• Home »
  • ਖਬਰਾਂ
  • » 6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ‘ਤੇ ਲੀਕ ਵੱਜੀ ਸਮਝੋ

6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ‘ਤੇ ਲੀਕ ਵੱਜੀ ਸਮਝੋ

ਐਸ ਆਈ ਟੀ ਨੇ ਕਿਹਾ ਮਾਮਲਾ 60 ਕਰੋੜ ਦਾ
-ਅਮਨ
ਮੇਰਾ ਮੁਨਸਿਫ ਹੀ ਮੇਰਾ ਕਾਤਲ ਹੈ, ਕਯਾ ਮੇਰੇ ਹੱਕ ਮੇਂ ਫੈਸਲਾ ਦੇਗਾ..
ਪੰਜਾਬ ਦੇ ਹਜ਼ਾਰਾਂ ਕਰੋੜਾਂ ਦੇ ਡਰੱਗ ਰੈਕੇਟ ‘ਤੇ ਇਕ ਤਰਾਂ ਦੀ ਲੀਕ ਹੀ ਮਾਰ ਦਿੱਤੀ ਜਾ ਰਹੀ ਹੈ..
6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਬਾਰੇ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਹੈ ਕਿ ਇਹ ਮਾਮਲਾ 6 ਹਜ਼ਾਰ ਕਰੋੜ ਦੀ ਡਰੱਗ ਦਾ ਨਹੀਂ 60 ਕਰੋੜ ਦੀ ਡਰੱਗ ਦਾ ਹੈ, ਇਸ ਰੈਕੇਟ ਦੇ ਕਿੰਗਪਿੰਨ ਜਗਦੀਸ਼ ਭੋਲਾ ਨੂੰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਬਿਕਰਮ ਮਜੀਠੀਆ ਦਾ ਨਾਮ ਲੈਣ ਵਾਲੇ ਸਤਪ੍ਰੀਤ ਸਿੰਘ ਸੱਤਾ, ਪਰਮਿੰਦਰ ਸਿੰਘ ਪਿੰਦੀ ਤੇ ਅਮਰਿੰਦਰ ਲਾਡੀ ਦੇ ਨਾਮ ਹੀ ਸ਼ਾਮਲ ਨਹੀਂ ਕੀਤੇ ਗਏ। ਪਿੰਦਾ ਤੇ ਲਾਡੀ ਦੇ ਨਾਮ ਦੇ ਰੈਡ ਕਾਰਨਰ ਨੋਟਿਸ ਵੀ ਜਾਰੀ ਹੋ ਚੁੱਕੇ ਨੇ, ਪਰ ਐਸ ਆਈ ਟੀ ਨੇ ਇਸ ਦਾ ਜ਼ਿਕਰ ਨਹੀਂ ਕੀਤਾ, ਨਾ ਇਹਨਾਂ ਦੇ ਫੋਨ ਕਾਲ ਦੀ ਡਿਟੇਲ ਖੰਘਾਲੀ, ਭਾਰਤ ਆਉਣ-ਜਾਣ ਦਾ ਰਿਕਾਰਡ ਵੀ ਨਹੀਂ ਲਿਆ। ਤੇ ਨਾ ਹੀ ਇਹ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਿ ਸਤਪ੍ਰੀਤ ਸੱਤਾ cheap jordans online ਨੂੰ ਗੰਨਮੈਨ бэкап ਕਿਹੜੇ ਨੇਤਾ ਦੀ ਸਿਫਾਰਸ਼ ‘ਤੇ ਦਿੱਤੇ ਗਏ ਸਨ। ਸੱਤਾ ਮਜੀਠੀਆ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਉਚੇਚਾ ਕੈਨੇਡਾ ਤੋਂ ਪੰਜਾਬ ਆਇਆ ਸੀ।
ਇਸ ਮਾਮਲੇ ਵਿੱਚ ਪੁਲਿਸ ਜੋ ਹੁਣ ਤੱਕ ਰਿਪੋਰਟ ਦਿੰਦੀ ਆਈ ਹੈ ਕਿ ਐਸ ਆਈ ਟੀ ਨੇ ਵੀ ਉਹੀ ਰਿਪੋਰਟ ਦਿੱਤੀ ਹੈ। ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਮੈਂ ਤਾਂ ਪਹਿਲਾਂ ਹੀ ਆਂਹਦਾ ਸੀ ਬਈ ਮੇਰਾ ਇਹੋ ਜਿਹੇ ਮਾਮਲਿਆਂ ਨਾਲ ਕੋਈ ਲੈਣਾ ਦੇਣਾ, ਮੇਰਾ ਨਾਮ ਸਿਆਸੀ cheap jordans online ਰੰਜ਼ਿਸ਼ ਦੇ ਤਹਿਤ ਲਿਆ ਗਿਆ।
ਮੁਲਜ਼ਮ ਅਨੂਪ ਕਾਹਲੋਂ, ਮਨਪ੍ਰੀਤ ਮੰਨੀ ਦੇ ਵਕੀਲ ਨੇ ਕਿਹਾ ਹੈ ਕਿ  ਥਾਣੇਦਾਰ ਬਲਵਿੰਦਰ ਸਿੰਘ ਖੁਦ ਮੰਨ ਚੁੱਕਿਆ ਹੈ ਕਿ ਸੱਤਾ ਤੇ ਉਹਦੇ ਸਾਥੀ ਇਸ ਕੇਸ ਵਿੱਚ ਇਨਵਾਲਵ ਨੇ, ਸਾਰਾ ਰਿਕਾਰਡ ਵੀ ਐਸ ਆਈ ਟੀ ਨੂੰ ਦਿੱਤਾ ਸੀ ਪਰ ਐਸ ਆਈ ਟੀ ਨੇ ਉਸ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਕੇਸ ਵਿੱਚ ਸਭ ਤੋਂ ਪਹਿਲਾਂ ਪ੍ਰਵਾਸੀ ਅਨੂਪ ਸਿੰਘ ਕਾਹਲੋਂ ਫੜਿਆ ਗਿਆ ਸੀ, ਫੇਰ ਪਿੰਦਾ, ਲਾਡੀ, ਸੱਤਾ ਦੇ ਨਾਮ ਆਏ ਸਨ।
ਖੈਰ ਹੁਣ ਤਾਂ ਲੀਕ ਹੀ ਵੱਜ ਗਈ ਸਮਝੋ..
ਮਹਾਤੜ ਤਾਂ ਯਾਭਾਂ ਭੇੜ ਕਰਦੇ ਹੀ ਰਹਿ ਗਏ।