• Home »
  • ਖਬਰਾਂ
  • » ਕਾਂਗਰਸੀ ਉਮੀਦਵਾਰ ਦਾ ਡਰਾਇਵਰ ਹੱਥਕੜੀ ਸਣੇ ਫਰਾਰ

ਕਾਂਗਰਸੀ ਉਮੀਦਵਾਰ ਦਾ ਡਰਾਇਵਰ ਹੱਥਕੜੀ ਸਣੇ ਫਰਾਰ

ਅਕਾਲੀਆਂ ਨੇ ਕੀਤਾ ਕਾਂਗਰਸੀਆਂ ‘ਤੇ ਹਮਲਾ
-ਪੰਜਾਬੀਲੋਕ ਬਿਊਰੋ
ਬੁਢਲਾਡਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਣਜੀਤ ਕੌਰ ਭੱਟੀ ਦੀ ਗੱਡੀ ਦਾ ਡਰਾਈਵਰ ਪ੍ਰਵੇਸ਼ ਕੱਲ ਪੁਲਿਸ ਦੀ ਹਾਜ਼ਰੀ ਵਿੱਚ ਹੱਥਕੜੀ ਸਮੇਤ ਭੱਜ ਗਿਆ, ਪੱਤਰਕਾਰਾਂ ਉਸ ਦੀ ਫਰਾਰ ਹੁੰਦੇ ਦੀ ਫੋਟੋ ਖਿੱਚਣ ਵਿੱਚ ਮਸਰੂਫ ਰਹੇ, ਪੁਲਿਸ ਤੇ ਕਾਂਗਰਸੀ ਉਮੀਦਵਾਰ ਤੇ ਸਮਰਥਕ ਸਭ ਦੇਖਦੇ ਰਹਿ ਗਏ। ਲੁਧਿਆਣਾ ਦੇ ਇਕ ਚੈਕ ਬਾਊਂਸ ਕੇਸ ਦੇ ਮਾਮਲੇ ਵਿੱਚ ਪ੍ਰਵੇਸ਼ ਨੂੰ ਕੱਲ ਮਲਕੋਂ ਪਿੰਡ ਵਿਚੋਂ ਬੀਬੀ ਨਾਲ ਚੋਣ ਪ੍ਰਚਾਰ ਕਰਨ ਦੌਰਾਨ ਗ੍ਰਿਫਤਾਰ ਕੀਤਾ ਸੀ, ਪਰ ਉਹ ਫਿਲਮੀ ਸਟਾਈਲ ਵਿੱਚ ਹੱਥਕੜੀ ਸਮੇਤ ਭੱਜ ਗਿਆ। ਇਸ ਦੌਰਾਨ ਬੀਬੀ ‘ਤੇ ਹਮਲਾ ਵੀ ਹੋਇਆ। ਬੀਬੀ ਰਣਜੀਤ ਕੌਰ ਭੱਟੀ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਈ, ਉਸ ਨੇ cheap jerseys ਕਿਹਾ ਕਿ ਜਦ ਉਹ ਪ੍ਰਚਾਰ ਕਰਕੇ ਪਰਤ ਰਹੀ ਸੀ ਤਾਂ ਅਕਾਲੀਆਂ ਨੇ ਉਸ ਦੀ ਗੱਡੀ ‘ਤੇ ਹਮਲਾ ਕਰ ਦਿੱਤਾ, ਉਸ ਦੀ ਮਹਿਲਾ ਸਾਥੀ ਵੀ ਜ਼ਖਮੀ ਹੋਈ ਹੈ।
ਓਧਰ ਮਖੂ ਵਿੱਚ Intervento ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ‘ਤੇ ਅਕਾਲੀ ਵਰਕਰਾਂ ਨੇ ਹਮਲਾ ਕਰ ਦਿੱਤਾ, ਉਸ ਦੀ ਕਾਰ ਭੰਨ ਦਿੱਤੀ ਤੇ ਡਰਾਉਣ ਲਈ ਹਵਾਈ ਫਾਇਰ ਵੀ ਕੀਤੇ। ਪੀੜਤ ਤਰਸੇਮ ਲਾਲ ਚੌਧਰੀ ਇਥੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਦਾ ਸਮਰਥਨ ਕਰ ਰਹੇ ਹਨ ਤੇ ਕੁਝ ਪਿੰਡਾਂ ਵਿੱਚ ਅਕਾਲੀ ਸਮਰਥਕਾਂ ਨੂੰ ਕਾਂਗਰਸ  ਵਿੱਚ ਸ਼ਾਮਲ ਕਰਵਾਇਆ, ਜਿਸ ਤੋਂ ਨਰਾਜ਼ ਹਲਕੇ ਦੇ ਅਕਾਲੀ ਨੇਤਾਵਾਂ jordans for sale ਤੇ ਵਰਕਰਾਂ ਨੇ ਮਾਰਕੀਟ ਕਮੇਟੀ Ray Ban Outlet ਦੇ ਚੇਅਰਮੈਨ ਕਾਰਜ ਸਿੰਘ ਦੀ ਅਗਵਾਈ ‘ਚ ਹਮਲਾ ਕਰ ਦਿੱਤਾ, ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।