• Home »
  • ਖਬਰਾਂ
  • » ਮੀਡੀਆ, ਵੋਟਰ ਤੇ ਉਮੀਦਵਾਰਾਂ ਦੀ ਸਹੂਲਤ ਲਈ ਬਣੀ ਮੋਬਾਈਲ ਐਪ

ਮੀਡੀਆ, ਵੋਟਰ ਤੇ ਉਮੀਦਵਾਰਾਂ ਦੀ ਸਹੂਲਤ ਲਈ ਬਣੀ ਮੋਬਾਈਲ ਐਪ

ਭਾਰਤੀ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ cheap oakleys ਕਰਨ ਵਾਲੀ ਪਹਿਲੀ ਐਪਲੀਕੇਸ਼ਨ
ਚੋਣ ਨਤੀਜੇ, ਗਤੀਵਿਧੀਆਂ ਤੇ ਸੂਚਨਾਵਾਂ ਬਾਰੇ ਕਰੇਗੀ ਸੁਚੇਤ
-ਪੰਜਾਬੀਲੋਕ ਬਿਊਰੋ
ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਵੱਲੋਂ ਜ਼ਿਲਾ ਲੁਧਿਆਣਾ ਦੇ ਲੋਕਾਂ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਜੋੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।  ਇਸੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਸ੍ਰੀ ਰਵੀ ਭਗਤ ਵੱਲੋਂ ਨਵੀਂ ਮੋਬਾਈਲ ਐਪਲੀਕੇਸ਼ਨ ‘539 ੩੬੦’ ਤਿਆਰ ਕਰਵਾਈ ਗਈ ਹੈ, ਜੋ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਮੀਡੀਆ, ਵੋਟਰਾਂ ਅਤੇ ਉਮੀਦਵਾਰਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਚੋਣਾਂ ਨਾਲ ਸੰਬੰਧਤ ਬਣਨ ਵਾਲੀਆਂ ਮੋਬਾਈਲ ਐਪਲੀਕੇਸ਼ਨਾਂ ਵਿੱਚੋਂ ਇਹ ਪਹਿਲੀ ਐਪਲੀਕੇਸ਼ਨ ਹੈ, ਜਿਸ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਬਕਾਇਦਾ ਮਾਨਤਾ ਦਿੱਤੀ ਗਈ ਹੈ ਅਤੇ ਨੇੜ ਭਵਿੱਖ ਵਿੱਚ ਇਸਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤੇ ਜਾਣ ਦੀ ਕਾਰਵਾਈ ਜਾਰੀ ਹੈ।  ਇਸ ਐਪਲੀਕੇਸ਼ਨ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਭਗਤ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੀ ਸੁਯੋਗ ਅਗਵਾਈ ਵਿੱਚ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਇਹ ਮੋਬਾਈਲ ਐਪਲੀਕੇਸ਼ਨ ਭਾਰਤੀ ਚੋਣ ਕਮਿਸ਼ਨ ਲਈ ਤਿਆਰ ਕੀਤਾ ਗਿਆ ਹੈ।  ਇਸ ਐਪਲੀਕੇਸ਼ਨ ਨੂੰ 01 ਸਿਨਰਜੀ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਕਿ ਐਂਡਰਾਇਡ ਅਤੇ ਆਈ. ਓ. ਐੱਸ. ਮੋਬਾਈਲ ‘ਤੇ ਡਾਊਨਲੋਡ ਲਈ ਉਪਲੱਬਧ ਹੈ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲਾ ਚੋਣ ਅਫ਼ਸਰ ਮਿਸ ਅਪਨੀਤ ਰਿਆਤ, 01 ਸਿਨਰਜੀ ਗਰੁੱਪ ਵੱਲੋਂ ਸ੍ਰ. ਹਰਪ੍ਰੀਤ ਸਿੰਘ ਚੰਢੋਕ ਅਤੇ ਉਹਨਾਂ ਦੀ ਟੀਮ ਵੀ ਹਾਜ਼ਰ ਸੀ।  ਸ੍ਰੀ ਭਗਤ ਨੇ ਵੋਟਰਾਂ, ਮੀਡੀਆ ਅਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਇਸ ਦਾ ਵੱਧ ਤੋਂ ਵੱਧ ਲਾਭ ਲੈਣ।  ਇਸ ਐਪਲੀਕੇਸ਼ਨ ‘ਤੇ ਚੋਣ ਪ੍ਰਕਿਰਿਆ ਨਾਲ ਜੁੜੀਆਂ ਹੇਠ ਲਿਖੀਆਂ ਸਾਰੀਆਂ ਧਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹਨਾਂ ਨੂੰ ਚੋਣਾਂ ਸੰਬੰਧੀ ਹਰ ਤਰਾਂ ਦੀ ਜਾਣਕਾਰੀ ਤੁਰੰਤ ਮਿਲ ਸਕੇਗੀ।
ਕੌਣ ਕਿਵੇਂ ਲੈ ਸਕੇਗਾ ਲਾਭ?
