• Home »
  • ਖਬਰਾਂ
  • » ਅਕਾਲੀ ਭਾਜਪਾ ਨੂੰ ਛੱਡ ਕੇ ਡੋਡਾ ਨਾਲ ਤੁਰੇ!!

ਅਕਾਲੀ ਭਾਜਪਾ ਨੂੰ ਛੱਡ ਕੇ ਡੋਡਾ ਨਾਲ ਤੁਰੇ!!

-ਪੰਜਾਬੀਲੋਕ ਬਿਊਰੋ
ਦਲਿਤ ਗੱਭੂਰ ਭੀਮ ਸੈਨ ਟਾਂਕ ਦੇ ਕਤਲ ਦਾ ਮੁਲਜ਼ਮ ਸ਼ਰਾਬ ਦਾ ਕਾਰੋਬਾਰੀ, ਅਕਾਲੀ ਨੇਤਾ ਸ਼ਿਵ ਲਾਲ ਡੋਡਾ ਅਬੋਹਰ ਤੋਂ ਅਜ਼ਾਦ ਚੋਣ ਲੜ ਰਿਹਾ ਹੈ, ਕੱਲ ਜਦ ਡੋਡਾ ਨੇ ਕਾਗਜ਼ ਭਰੇ ਤਾਂ ਗੱਠਜੋੜ ਧਰਮ ਛੱਡ ਕੇ ਅਬੋਹਰ ਹਲਕੇ ਦੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਸ਼ੋਕ cheap jordan shoes ਅਹੂਜਾ ਦੀ ਅਗਵਾਈ ਵਿੱਚ ਅਕਾਲੀਆਂ ਨੇ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ, ਇਥੇ ਭਾਜਪਾ Cheap Ray Bans ਵਲੋਂ ਅਰੁਣ ਨਾਰੰਗ ਮੈਦਾਨ ਵਿੱਚ ਹਨ, ਪਰ ਅਕਾਲੀ ਡੋਡਾ ਦੀ ਹਮਾਇਤ ਕਰ ਰਹੇ ਨੇ। ਇਹ ਮਾਮਲਾ ਭਾਜਪਾ ਦੀ ਅਬੋਹਰ ਇਕਾਈ ਨੇ ਪਾਰਟੀ ਦੀ ਹਾਈਕਮਾਂਡ ਤੱਕ ਪੁੱਜਦਾ ਕਰ ਦਿੱਤਾ ਹੈ। ਓਧਰ ਅਕਾਲੀ ਦਲ ਦੇ ਜਨਰਲ ਸਕੱਤਰ ਮਨਜਿੰਦਰ ਸਿਰਸਾ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਕਿ ਪਾਰਟੀ ਆਗੂਆਂ ਨੇ ਡੋਡਾ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ।
ਡੋਡਾ ਬਾਰੇ ਇਹ ਵੀ ਪਤਾ ਲੱਗਿਆ ਹੈ ਕਿ ਉਹ ਤਾਂ ਸਿਆਸੀ ਆਕਾਵਾਂ ਦੇ ਟੱਬਰ ਤੋਂ ਵੀ ਵੱਧ ਅਮੀਰ ਹੈ।  ਬਾਦਲ ਪਰਿਵਾਰ ਨੇ ਕੁੱਲ 115 ਕਰੋੜ 50 ਲੱਖ ਦੀ ਜਾਇਦਾਦ ਦਿਖਾਈ ਹੈ, ਪਰ ਡੋਡਾ ਤੇ ਉਸ ਦੀ ਪਤਨੀ ਕੋਲ ਤਾਂ ਇਸ ਤੋਂ ਵੀ cheap MLB Jerseys ਵੱਧ 141 ਕਰੋੜ 86 ਲੱਖ ਦੀ ਜਾਇਦਾਦ More ਹੈ, ਉਸ ਦੇ ਆਪਣੇ 22 ਤੇ ਘਰਵਾਲੀ ਦੇ 11 ਬੈਂਕ ਅਕਾਊਂਟ ਹਨ, ਡੋਡਾ ਕੋਲ 18 ਲੱਖ ਰੁਪਏ ਦਾ 600 ਗ੍ਰਾਮ ਤੇ ਘਰਵਾਲੀ ਕੋਲ 15 ਲੱਖ ਦਾ 500 ਗ੍ਰਾਮ ਸੋਨਾ ਹੈ। ਡੋਡਾ ਦੇ ਨਾਮ 20 ਕਰੋੜ 25 ਲੱਖ ਦੇ ਕਰੀਬ ਤੇ ਉਸ ਦੀ ਘਰਵਾਲੀ ਕੋਲ oakley sunglasses outlet 121 ਕਰੋੜ 60 ਲੱਖ ਦੀ ਜਾਇਦਾਦ ਹੈ। ਇਕ ਸਾਲ ਤੋਂ ਜੇਲ ਵਿੱਚ ਬੰਦ ਹੈ, ਫਿਰ ਵੀ ਉਸ ਕੋਲ 3 ਲੱਖ ਕੈਸ਼ ਹੱਥ ਵਿੱਚ ਦਰਸਾਇਆ ਗਿਆ ਹੈ।
ਕਦੇ ਸੜਕ ਕਿਨਾਰੇ ਬਰਫ ਵੇਚਣ ਵਾਲਾ ਤੇ ਅੱਜ ਅਰਬਪਤੀ ਬਣਿਆ 48 ਸਾਲਾ ਡੋਡਾ ਮੈਟ੍ਰਿਕ ਪਾਸ ਵੀ ਨਹੀਂ ਹੈ, ਉਸ ਖਿਲਾਫ ਦੋ ਕ੍ਰਿਮੀਨਲ ਕੇਸ ਚੱਲ ਰਹੇ ਨੇ। ਉਸ ਦੇ ਨਾਲ ਕਵਰਿੰਗ ਕੈਂਡੀਡੇਟ ਵਜੋਂ ਕਾਗਜ਼ ਦਾਖਲ ਕਰਨ ਵਾਲੇ ਉਸ ਦੇ ਭਤੀਜੇ ਅਮਿਤ ਡੋਡਾ ਕੋਲ 14 ਕਰੋੜ 73 ਲੱਖ ਦੀ ਜਾਇਦਾਦ ਹੈ, ਉਸ ਦੇ 14 ਬੈਂਕ ਅਕਾਊਂਟ ਨੇ,  ਉਹ ਵੀ ਅੰਡਰ ਮੈਟ੍ਰਿਕ ਹੈ ਤੇ ਇਕ ਕ੍ਰਿਮੀਨਲ ਕੇਸ ਚੱਲ ਰਿਹਾ ਹੈ।