• Home »
  • ਖਬਰਾਂ
  • » ਚੋਣਾਂ- ਡਿਊਟੀ ‘ਤੇ ਲੱਗੇ ਉੱਡਣ ਦਸਤੇ ਹੋਏ ਜੀ. ਪੀ. ਐੱਸ. ਯੁਕਤ

ਚੋਣਾਂ- ਡਿਊਟੀ ‘ਤੇ ਲੱਗੇ ਉੱਡਣ ਦਸਤੇ ਹੋਏ ਜੀ. ਪੀ. ਐੱਸ. ਯੁਕਤ

ਕਿਸੇ ਵੀ ਵੇਲੇ ਉੱਚ ਚੋਣ ਅਧਿਕਾਰੀ ਦੇਖ ਸਕਣਗੇ ਲੋਕੇਸ਼ਨ
-ਪੰਜਾਬੀਲੋਕ ਬਿਊਰੋ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਵੋਟਰਾਂ ਨੂੰ ਕਿਸੇ ਵੀ ਤਰਾਂ ਦਾ ਲੋਭ ਲਾਲਚ ਦੇਣ ਵਰਗੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਹਰ ਵਾਰ ਦੀ ਤਰਾਂ ਇਸ ਵਾਰ ਵੀ ਉੱਡਣ ਦਸਤੇ (ਫਲਾਂਈਂਡ ਸਕੂਐਡ) ਤਿਆਰ ਕੀਤੇ ਗਏ ਹਨ।  ਇਸ ਵਾਰ ਇਹਨਾਂ ਦਸਤਿਆਂ ਦੀ ਇਹ ਖਾਸੀਅਤ ਹੋਵੇਗੀ ਕਿ ਇਹਨਾਂ ਵਿੱਚੋਂ ਕੁਝ ਦਸਤੇ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ. ਪੀ. ਐੱਸ.) ਨਾਲ ਲੈੱਸ ਹੋਣਗੇ।  ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਚੋਣਾਂ ਦੌਰਾਨ ਕੋਈ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਵੋਟਰਾਂ ਨੂੰ ਲੋਭ ਲਾਲਚ ਜਾਂ ਡਰਾਵਾ ਦੇ ਕੇ ਵੋਟ ਦਾ ਭੁਗਤਾਨ ਜ਼ਬਰੀ ਆਪਣੇ ਹੱਕ ਵਿੱਚ ਨਾ ਕਰਵਾ ਸਕੇ।  ਇਸੇ ਕਰਕੇ ਹੀ ਉੱਡਣ ਦਸਤੇ (ਫਲਾਂਈਂਡ ਸਕੂਐਡ) ਬਣਾ ਕੇ ਫੀਲਡ ਵਿੱਚ ਭੇਜੇ ਗਏ ਹਨ।
ਸ੍ਰੀ ਭਗਤ ਨੇ ਕਿਹਾ ਕਿ ਪਹਿਲਾਂ ਇਹ ਦੇਖਣ ਵਿੱਚ ਆਉਂਦਾ ਸੀ (ਜ਼ਿਲਾ ਲੁਧਿਆਣਾ ਵਿੱਚ ਨਹੀਂ) ਕਿ ਕਈ ਹਾਲਾਤਾਂ ਵਿੱਚ ਉੱਡਣ ਦਸਤੇ ਨਿਰਧਾਰਤ ਸਥਾਨ ‘ਤੇ ਪਹੁੰਚਣ ਤੋਂ ਪਛੜ ਜਾਂਦੇ ਸਨ ਜਾਂ ਪਹੁੰਚਦੇ ਹੀ ਨਹੀਂ ਸਨ।  ਜਿਸ ਕਾਰਨ ਕਈ ਵਾਰ ਮੌਕੇ ਸਿਰ ਕਾਰਵਾਈ ਕਰਨ ਵਿੱਚ ਮੁਸ਼ਕਿਲ ਪੇਸ਼ ਆ ਜਾਂਦੀ ਸੀ।  