• Home »
  • ਖਬਰਾਂ
  • » ਕੇਜਰੀਵਾਲ ਨੂੰ ਸਿਰੋਪਾਓ ਦੇਣ ਦੇ ਮਾਮਲੇ ‘ਤੇ ਸਿਆਸਤ ਗਰਮਾਈ

ਕੇਜਰੀਵਾਲ ਨੂੰ ਸਿਰੋਪਾਓ ਦੇਣ ਦੇ ਮਾਮਲੇ ‘ਤੇ ਸਿਆਸਤ ਗਰਮਾਈ

ਐਸ ਜੀ ਪੀ ਸੀ ਕਰਵਾਏਗੀ ਜਾਂਚ
-ਪੰਜਾਬੀਲੋਕ ਬਿਊਰੋ
ਪੰਜਾਬ ਦੇ ਸਰਹੱਦੀ cheap jerseys china ਖੇਤਰ ਦੇ ਦੌਰੇ ਸਮੇਂ ਅਰਵਿੰਦ ਕੇਜਰੀਵਾਲ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਨਤਮਸਤਕ ਹੋਣ ਮੌਕੇ ਸਿਰੋਪਾਓ ਦੇਣ ਦਾ ਮਾਮਲਾ ਭਖ ਗਿਆ ਹੈ।  ਹੁਣ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਕਰਨ ਦਾ NFL Jerseys Cheap ਫੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਆਈਆਂ ਖਬਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਕੇਜਰੀਵਾਲ ਨੂੰ ਉਸ ਦੇ ਸਾਥੀਆਂ ਨੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਨਤਮਸਤਕ ਹੋਣ ਸਮੇਂ ਸਿਰੋਪਾਓ ਜਬਰੀ ਚੁੱਕ ਕੇ ਭੇਟ ਕੀਤਾ ਹੈ, ਜੋ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਹੈ। ਮਰਿਆਦਾ ਮੁਤਾਬਕ ਸਿਰੋਪਾਓ ਗੁਰੂ ਘਰ ਦੀ ਬਖ਼ਸ਼ਿਸ਼ ਹੈ ਜੋ ਗ੍ਰੰਥੀ, ਮੁੱਖ ਗ੍ਰੰਥੀ ਜਾਂ ਗੁਰਦੁਆਰਾ ਸਹਿਬ ਦੇ ਪ੍ਰਬੰਧਕਾਂ ਵੱਲੋਂ ਹੀ ਭੇਟ ਕੀਤਾ ਜਾ ਸਕਦਾ ਹੈ।  ਪੰਥਕ ਮਰਿਆਦਾ ਮੁਤਾਬਕ ਸਿਰਫ ਉਹਨਾਂ ਸ਼ਖਸੀਅਤਾਂ ਨੂੰ ਹੀ ਦਿੱਤਾ ਜਾਂਦਾ ਹੈ ਜਿਹਨਾਂ ਨੇ ਪੰਥ ਲਈ ਜਾਂ ਸਮਾਜ ਲਈ ਕੋਈ ਅਹਿਮ ਕਾਰਜ ਕੀਤਾ ਹੋਵੇ।  ਐਸੀ.ਜੀ.ਪੀ.ਸੀ. ਪ੍ਰਧਾਨ ਮੁਤਾਬਕ ਕੇਜਰੀਵਾਲ ਦੇ ਸਾਥੀਆਂ ਨੇ ਮਰਿਆਦਾ ਦੇ ਉਲਟ ਆਪ ਮੁਹਾਰੇ ਗੁਰੂ ਘਰ ‘ਚੋਂ ਸਿਰੋਪਾਓ ਚੁੱਕ ਕੇ ਦਿੱਤਾ ਹੈ।  