• Home »
  • ਖਬਰਾਂ
  • » ਕਾਂਗਰਸ ਦੀ ਇਕ ਹੋਰ ਸੂਚੀ ਜਾਰੀ, ਟੁੱਟ ਭੱਜ ਜਾਰੀ

ਕਾਂਗਰਸ ਦੀ ਇਕ ਹੋਰ ਸੂਚੀ ਜਾਰੀ, ਟੁੱਟ ਭੱਜ ਜਾਰੀ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਲਈ ਕਾਂਗਰਸ ਨੇ ਆਪਣੇ ਤਿੰਨ ਉਮੀਦਵਾਰਾਂ ਦਾ ਹੋਰ ਐਲਾਨ ਕਰ ਦਿੱਤਾ ਹੈ। ਐਲਾਨੀ ਗਈ ਸੂਚੀ ਵਿੱਚ ਅੰਮ੍ਰਿਤਸਰ ਸਾਊਥ ਤੋਂ ਇੰਦਰਬੀਰ ਸਿੰਘ ਬੁਲਾਰੀਆ, ਮਾਨਸਾ ਤੋਂ ray ban sunglasses sale ਡਾਕਟਰ ਮੰਜੂ ਬਾਂਸਲ ਤੇ ਲੁਧਿਆਣਾ ਈਸਟ ਤੋਂ ਸੰਜੀਵ ਤਲਵਾਰ ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ 116 ਸੀਟਾਂ ਉਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ।
ਕਾਂਗਰਸ ਹਾਈਕਮਾਂਡ ਨੇ ਜਲਾਲਾਬਾਦ ਤੋਂ ਰਵਨੀਤ ਬਿੱਟੂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ, ਇਸ ਦੇ ਬਾਵਜੂਦ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਅੱਜ ਰਿਟਰਨਿੰਗ ਅਫ਼ਸਰ ਨੂੰ ਕਾਂਗਰਸ ਅਧੀਨ ਜਲਾਲਾਬਾਦ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ Kolay ਹਨ। ਪਾਰਟੀ ਵਿੱਚ ਬਗਾਵਤ ਹੋ ਗਈ ਹੈ।
ਰਵਨੀਤ ਬਿੱਟੂ ਜਲਾਲਾਬਾਦ ਵਿੱਚ ਸਰਗਰਮ ਹੋ ਚੁੱਕੇ ਹਨ, ਬਿੱਟੂ ਨੇ ਕਿਹਾ ਹੈ ਕਿ ਪੰਜਾਬ ਨੇ ਲੰਮੇ ਸਮੇਂ ਤੱਕ ਅੱਤਵਾਦ ਦਾ ਸੰਤਾਪ ਭੋਗਿਆ ਹੈ। ਪੰਜਾਬ ਅੰਦਰ ਕਾਂਗਰਸ ਦੀ ਦੇਣ ਸਦਕਾ ਬੜੀ ਮੁਸ਼ਕਿਲ ਨਾਲ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਹੋ ਸਕਿਆ ਸੀ ਪਰ ਅੱਜ ਇਕ ਵਾਰ ਫਿਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਖੁਸ਼ਹਾਲ ਸੂਬੇ ਨੂੰ ਨਸ਼ਾ ਰੂਪੀ ਅੱਤਵਾਦ ਵਿਚ ਧੱਕ ਦਿੱਤਾ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ hockey jerseys ਬਣ ਚੁੱਕਾ ਹੈ।  ਰਵਨੀਤ ਬਿੱਟੂ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਲੰਮੇ ਹੱਥੀ ਲੈਂਦੇ ਕਿਹਾ ਕਿ ਅੱਜ ਪੰਜਾਬ ਅੰਦਰ ਵਿਕ ਰਹੇ ਨਸ਼ੇ ਲਈ ਸਿੱਧੇ ਤੌਰ ‘ਤੇ ਹਾਕਮ ਧਿਰ ਜ਼ਿੰਮੇਵਾਰ ਹੈ।
