ਤੇ ਸੰਸਦ ਉਮੀਦਵਾਰਾਂ ਨੂੰ ਉਹਨਾਂ ਦੇ ਕਾਗਜ਼ਾਤਾਂ ਦੀ ਪੜਤਾਲ ਕਰਨ ਵਾਸਤੇ ਕਿਹਾ ਸੀ ਅਤੇ ਉਹਨਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਸਿੱਧੂ ਨੇ ਕਾਂਗਰਸ ਸਰਕਾਰ ‘ਚ ਉਹਨਾਂ ਦੇ ਕਿਸੇ ਵੀ ਅਹੁਦੇ ਦੀ ਦੌੜ ‘ਚ ਹੋਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।  ਉਹਨਾਂ ਨੇ ਕਿਹਾ ਕਿ ਪੁੱਤ, ਪੁੱਤ ਹੁੰਦਾ ਹੈ ਤੇ ਪਿਓ, ਪਿਓ ਹੁੰਦਾ ਹੈ।
ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਇਥੇ ਸਿਰਫ ਕੈਪਟਨ ਦੇ ਕਰਕੇ ਹਨ ਅਤੇ ਉਹ ਬਾਦਲ ਦੀ ਇਕ ਵੱਡੀ ਕੁਟਾਈ ਕਰਨ ਵਾਸਤੇ ਬਤੌਰ ਪ੍ਰਚਾਰਕ ਲੰਬੀ ਜਾਣਗੇ।
ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਇਕ ਅਸਪੱਸ਼ਟ ਵਿਅਕਤੀ ਕਰਾਰ ਦਿੰਦਿਆਂ ਖਾਰਿਜ਼ ਕੀਤਾ, ਜਿਹੜੇ ਪੰਜਾਬ ਦੀਆਂ ਚੋਣਾਂ ਦੀ ਗਰਮੀ ਮਹਿਸੂਸ ਕਰਨ ਨਾਲ ਆਪਣਾ ਦਿਮਾਗ ਖੋਂਹਦੇ ਜਾ ਰਹੇ ਹਨ ਅਤੇ ਘਬਰਾਹਟ ‘ਚ ਹਰ ਤਰਾਂ ਦੇ ਨਿਰਾਧਾਰ ਦੋਸ਼ ਲਗਾਉਂਦੇ ਜਾ ਰਹੇ ਹਨ। ਸਿੱਧੂ ਨੇ ਆਪ ਦੇ ਉਸ ਦਾਅਵੇ ਨੂੰ ਮਜ਼ਾਕ ਬਣਾਉਂਦਿਆਂ ਖਾਰਿਜ਼ ਕੀਤਾ ਕਿ ਆਪ ਨੇ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਦਿੱਤੀ ਸੀ, ਅਤੇ ਕਿਹਾ, ਹਾਥੀ ਚੱਲੇ ਵਿੱਚ ਬਜ਼ਾਰ, ਹਜ਼ਾਰਾਂ ਮਾਰਨ ਚੀਖਾਂ ਨਾਲ ਨਾਲ।
ਜਦਕਿ ਨੋਟਬੰਦੀ ਉਪਰ ਪੱਖ ਨੂੰ ਲੈ ਕੇ ਇਕ ਸਵਾਲ ‘ਤੇ ਸਿੱਧੂ ਵੱਲੋਂ ਬੋਲਦਿਆਂ, ਕੈਪਟਨ ਅਮਰਿੰਦਰ Wholesale Jerseys ਨੇ ਕਿਹਾ ਕਿ ਉਹਨਾਂ ਦਾ ਵੀ ਓਹੀ ਪੱਖ ਹੈ, ਜਿਹੜਾ ਕਾਂਗਰਸ ਦਾ ਹੈ, ਜਿਸਦਾ ਉਹ ਹਿੱਸਾ ਹਨ।  ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਬੁੱਧਵਾਰ ਨੂੰ ਵੀ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੈਂ ਨਵਜੋਤ ਕੌਰ ਸਿੱਧੂ ਨਾਲ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਉਹਨਾਂ ਨੂੰ ਸਰਕਾਰ ‘ਚ ਸ਼ਾਮਿਲ ਕੀਤਾ ਜਾਵੇਗਾ। ਨਾਲ ਹੀ ਟਿੱਚਰ ਵੀ ਕੀਤੀ ਕਿ ਕੋਈ ਨਾ ਮੇਰੀ ਘਰਵਾਲੀ ਨੇ ਵੀ ਮੇਰੇ ਲਈ ਸੀਟ ਛੱਡੀ ਹੈ।
ਓਧਰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਵਾਅਦੇ ਨੂੰ ਹਾਸੋਹੀਣਾ ਦੱਸਿਆ, ਜਿਸ ਵਿੱਚ ਉਹਨਾਂ ਕਿਹਾ ਸੀ ਕਿ ਐਸ ਆਈ ਟੀ ਵੱਲੋਂ ਮਜੀਠੀਆ ਨੂੰ ਕਲੀਨ ਚਿਟ ਦਿੱਤੇ ਜਾਣ ਦੀ ਉਹ ਮੁੜ ਜਾਂਚ ਕਰਵਾਉਣਗੇ।  ਉਹਨਾਂ ਕੈਪਟਨ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਆਪਣੇ ਭਤੀਜੇ ਮਜੀਠੀਆ ਨੂੰ ਸੀ ਬੀ ਆਈ ਜਾਂਚ ਤੋਂ ਪਹਿਲਾਂ ਕਿਉਂ ਬਚਾਇਆ ਸੀ? ਭਗਵੰਤ ਮਾਨ ਨੇ ਕਿਹਾ ਕਿ ਹੁਣ ਕੀ ਹੋ ਗਿਆ, ਕੀ ਕੈਪਟਨ ਨੂੰ ਪੰਜਾਬ ਪੁਲਿਸ ਦੀ ਜਾਂਚ ਉਤੇ ਭਰੋਸਾ ਨਹੀਂ ਰਿਹਾ, ਜਿਸਨੇ ਨਾ ਸਿਰਫ ਮਜੀਠੀਆ, ਬਲਕਿ ਉਸਦੇ ਹੋਰ ਸਾਥੀਆਂ ਮਨਿੰਦਰ ਸਿੰਘ ਉਰਫ ਬਿੱਟੂ ਔਲਖ, ਜਗਜੀਤ ਸਿੰਘ ਚਹਿਲ, ਸਤਨਾਮ ਸੱਤਾ ਅਤੇ ਹੋਰ ਤਾਂ ਹੋਰ ਡਰੱਗ ਸਰਗਨਾ ਜਗਦੀਸ਼ ਭੋਲਾ ਨੂੰ ਕਲੀਨ ਚਿਟ ਦਿੱਤੀ ਹੈ। ਮਾਨ ਨੇ ਕਿਹਾ ਕਿ ਜਗਦੀਸ਼ ਸਿੰਘ ਭੋਲਾ ਜੋ ਕਿ 6 ਹਜਾਰ ਕਰੋੜ ਰੁਪਏ ਦੇ ਡਰੱਗ ਰੈਕੇਟ discount football jerseys ਦਾ ਸਰਗਨਾ ਸੀ, ਉਸਨੇ ਕਈ ਮਹੀਨੇ ਪਹਿਲਾਂ ਅਦਾਲਤ ਤੋਂ ਬਾਹਰ ਮੀਡੀਆ ਨੂੰ ਦੱਸਿਆ ਸੀ ਕਿ ਮਜੀਠੀਆ ਵਿੱਚ ਇਹਨਾਂ ਸਭ ਨਾਲ ਰਲਿਆ ਹੋਇਆ ਸੀ। ਮਾਨ ਨੇ ਕਿਹਾ ਕਿ ਮਜੀਠੀਆ ਦਾ ਨਾਂਅ ਇੱਕ ਵਾਰ ਫਿਰ ਸਾਹਮਣੇ ਆਇਆ ਸੀ, ਜਦੋਂ ਈਡੀ ਨੇ ਹੋਰ ਦੋਸ਼ੀਆਂ ਅਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ।  ਉਹਨਾਂ ਕਿਹਾ ਕਿ ਭੋਲਾ ਤੋਂ ਬਾਅਦ ਡਰੱਗ ਰੈਕੇਟ ਦੇ ਹੋਰ ਦੋਸ਼ੀਆਂ ਮਨਿੰਦਰ ਸਿੰਘ ਉਰਫ ਬਿੱਟੂ ਔਲਖ, ਜਗਜੀਤ ਸਿੰਘ ਚਹਿਲ, ਔਲਖ ਦੇ ਪਿਤਾ ਪ੍ਰਤਾਪ ਸਿੰਘ ਔਲਖ ਅਤੇ ਬਿੱਟੂ ਦੀ ਪਤਨੀ ਜਗਮਿੰਦਰ ਕੌਰ ਨੇ ਈ ਡੀ ਸਾਹਮਣੇ ਕਿਹਾ ਕਿ ਜਿਹਨਾਂ ਤਿੰਨ ਪ੍ਰਵਾਸੀ cheap nfl jerseys ਪੰਜਾਬੀਆਂ ਖਿਲਾਫ ਏਜੰਸੀ ਨੇ ਕੇਸ ਦਰਜ ਕੀਤਾ ਹੋਇਆ ਹੈ, ਮਜੀਠੀਆ ਉਹਨਾਂ ਦੇ ਸੰਪਰਕ ਵਿੱਚ ਸੀ। ਮਜੀਠੀਆ ਦੇ ਭਰੋਸੇਯੋਗਾਂ ਵਿੱਚ ਸਤਪ੍ਰੀਤ ਸਿੰਘ ਉਰਫ ਸੱਤਾ, ਅਮਰਿੰਦਰ ਸਿੰਘ ਲਾਡੀ ਅਤੇ ਪਰਮਿੰਦਰ ਸਿੰਘ ਪਿੰਦੀ ਸ਼ਾਮਿਲ ਸਨ, ਅਤੇ ਇਹ ਸਾਰੇ ਕੈਨੇਡਾ ਦੇ ਐਡਮੰਟਨ ਨਾਲ ਸਬੰਧਿਤ ਸਨ।