ਇਸੇ ਪ੍ਰੇਸ਼ਾਨੀ ਨੂੰ ਮੁਕੰਮਲ ਤੌਰ ‘ਤੇ ਦੂਰ ਕਰਨ ਲਈ ਹੀ ਭਾਰਤੀ ਚੋਣ ਕਮਿਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਇਹਨਾਂ ਚੋਣਾਂ ਦੌਰਾਨ ਕੁਝ ਕੁ ਉੱਡਣ ਦਸਤਿਆਂ (ਫਲਾਂਈਂਗ ਸਕੂਐਡ) ਨੂੰ ਜੀ.ਪੀ.ਐੱਸ. ਯੁਕਤ ਕਰ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਸਮੇਂ ਇਹਨਾਂ ਵਾਹਨਾਂ ਦੀ ਲੋਕੇਸ਼ਨ ਦੇਖੀ ਜਾ ਸਕੇ ਅਤੇ ਹਾਲਾਤ ਮੁਤਾਬਿਤ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ।  ਉਹਨਾਂ ਕਿਹਾ ਕਿ ਇਹਨਾਂ ਚੋਣਾਂ ਦੌਰਾਨ ਵੋਟਰਾਂ ਨੂੰ ਕਿਸੇ ਵੀ ਤਰਾਂ ਦਾ ਲੋਭ ਲਾਲਚ ਜਾਂ ਡਰਾਵਾ ਦੇਣ ਵਾਲੇ ਬਚਣਗੇ ਨਹੀਂ। ਸ੍ਰੀ ਭਗਤ ਨੇ ਦੱਸਿਆ ਕਿ ਸੂਬੇ ਦੇ ਕਈ ਉੱਡਣ ਦਸਤਿਆਂ (ਫਲਾਂਈਂਗ ਸਕੂਐਡ) ਨੂੰ ਜੀ. ਪੀ. ਐੱਸ. ਯੁਕਤ ਕੀਤਾ ਜਾ ਰਿਹਾ ਹੈ, ਜਿਸ ਵਿੱਚੋਂ 14 ਦਸਤੇ ਜ਼ਿਲਾ ਲੁਧਿਆਣਾ (ਪ੍ਰਤੀ ਹਲਕਾ ਇੱਕ ਵਾਹਨ) ਨਾਲ ਵੀ ਸੰਬੰਧਤ ਹਨ।  ਉਹਨਾਂ ਦੱਸਿਆ ਕਿ ਇਹ ਵਾਹਨ ਬੋਲੈਰੋ ਮਾਰਕ ਹਨ ਅਤੇ ਹਫ਼ਤੇ ਦੇ 7 ਦਿਨ 24 ਘੰਟੇ ਕਾਰਜਸ਼ੀਲ ਰਹਿਣਗੇ।  ਉਹਨਾਂ ਇਹ ਵੀ ਦੱਸਿਆ ਕਿ ਪ੍ਰਤੀ ਹਲਕਾ ਤਿੰਨ-ਤਿੰਨ ਉੱਡਣ ਦਸਤਿਆਂ (ਫਲਾਂਈਂਗ ਸਕੂਐਡ) ਦੀ ਤਾਇਨਾਤੀ ਕੀਤੀ ਹੋਈ ਹੈ।  ਜੀ. ਪੀ. ਐੱਸ. ਯੁਕਤ طريق ਵਾਹਨਾਂ ਦਾ ਕੰਟਰੋਲ ਮੁੱਖ ਚੋਣ ਅਫ਼ਸਰ Baratas Ray Ban ਪੰਜਾਬ, ਜ਼ਿਲਾ ਚੋਣ ਅਫ਼ਸਰ ਅਤੇ ਰਿਟਰਨਿੰਗ ਅਫ਼ਸਰ ਕੋਲ ਹੋਵੇਗਾ।  ਸ੍ਰੀ ਭਗਤ ਨੇ ਉਮੀਦ ਜਤਾਈ ਕਿ ਉੱਡਣ ਦਸਤਿਆਂ ਦੇ ਵਾਹਨ custom jerseys ਜੀ. ਪੀ. ਐੱਸ. ਯੁਕਤ ਹੋ ਜਾਣ ਨਾਲ ਵੋਟਾਂ ਸੰਬੰਧੀ ਸ਼ਰਾਰਤੀ ਅਨਸਰਾਂ ਵੱਲੋਂ ਚਲਾਈਆਂ ਜਾਂਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਵੱਡੇ ਪੱਧਰ ‘ਤੇ ਨੱਥ ਪਵੇਗੀ।