ਰਵਨੀਤ ਨੇ ਕਿਹਾ ਕਿ ਪੰਜਾਬ ਅੰਦਰ ਇੰਡਸਟਰੀ ਨਾ ਹੋਣ ਕਾਰਨ ਪੜੇ ਲਿਖੇ ਬੇਰੋਜ਼ਗਾਰਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਸ ਕਾਰਨ ਨੌਕਰੀਆਂ ਨਾ ਮਿਲਣ ਕਾਰਨ ਨਿਰਾਸ਼ਾ ‘ਚ ਡੁੱਬੇ ਨੌਜਵਾਨ ਨਸ਼ੇ ਦਾ ਸਹਾਰਾ ਲੈ ਰਹੇ ਹਨ।  ਅਕਾਲੀ-ਭਾਜਪਾ ਸਰਕਾਰ ਦੇ ਸੰਤਾਪ ਤੋਂ ਸੂਬੇ ਦੀ ਜਨਤਾ ਨੂੰ ਛੁਟਕਾਰਾ ਦਿਵਾਉਣ ਦਾ ਸਮਾਂ ਆ ਚੁੱਕਿਆ ਹੈ।  ਪੰਜਾਬ ਅੰਦਰ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਸ਼ਿਕੰਜਾ ਕੱਸਿਆ ਜਾਵੇਗਾ।  ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣਾ ਅਤੇ ਨਸ਼ੇ ਨੂੰ ਖਤਮ cheap nfl jerseys ਕਰਨਾ ਕਾਂਗਰਸ ਦੀ ਪਹਿਲ ਹੈ।
ਓਧਰ ਕਾਂਗਰਸ ਨਾਲੋਂ ਤੋੜ-ਵਿਛੋੜਾ ਕਰਕੇ ਭਾਜਪਾ ‘ਚ ਸ਼ਾਮਲ ਹੋਈ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਨੇ ਅੱਜ ਘਰ ਵਾਪਸੀ ਕਰ ਲਈ ਹੈ। ਗੁਰਕੰਵਲ ਕੌਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਤੋਂ ਪਾਰਟੀ ‘ਚ ਸ਼ਾਮਲ ਕਰਾਇਆ।
ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਗੁਰਕੰਵਲ ਕੌਰ ਨੇ ਕਿਹਾ ਸੀ ਕਿ ਉਹਨਾਂ ਦੇ ਪਰਿਵਾਰ ਨੇ ਕਾਂਗਰਸ ਲਈ ਆਪਣਾ ਸਾਰਾ ਜੀਵਨ ਵਾਰ ਦਿੱਤਾ ਪਰ ਕਾਂਗਰਸ ਨਾ ਦੇਸ਼ ਹਿੱਤ ਬਾਰੇ ਸੋਚ ਰਹੀ ਹੈ ਅਤੇ ਨਾ cheap jordan shoes ਹੀ ਪਾਰਟੀ ਨੂੰ ਉਹਨਾਂ ਦਾ ਪਰਿਵਾਰ ਨਜ਼ਰ ਆ ਰਿਹਾ ਹੈ। ਗੁਰਕੰਵਲ ਕੌਰ ਨੇ ਕਿਹਾ ਸੀ ਕਿ ਕਾਂਗਰਸ ਦੀ ਅਣਦੇਖੀ ਦੇ ਚੱਲਦਿਆਂ ਉਹਨਾਂ ਨੂੰ ਪਾਰਟੀ ‘ਚ ਘੁਟਣ ਮਹਿਸੂਸ ਹੁੰਦੀ ਸੀ, ਇਸ ਲਈ ਉਹਨਾਂ ਨੇ ਭਾਜਪਾ ਦਾ ਲੜ ਫੜਿਆ. ਪਰ ਭਾਜਪਾ ‘ਚ ਉਹ 2 ਦਿਨ ਹੀ ਗੁਜ਼ਾਰ ਸਕੀ।