• Home »
  • ਖਬਰਾਂ
  • » ਸਵੀਪ ਗਤੀਵਿਧੀਆਂ ਅਧੀਨ  ਫਲੈਗ ਮਾਰਚ 

ਸਵੀਪ ਗਤੀਵਿਧੀਆਂ ਅਧੀਨ  ਫਲੈਗ ਮਾਰਚ 

-ਪੰਜਾਬੀਲੋਕ ਬਿਊਰੋ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਕਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਹਲਕਾ ਲੁਧਿਆਣਾ (ਪੱਛਮੀ) ਅਧੀਨ ਪੈਂਦੇ ਖੇਤਰ ਜਵਾਹਰ ਨਗਰ ਖੇਤਰ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਹਲਕੇ ਦੀ ਰਿਟਰਨਿੰਗ Reworking ਅਫ਼ਸਰ ਕਮ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀਮਤੀ ਪੂਨਮ NFL Jerseys China ਪ੍ਰੀਤ ਕੌਰ ਅਤੇ ਸਹਾਇਕ ਕਮਿਸ਼ਨਰ ਪੁਲਿਸ ਸ੍ਰ. ਵਰਿੰਦਰਜੀਤ ਸਿੰਘ ਨੇ ਕੀਤੀ।
ਫਲੈਗ ਮਾਰਚ ਦੀ ਸ਼ੁਰੂਆਤ ਮਿੱਢਾ ਚੌਕ ਤੋਂ ਕੀਤੀ ਗਈ, ਜੋ ਕਿ ਰੇਲਵੇ cheap fake oakleys ਲਾਈਨ, ਬੱਸ ਸਟੈਂਡ ਰਾਹੀਂ ਹੁੰਦਾ ਹੋਇਆ ਮਿੱਢਾ ਚੌਕ ਵਿੱਚ ਮੁਕੰਮਲ ਹੋਇਆ। ਇਸ ਮਾਰਚ ਵਿੱਚ ਲੋਕਾਂ ਦੀ ਭਾਰੀ ਸ਼ਮੂਲੀਅਤ ਦਰਜ ਕੀਤੀ ਗਈ। ਫਲੈਗ ਮਾਰਚ ਤੋਂ ਪਹਿਲਾਂ ਖੇਤਰ ਦੀ ਗਲੀ-ਗਲੀ ਵਿੱਚ ਜਾ ਕੇ ਲੋਕਾਂ ਨੂੰ ਵੋਟ ਦੇ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਬਾਰੇ ਜਾਗਰੂਕ ਕੀਤਾ ਗਿਆ। ਵੋਟਰਾਂ ਨੂੰ ਦੱਸਿਆ ਗਿਆ ਕਿ ਕਿਸ ਤਰ•ਾਂ ਜ਼ਿਲ•ਾ ਪ੍ਰਸਾਸ਼ਨ ਨੇ ਹਰੇਕ ਵੋਟਰ ਨੂੰ ਸਹੂਲਤ ਦੇਣ ਲਈ ਹਰੇਕ ਪੋਲਿੰਗ ਬੂਥ ‘ਤੇ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਸ੍ਰ. ਵਰਿੰਦਰਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਇਹ ਚੋਣਾਂ ਬਿਲਕੁਲ ਨਿਰਪੱਖ ਅਤੇ ਬਿਨਾ ਕਿਸੇ ਡਰ ਭੈਅ ਤੋਂ ਕਰਵਾਈਆਂ ਜਾਣਗੀਆਂ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਆਪਣੀਆਂ ਕੁਝ ਸਮੱਸਿਆਵਾਂ ਵੀ ਦੱਸੀਆਂ ਜਿਨ•ਾਂ ਬਾਰੇ ਅਧਿਕਾਰੀਆਂ ਨੇ ਮੌਕੇ ‘ਤੇ ਢੁੱਕਵੀਂ ਕਾਰਵਾਈ ਦੇ ਆਦੇਸ਼ ਦਿੱਤੇ। ਸ੍ਰੀਮਤੀ ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ-ਪਹਿਲਾਂ ਅਜਿਹੇ ਹੋਰ ਵੀ ਕਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।