ਰੋਟੀ ਨੂੰ ਚੋਚੀ ਨਹੀਂ ਕਹਿੰਦਾ..

ਸਿੱਧੂ ਦੇ ਕਟਾਖਸ਼ ਚਰਚਾ ‘ਚ
-ਪੰਜਾਬੀਲੋਕ ਬਿਊਰੋ
ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਵਿੱਚ ਆਉਂਦਿਆਂ ਕਿਹਾ ਹੈ ਕਿ ਉਹਦੀ ਘਰ ਵਾਪਸੀ ਹੋਈ ਹੈ। ਉਸ ਨੇ ਬਾਦਲਕਿਆਂ ‘ਤੇ ਜ਼ੋਰਦਾਰ ਹੱਲਾ ਬੋਲਿਆ ਹੈ ਤੇ ਬਖਸ਼ਿਆ ਭਾਜਪਾ ਨੂੰ ਵੀ ਨਹੀਂ। cheap nfl jerseys ਅਕਾਲੀ ਦਲ ਬਾਰੇ ਕਿਹਾ ਕਿ ਇਹ ਇਕ ਪਵਿੱਤਰ ਜਮਾਤ ਸੀ ਪਰ ਹੁਣ ਇਕ ਜਾਇਦਾਦ ਬਣ ਗਈ ਹੈ। ਪੰਜਾਬ ਪ੍ਰਤੀ ਆਪਣੀ ਪ੍ਰਤੀਬੱਧਤਾ ਬਾਰੇ ਕਿਹਾ-ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਕਾਂਗਰਸ ‘ਚ ਸ਼ਾਮਲ pharetra ਹੋਣ ਬਾਰੇ ਸਵਾਲ ‘ਤੇ ਸਿੱਧੂ ਨੇ ਕਿਹਾ-ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਤਾਂ ਮੈਂ ਉਹਨੂੰ ਚਾਚਾ ਨਾ ਕਹਿੰਦਾ। ਬਾਦਲ ਦਲ ਦੀ ਜਿੱਤ ਬਾਰੇ ਸਵਾਲ ‘ਤੇ ਸਿੱਧੂ ਨੇ ਟਿੱਚਰ ਕੀਤੀ ਕਿ-ਕਮਾਣੀ ਨਾ ਪਹੀਆ, ਖੇਤ ਜੋਤੇ ਮੇਰਾ ਸੁਖਬੀਰ ਭਈਆ। ਬਾਦਲਕਿਆਂ ਨੂੰ ਲਲਕਾਰਦਿਆਂ ray ban sunglasses sale ਸਿੱਧੂ ਨੇ ਕਿਹਾ ਹੈ ਕਿ ਭੱਜ ਜਾ ਬਾਦਲ ਬਾਬਾ ਭੱਜ ਜਾ, ਕੁਰਸੀ ਖਾਲੀ ਕਰ ਕਿ ਪੰਜਾਬ ਦੀ ਜਨਤਾ ਆ ਰਹੀ ਹੈ। ਅਰੁਣ ਜੇਤਲੀ ਵਲੋਂ ਕੀਤੇ ਜਾ ਰਹੇ ਸ਼ਬਦੀ ਵਾਰ ਕਿ ਸਿੱਧੂ ਤਾਂ ਭਾਜਪਾ ਨੂੰ ਮਾਂ ਪਾਰਟੀ ਕਿਹਾ ਕਰਦਾ ਸੀ, ਤਾਂ ਸਿੱਧੂ ਨੇ ਜੁਆਬ cheap MLB Jerseys ਦਿੰਦਿਆਂ ਕਿਹਾ ਹੈ ਕਿ ਮਾਂ ਤਾਂ ਕੈਕਈ ਵੀ ਸੀ, ਸਭ ਨੂੰ ਪਤਾ ਹੈ ਕਿ ਮੰਥਰਾ ਕੌਣ ਹੈ ਪੰਜਾਬ ‘ਚ। ਜਦ ਪੀ ਐਮ ਮੋਦੀ ਬਾਰੇ ਸਵਾਲ ray ban outlet ਕੀਤਾ ਤਾਂ ਸਿੱਧੂ ਨੇ ਗੱਲ ਟਾਲਦੇ ਸਿਰਫ ਐਨਾ ਹੀ ਕਿਹਾ ਕਿ ਮੈਂ ਰੋਟੀ ਨੂੰ ਚੋਚੀ ਨਹੀਂ ਕਹਿੰਦਾ।
ਨਵਜੋਤ ਸਿੱਧੂ ਦੇ ਕਾਂਗਰਸ ਵਿੱਚ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮਜ਼ਾਕ ਬਣ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ 12 ਸਾਲਾਂ ਤੋਂ ਜੋ ਸ਼ਖਸ ਝੂਠੇ ਠਹਾਕੇ ਲਾ ਰਿਹਾ ਹੈ, ਹੁਣ ਕਿਵੇਂ ਸੌਖਿਆਂ ਹੀ ਕਹਿ ਰਿਹਾ ਹੈ ਕਿ ਉਹ ਪੈਦਾਇਸ਼ੀ ਕਾਂਗਰਸੀ ਹੈ। ਕੋਈ ਕਹਿ ਰਿਹਾ ਹੈ ਕਿ ਰਾਹੁਲ ਪੱਪੂ ਅੱਜ ਸਿੱਧੂ ਲਈ ਰਾਹੁਲ ਭੈਯਾ ਹੋ ਗਿਆ। ਕਿਸੇ ਨੇ ਕਿਹਾ ਹੈ ਕਿ ਕਾਂਗਰਸ ਵਿੱਚ ਕੋਈ ਰਾਹੁਲ ਦੇ ਚੁਟਕਲਿਆਂ ਤੇ ਨਹੀਂ ਹੱਸਦਾ ਸੀ, ਇਸੇ ਕਰਕੇ ਸਿੱਧੂ ਨੇ ਕਾਂਗਰਸ ਜੁਆਇਨ ਕਰ ਲਈ।