ਵੋਟਰ –
ਇੱਕ ਵੋਟਰ ਵਜੋਂ ਤੁਸੀਂ ਇਸ ਐਪਲੀਕੇਸ਼ਨ ਨੂੰ ਆਪਣੇ ਵੋਟਰ ਸ਼ਨਾਖਤੀ ਕਾਰਡ ਦਾ ਨੰਬਰ ਵਰਤ ਕੇ ਲਾਗ ਇੰਨ ਕਰਕੇ los ਆਪਣਾ ਪੋਲਿੰਗ ਸਟੇਸ਼ਨ (ਦਿਸ਼ਾ, ਤਸਵੀਰ ਅਤੇ ਬੁਨਿਆਦੀ ਸਹੂਲਤਾਂ), ਆਪਣੇ ਹਲਕੇ ਤੋਂ ਚੋਣ ਲੜ• ਰਹੇ ਉਮੀਦਵਾਰ ਜਾਂ ਉਮੀਦਵਾਰਾਂ ਦੀ ਸੂਚੀ ਅਤੇ ਚੋਣ ਨਤੀਜੇ ਦੇਖ ਸਕਦੇ ਹੋ।  ਤੁਸੀਂ ਆਪਣੇ ਬਲਾਕ ਪੱਧਰੀ ਅਫ਼ਸਰ (ਬੀ. ਐੱਲ. ਓ.), ਰਜਿਸਟਰੇਸ਼ਨ ਅਫ਼ਸਰ (ਆਰ. ਓ.), ਜ਼ਿਲਾ ਚੋਣ ਅਫ਼ਸਰ (ਡੀ. ਈ. Cheap Jordan Sale ਓ.) ਅਤੇ ਮੁੱਖ ਚੋਣ ਅਫ਼ਸਰ (ਸੀ. ਈ. ਓ.) ਦਾ ਵੇਰਵਾ ਪ੍ਰਾਪਤ ਕਰ ਸਕਦੇ ਹੋ।
ਅੰਗਹੀਣ ਵਿਅਕਤੀ –
ਚੋਣ ਪ੍ਰਕਿਰਿਆ ਵਿੱਚ ਹਰੇਕ ਵਿਅਕਤੀ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਮਨਸ਼ਾ ਤਹਿਤ ਤਿਆਰ ਕੀਤੀ ਇਸ ਐਪਲੀਕੇਸ਼ਨ jordan retro 1 ਰਾਹੀਂ ਅੰਗਹੀਣ ਵਿਅਕਤੀ ਵੋਟ ਦਾ ਇਸਤੇਮਾਲ ਕਰਨ ਲਈ ਲੋੜੀਂਦੀ ਸਹੂਲਤ ਲਈ ਬੇਨਤੀ ਕਰ ਸਕਦਾ ਹੈ।  ਵੋਟ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਅਪਲਾਈ ਕੀਤੀ ਬੇਨਤੀ ‘ਤੇ ਕਾਰਵਾਈ ਕਰਨ ਲਈ ਸੰਬੰਧਤ ਵਿਧਾਨ ਸਭਾ ਹਲਕੇ ਦਾ ਚੋਣ ਰਜਿਸਟਰੇਸ਼ਨ ਅਫ਼ਸਰ ਜਿੰਮੇਵਾਰ ਹੋਵੇਗਾ।  ਹੋਰ ਕਿਸੇ ਵਾਧੂ ਸੇਵਾ ਲਈ ਵੀ ਇਸ ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਮੀਦਵਾਰ –
ਜਦੋਂ ਇੱਕ ਉਮੀਦਵਾਰ ਦੀ wholesale nfl jerseys ਨਾਮਜ਼ਦਗੀ ਰਿਟਰਨਿੰਗ ਅਫ਼ਸਰ ਕੋਲ ਦਾਖ਼ਲ ਹੋ ਜਾਂਦੀ ਹੈ ਤਾਂ ਉਸ ਨੂੰ ਇਸ ਐਪਲੀਕੇਸ਼ਨ ਦੀ ਵਰਤੋਂ ਕਰਨ ਦੀ ਇਜਾਜ਼ਤ ਉਸੇ ਵੇਲੇ ਆਪਣੇ ਆਪ ਮਿਲ ਜਾਂਦੀ ਹੈ।  ਚੋਣ ਲੜਨ ਵਾਲਾ ਉਮੀਦਵਾਰ ਇਸ ਐਪਲੀਕੇਸ਼ਨ ਰਾਹੀਂ ਆਪਣੇ ਚੋਣ ਖੇਤਰ ਦੇ ਪੋਲਿੰਗ ਸਟੇਸ਼ਨ ਅਤੇ ਪੋਲਿੰਗ ਬੂਥ ਦੇਖਣ ਦੇ ਨਾਲ-ਨਾਲ ਹੇਠ ਲਿਖੀਆਂ ਪ੍ਰਵਾਨਗੀਆਂ ਲਈ ਵੀ ਅਪਲਾਈ ਕਰ ਸਕਦਾ ਹੈ।