ਇਸ ਗਲਤੀ ਲਈ ਕੇਜਰੀਵਾਲ ਤੇ ਉਸ ਦੇ cheap football jerseys ਸਾਥੀਆਂ ਨੂੰ ਸਿੱਖ ਜਗਤ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜਾਂਚ ਦੌਰਾਨ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੀ ਮਦਦ ਨਾਲ ਤੇ ਸੇਵਾਦਾਰਾਂ ਤੋਂ ਪੁੱਛ ਪੜਤਾਲ ਰਾਹੀਂ ਇਸ ਮਾਮਲੇ ਦੀ ਜਾਂਚ ਕਰੇਗੀ।  ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਅਰਜਨ ਸਿੰਘ ਨੇ ਮੰਨਿਆ ਹੈ ਕਿ ਕੇਜਰੀਵਾਲ ਨੂੰ ਸਿਰੋਪਾਓ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਨਹੀਂ ਦਿੱਤਾ ਗਿਆ ਸਗੋਂ ਉਸ ਦੇ ਸਮਰਥਕਾਂ ਨੇ ਹੀ ਭੇਟ ਕੀਤਾ ਹੈ।
ਦੂਜੇ ਪਾਸੇ ਸ੍ਰੀ ਕੇਜਰੀਵਾਲ ਨੂੰ ਸਿਰੋਪਾਓ ਦੇਣ ਵਾਲੇ ‘ਆਪ’ ਵਲੰਟੀਅਰ ਅਵਤਾਰ ਸਿੰਘ ਦਿਓਲ ਨੇ ਕਿਹਾ ਕਿ ਉਹਨਾਂ ਨੇ ਸਿਰੋਪਾਓ ਸ੍ਰੀ ਦਰਬਾਰ ਸਾਹਿਬ ਵਿਖੇ ਸੌ ਰੁਪਏ ਭੇਟ ਕਰਕੇ ਗ੍ਰੰਥੀ ਸਿੰਘ ਕੋਲੋਂ ਲਿਆ ਸੀ।  ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਕੇਜਰੀਵਾਲ ਨੂੰ ਭੇਟ ਕਰ ਦਿੱਤਾ ਸੀ।  ਉਹਨਾਂ ਕਿਹਾ ਕਿ ਉਹ ਜਾਣਦੇ ਸਨ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਕੇਜਰੀਵਾਲ ਨੂੰ ਸਿਰੋਪਾਓ ਨਹੀਂ ਦਿੱਤਾ ਜਾਵੇਗਾ, ਜਿਸ ਕਾਰਨ ਉਸ ਨੇ ਭੇਟਾ ਦੇ ਕੇ ਸਿਰੋਪਾਓ oakley outlet ਲੈ ਲਿਆ ਸੀ।
ਪਰ ਬੁੱਧੀਜੀਵੀ фо ਕਹਿ ਰਹੇ ਨੇ ਕਿ ਸਿਰੋਪਾਉ ਦੀ ਪੰਜਾਬ ਵਿੱਚ ਮੁਕੰਮਲ cheap fake oakleys ਸਿਆਸੀ ਦੁਰਵਰਤੋਂ ਹੋ ਰਹੀ ਹੈ ਜੋ ਕਿ ਮਰਿਆਦਾ ਦੇ ਉਲਟ ਹੈ।  ਇਹ ਵੀ ਸੱਚ ਹੈ ਕਿ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਮੌਜੂਦਾ ਸਰਕਾਰ ਦੇ ਆਗੂਆਂ ਨੂੰ ਸ਼ਰੇਆਮ ਸਿਰੋਪਾਉ ਦਿੱਤੇ ਜਾਂਦੇ ਹਨ, ਮਰਿਆਦਾ ਦੀ ਉਲੰਘਣਾ ਇਸ ਕਾਰਵਾਈ ਨਾਲ ਵੀ ਹੁੰਦੀ ਹੈ।  ਲੋੜ ਹੈ ਕਿ ਸ਼੍ਰੋਮਣੀ ਕਮੇਟੀ ਬਿਨਾਂ ਕਿਸੇ ਭੇਦ-ਭਾਵ ਦੇ ਇਸ ਮਰਿਯਾਦਾ ਦੀ ਇਮਾਨਦਾਰੀ ਨਾਲ ਪਾਲਣਾ ਕਰੇ ਤੇ ਸਿਰੋਪਾਓ ਨੂੰ ਸਿਆਸੀ ਤੌਰ ਤੇ ਵਰਤਣਾ ਬੰਦ ਕਰਵਾਏ।