• Home »
  • ਖਬਰਾਂ
  • » ਪੰਜਾਬ ਚੋਣਾਂ- ਪਹਿਲੀ ਰਿਹਰਸਲ ‘ਚ ਚੋਣ ਅਮਲੇ ਨੂੰ ਸਿਖਲਾਈ

ਪੰਜਾਬ ਚੋਣਾਂ- ਪਹਿਲੀ ਰਿਹਰਸਲ ‘ਚ ਚੋਣ ਅਮਲੇ ਨੂੰ ਸਿਖਲਾਈ

-ਪੰਜਾਬੀਲੋਕ ਬਿਊਰੋ
ਪੰਜਾਬ oakley sunglasses cheap ਵਿਧਾਨ ਸਭਾ ਚੋਣਾਂ 2017 ਲਈ ਜ਼ਿਲਾ ਜਲੰਧਰ ਦੇ 9 ਵਿਧਾਨ Hacked ਸਭਾ ਹਲਕਿਆਂ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ ਤੇ ਆਦਮਪੁਰ ਦੇ ਚੋਣ ਅਮਲੇ ਨੂੰ ਅੱਜ ਪਹਿਲੀ ਰਿਹਰਸਲ ਦੌਰਾਨ ਰਿਟਰਨਿੰਗ ਅਫ਼ਸਰਾਂ ਦੀ ਹਾਜ਼ਰੀ ਵਿੱਚ ਚੋਣ ਪ੍ਰਕ੍ਰਿਆ ਬਾਰੇ ਸਿਖਲਾਈ ਦਿੱਤੀ ਗਈ। ਜਿਲਾ ਚੋਣ ਅਫਸਰ ਸ੍ਰੀ ਕਮਲ ਕਿਸ਼ੌਰ ਯਾਦਵ ਨੇ ਦੱਸਿਆ ਕਿ ਇਹਨਾਂ ਚੋਣ ਰਿਹਰਸਲਾਂ ਵਿੱਚ ਪੋਲਿੰਗ ਪਾਰਟੀਆਂ ਨੂੰ ਆਪਣੇ ਸਹਿਯੋਗੀ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਜਾਣ ਪਹਿਚਾਣ ਕਰਵਾਉਣ ਤੋਂ ਇਲਾਵਾ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਚੋਣ ਅਮਲੇ ਨੂੰ ਟਰੇਨਿੰਗ ਦਿੱਤੀ ਗਈ। ਇਸ ਤੋਂ ਇਲਾਵਾ ਚੋਣ ਅਮਲੇ ਨੂੰ ਪੋਲਿੰਗ ਪਾਰਟੀਆਂ ਦੇ ਸਥਾਨਾਂ ‘ਤੇ ਪਹੁੰਚਣ, ਪੋਲਿੰਗ ਦੀ ਪ੍ਰਤੀਸ਼ਤਤਾ ਸਬੰਧੀ ਸੂਚਨਾ ਦੇ ਐਸ.ਐਮ.ਐਸ ਕਰਨ ਸਬੰਧੀ ਵੀ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਚੋਣ ਅਮਲੇ ਨੂੰ ਧਾਰਾ 49-ਓ ਅਧੀਨ ਆਏ ਵੋਟਰਾਂ ਦਾ ਰਿਕਾਰਡ ਤਿਆਰ ਕਰਨ ਅਤੇ ਪੋਲਿੰਗ ਸ਼ੁਰੂ ਹੋਣ ਤੇ ਸਮਾਪਤੀ ਤੋਂ ਬਾਅਦ ਭਰੇ ਜਾਣ ਵਾਲੇ ਵੱਖ ਵੱਖ ਪ੍ਰੋਫਾਰਮਿਆਂ ਸਬੰਧੀ ਵੀ ਵਿਸ਼ੇਸ ਜਾਣਕਾਰੀ ਮੁਹੱਈਆ ਕਰਵਾਈ ਗਈ। ਜਿਲਾ ਚੋਣ ਅਫਸਰ ਨੇ ਦੱਸਿਆ ਕਿ ਫਿਲੌਰ ਹਲਕੇ ਲਈ ਚੋਣ ਅਮਲੇ ਨੂੰ ਸਿਖਲਾਈ ਸਰਕਾਰੀ ਸੀ.ਸੈਕੰਡਰੀ ਸਕੂਲ (ਲੜਕੇ) ਫਿਲੌਰ ਵਿਖੇ ਦਿੱਤੀ ਗਈ ਜਦਕਿ ਨਕੋਦਰ ਦੀ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ, ਸ਼ਾਹਕੋਟ ਦੀ ਉਪ ਮੰਡਲ ਮੈਜਿਸਟਰੇਟ ਸ਼ਾਹਕੋਟ, ਕਰਤਾਰਪੁਰ ਦੀ ਲਾਇਲਪੁਰ ਖਾਲਸਾ ਕਾਲਜ, ਜਲੰਧਰ ਪੱਛਮੀ ਦੀ ਐਚ.ਐਮ.ਵੀ ਕਾਲਜ, ਜਲੰਧਰ ਕੇਂਦਰੀ cheap China Jerseys ਦੀ ਡੀ.ਏ.ਵੀ ਇੰਸਟੀਟਿਊਟ ਆਫ ਇੰਜੀਨੀਰਿੰਗ ਤੇ ਟੈਕਨੋਲੇਜੀ, ਜਲੰਧਰ ਉੱਤਰੀ ਦੀ ਕੇ.ਐਮ.ਵੀ ਕਾਲਜ, ਜਲੰਧਰ ਕੈਂਟ ਏ.ਪੀ.ਜੇ nfl jerseys china ਕਾਲਜ ਆਫ ਫਾਈਨ ਆਰਟਸ ਅਤੇ ਆਦਮਪੁਰ ਹਲਕੇ ਲਈ ਗੌਰਮਿੰਟ ਕਾਲਜ ਆਫ ਐਜੂਕੇਸ਼ਨ ਲਾਡੋਵਾਲੀ ਰੋਡ ਜਲੰਧਰ ਵਿਖੇ ਚੋਣ ਅਮਲੇ ਨੂੰ ਸਿਖਲਾਈ ਦਿੱਤੀ ਗਈ।