• ਵਾਹਨ ਦੀ ਵਰਤੋਂ ਲਈ ਅਰਜੀ
• ਚੋਣ ਜਲਸਾ ਕੱਢਣ ਜਾਂ ਲਾਊਡ ਸਪੀਕਰ ਦੀ ਵਰਤੋਂ ਲਈ ਪ੍ਰਵਾਨਗੀ ਲਈ ਅਰਜੀ
• ਨੁੱੱਕੜ ਮੀਟਿੰਗ ਕਰਨ ਜਾਂ ਲਾਊਡ ਸਪੀਕਰ ਦੀ ਵਰਤੋਂ ਲਈ ਪ੍ਰਵਾਨਗੀ ਲਈ ਅਰਜੀ
• ਹੈਲੀਕਾਪਟਰ ਅਤੇ ਹੈਲੀਪੈਡ ਲਈ ਅਰਜੀ
• ਅੰਤਰ ਜ਼ਿਲਾ ਵਾਹਨ ਦੀ ਵਰਤੋਂ ਦੀ ਪ੍ਰਵਾਨਗੀ ਲਈ ਅਰਜੀ
• ਮੰਚ ਜਾਂ ਬੈਰੀਕੇਡ ਲਗਾਉਣ ਲਈ ਪ੍ਰਵਾਨਗੀ ਲਈ ਅਰਜੀ
• ਉਮੀਦਵਾਰ ਇਸ ਐਪਲੀਕੇਸ਼ਨ ਰਾਹੀਂ ਗਿਣਤੀ ਕੇਂਦਰ ਅਤੇ ਇਸ ਦੇ ਦਿਸ਼ਾ ਸੂਚਕ ਵੀ ਦੇਖ ਸਕਦਾ ਹੈ।
ਨਤੀਜੇ –
ਇਸ ਐਪਲੀਕੇਸ਼ਨ ਰਾਹੀਂ ਕੋਈ ਵੀ ਵਿਅਕਤੀ ਪਾਰਟੀ ਵਾਈਜ਼, ਹਲਕਾ ਉਮੀਦਵਾਰ ਵਾਈਜ਼ ਅਤੇ ਹਲਕਾ ਰੁਝਾਨ ਵਾਈਜ਼ ਨਤੀਜੇ ਦੇਖ ਸਕਦਾ ਹੈ।
ਸਵੀਪ –
ਇੱਕ ਵੋਟਰ ਜ਼ਿਲਾ ਚੋਣ ਦਫ਼ਤਰ ਵੱਲੋਂ ਸਮੇਂ-ਸਮੇਂ ‘ਤੇ ਕਰਵਾਈਆਂ ਜਾਂਦੀਆਂ ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਮੀਡੀਆ –
ਜ਼ਿਲਾ ਲੋਕ ਸੰਪਰਕ ਅਫ਼ਸਰ ਦਫ਼ਤਰ ਤੋਂ ਮਾਨਤਾ ਪ੍ਰਾਪਤ ਪੱਤਰਕਾਰ ਵੀ ਆਪਣਾ ਪੱਤਰਕਾਰ ਸ਼ਨਾਖ਼ਤੀ ਕਾਰਡ ਨੰਬਰ ਭਰ ਕੇ ਲਾਗ ਇੰਨ ਕਰ ਸਕਦੇ ਹਨ।  ਮੀਡੀਆ ਕਰਮੀ ਇਸ ਐਪਲੀਕੇਸ਼ਨ ਰਾਹੀਂ ਪੋਲਿੰਗ ਸਟੇਸ਼ਨਾਂ ਦੀ ਸੂਚੀ, ਉਮੀਦਵਾਰਾਂ ਬਾਰੇ (ਸਮੇਤ ਹਲਫੀਆ ਬਿਆਨ) ਜਾਣਕਾਰੀ, ਵੋਟ ਪ੍ਰਤੀਸ਼ਤਤਾ ਅਤੇ ਚੋਣ ਨਤੀਜੇ ਦੇਖ ਸਕਦੇ ਹਨ।
ਐਡਮਿਨ –
ਈਸੀਆਈ 360 ਮੋਬਾਈਲ ਐਪਲੀਕੇਸ਼ਨ ਦੇ ਸਾਰੇ ਐਡਮਿਨਜ਼ (ਚਲਾਉਣ ਵਾਲੇ) ਨੂੰ ਹਰੇਕ ਤਰਾਂ ਦੀ ਪਹੁੰਚ ਅਤੇ ਚੋਣ cheap jerseys wholesale ਪ੍ਰਕਿਰਿਆ ਦੀ ਮੋਨੀਟਰਿੰਗ ਕਰਨ ਦੀ ਖੁੱਲ• ਹੋਵੇਗੀ।  ਐਡਮਿਨਜ਼ ਵਿੱਚ ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਅਫ਼ਸਰ, ਜ਼ਿਲਾ ਚੋਣ ਅਫ਼ਸਰ, ਰਜਿਸਟਰੇਸ਼ਨ ਅਫ਼ਸਰ, ਸੁਪਰਵਾਈਜ਼ਰ (ਸੈਕਟਰ ਅਫ਼ਸਰ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਸ਼ਾਮਿਲ ਹਨ।