• Home »
  • ਖਬਰਾਂ
  • » ਜਲਿਆਂਵਾਲਾ ਕਾਂਡ ਦੀ ਸ਼ਤਾਬਦੀ ਮੌਕੇ ਬਰਤਾਨੀਆ ਮੰਗੇ ਮਾਫੀ-ਥਰੂਰ

ਜਲਿਆਂਵਾਲਾ ਕਾਂਡ ਦੀ ਸ਼ਤਾਬਦੀ ਮੌਕੇ ਬਰਤਾਨੀਆ ਮੰਗੇ ਮਾਫੀ-ਥਰੂਰ

-ਪੰਜਾਬੀਲੋਕ ਬਿਊਰੋ
ਕਾਂਗਰਸ ਸੰਸਦ ਮੈਂਬਰ ਤੇ ਲੇਖਕ ਸ਼ਸ਼ੀ ਥਰੂਰ ਨੇ ਜਲਿਆਂਵਾਲਾ ਗੋਲੀ ਕਾਂਡ ਦੀ 2019 ‘ਚ ਸ਼ਤਾਬਦੀ ਮੌਕੇ ਬਰਤਾਨੀਆ ਵੱਲੋਂ ਭਾਰਤੀਆਂ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਕੋਲਕਾਤਾ ਸਾਹਿਤ ਮੇਲੇ-2017 ਦੇ ਉਦਘਾਟਨੀ ਸਮਾਰੋਹ ਮੌਕੇ ਸ਼ਸ਼ੀ ਥਰੂਰ ਨੇ ਆਪਣੀ ਕਿਤਾਬ ‘ਐਨ ਇਰਾ ਆਫ਼ ਡਾਰਕਨੈੱਸ: ਦਿ ਬ੍ਰਿਟਿਸ਼ ਐਂਪਾਇਰ ਇਨ ਇੰਡੀਆ’ ਬਾਰੇ ਬੋਲਦਿਆਂ ਕਿਹਾ ਕਿ, ‘ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਂ ਸ਼ਾਹੀ ਖਾਨਦਾਨ ਦਾ ਮੈਂਬਰ ਇੱਥੇ ਆ ਕੇ ਨਾ ਸਿਰਫ਼ ਜਲਿਆਂਵਾਲਾ ਬਾਗ਼ ਕਾਂਡ ਸਗੋਂ ਬਰਤਾਨਵੀ ਰਾਜ ਵੇਲੇ ਕੀਤੀਆਂ ਗਈਆਂ ਵਧੀਕੀਆਂ ਲਈ ਇੱਥੇ Contáctanos ਆ ਕੇ ਮੁਆਫ਼ੀ ਮੰਗਣ। ‘ ਉਹਨਾਂ ਕਿਹਾ ਕਿ ਜਲਿਆਂਵਾਲਾ ਗੋਲੀ ਕਾਂਡ ray ban outlet ਦੀ 2019 cheap oakleys sunglasses ‘ਚ ਸ਼ਤਾਬਦੀ ਦੇ ਮੌਕੇ ਦਾ ਲਾਹਾ Wholesale NFL Jerseys ਲਿਆ ਜਾਣਾ ਚਾਹੀਦਾ ਹੈ ਕਿਉਂਕਿ ਸਾਰੇ ਗਲਤ ਕੰਮ ਬ੍ਰਿਟਿਸ਼ ਤਾਜ ਦੇ ਨਾਂ ਹੇਠਾਂ ਕੀਤੇ ਗਏ ਸਨ। ਥਰੂਰ ਨੇ ਕਿਹਾ ਕਿ ਜਲਿਆਂਵਾਲਾ ਬਾਗ਼ ‘ਚ ਬੇਕਸੂਰਾਂ ਨੂੰ ਮਾਰਨ ਲਈ ਅਫ਼ਸੋਸ ਕਰਨ ਤੇ ਮੁਆਫ਼ੀ ਮੰਗਣ ਦੇ ਮੁੱਦੇ ਨੂੰ ਬਰਤਾਨੀਆ ਨੇ ਹਮੇਸ਼ਾ ਅਣਗੌਲਿਆ ਕੀਤਾ ਹੈ।