ਨਾਮਜ਼ਦਗੀਆਂ ਦਾ ਆਖਰੀ ਦਿਨ

-ਪੰਜਾਬੀਲੋਕ ਬਿਊਰੋ
ਚਾਰ ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾ ਅੱਜ wholesale jerseys ਆਖਰੀ ਦਿਨ ਸੀ, 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਲਈ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ ਕੀਤੇ ਜਾਣ ਕਾਰਨ ਸੂਬੇ ਭਰ ‘ਚ ਕਾਫੀ ਗਹਿਮਾ-ਗਹਿਮੀ ਰਹੀ। ਅੱਜ ਨਾਮਜ਼ਦਗੀਆਂ ਦਾਖਲ ਕਰਨ ਵਾਲਿਆਂ ਵਿੱਚ ਕੈਪਟਨ, ਭੱਠਲ, ਭਗਵੰਤ, ਸਿੱਧੂ ਆਦਿ ਸ਼ਾਮਲ ਰਹੇ।
ਭਲਕੇ ਕਾਗਜ਼ਾਂ ਦੀ ਪੜਤਾਲ ਹੋਵੇਗੀ, ਗਲਤ ਤੇ ਅਧੂਰੀ ਜਾਣਕਾਰੀ ਦੇਣ ਵਾਲਿਆਂ ਦੇ ਕਾਗਜ਼ ਰੱਦ ਹੋਣਗੇ, 21 ਜਨਵਰੀ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ।
ਨਾਮਜ਼ਦਗੀਆਂ ਦਾ ਕੰਮ ਨੇਪਰੇ ਚੜਦਿਆਂ ਹੀ ਚੋਣ ਪ੍ਰਚਾਰ ਵਿੱਚ ਤੇਜ਼ੀ ਆ ਜਾਣੀ ਹੈ।
ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਉਮੀਦਵਾਰ ਭਗਵੰਤ ਮਾਨ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ‘ਤੇ ਜੰਮ ਕੇ ਸਿਆਸੀ ਹਮਲੇ ਕੀਤੇ। ਮਾਨ ਨੇ ਕਿਹਾ ਕਿ ਚੋਣਾਂ ਤੋਂ 15 ਦਿਨ ਪਹਿਲਾਂ ਸਿੱਧੂ ਪੰਜਾਬ ਬਚਾਉਣ ਆਏ ਹਨ, ਇਸ ਤੋਂ ਪਹਿਲਾਂ ਸਿੱਧੂ ਕਿੱਥੇ ਸਨ? ਮਾਨ ਨੇ ਕਿਹਾ ਕਿ ਮੈਂ ਵੀ ਕਮੇਡੀਅਨ ਸੀ ਮੈਂ ਆਪਣਾ ਕਰੀਅਰ ਛੱਡ ਕੇ ਪੰਜਾਬ ਬਚਾਉਣ ਲਈ ਆਇਆ। ਮਾਨ ਨੇ ਸਿੱਧੂ ਦੇ ਬੈਂਕ ਖਾਤਿਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਓਧਰ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਾਮਜ਼ਦਗੀ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਨਤਾ ਨੂੰ ਕਾਂਗਰਸ ਦੇ ਹੱਕ ਵਿਚ ਵੋਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਉਣ ਦੀ ਅਪੀਲ ਕੀਤੀ।। ਸਿੱਧੂ ਨੇ ਕੈਪਟਨ Pixar ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਮੈਂ ਤਾਂ ਕੈਪਟਨ ਦਾ ਸਿਪਾਹੀ ਹਨ ਅਤੇ ਚੋਣਾਂ ਵਿਚ ਪੂਰੀ ਲੜਾਈ ਲੜਾਂਗਾ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸਾਫ ਕੀਤਾ ਹੈ ਕਿ ਉਹ ਕਿਸੇ Fake Oakleys ਅਹੁਦੇ ਦੇ ਲਾਲਚ ਕਾਰਨ ਕਾਂਗਰਸ ਵਿਚ ਸ਼ਾਮਿਲ ਨਹੀਂ ਹੋਏ ਹਨ ਸਗੋਂ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਕਾਂਗਰਸ ਵਿਚ ਆਏ ਹਨ।

ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਦੱਖਣੀ ਤੋਂ ਕਾਗ਼ਜ਼ ਭਰਨ ਦੇ ਸਾਰਾ ਦਿਨ ਚੱਲ ਰਹੇ ਚਰਚਿਆਂ ਨੂੰ ਉਸ ਵੇਲੇ ਵਿਰਾਮ ਮਿਲਿਆ ਜਦੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਟਿੱਕਾ ਨੇ ਅੱਜ ਨਾਮਜ਼ਦਗੀ ਕਾਗ਼ਜ਼ cheap nfl jerseys ਦਾਖਲ ਕਰਾਏ। ਇਸ ਮੌਕੇ ਉਨ੍ਹਾਂ ਨਾਲ ਬਿਕਰਮ ਸਿੰਘ ਮਜੀਠੀਆ ਵੀ ਸਨ।