• Home »
  • ਖਬਰਾਂ
  • » ਟਿਕਟਾਂ ਨਾ ਮਿਲਣ ਤੋਂ ਨਰਾਜ਼ ਨੇਤਾਵਾਂ ਦੀ ਦਲ ਬਦਲੀ ਹੋਈ ਤੇਜ਼

ਟਿਕਟਾਂ ਨਾ ਮਿਲਣ ਤੋਂ ਨਰਾਜ਼ ਨੇਤਾਵਾਂ ਦੀ ਦਲ ਬਦਲੀ ਹੋਈ ਤੇਜ਼

ਸਤਪਾਲ ਗੁਸਾਈਂ ਕਾਂਗਰਸ ‘ਚ ਗਏ
ਸਿਮਰਤ ਧਾਲੀਵਾਲ ਨੇ ਵੀ ਆਪ ਛੱਡੀ
-ਪੰਜਾਬੀਲੋਕ ਬਿਊਰੋ
ਹਲਕਾ ਲੁਧਿਆਣਾ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਬੀਜੇਪੀ ਦੇ ਸੀਨੀਅਰ ਆਗੂ Cheap Jordans ਤੇ ਸਾਬਕਾ ਮੰਤਰੀ ਸਤਪਾਲ ਗੁਸਾਈਂ ਪਾਰਟੀ ਛੱਡ ਕੇ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸਤਪਾਲ ਗੁਸਾਈਂ ਲੁਧਿਆਣਾ ਤੋਂ ਟਿਕਟ ਮੰਗ ਰਹੇ ਸਨ ਪਰ ਪਾਰਟੀ ਵੱਲੋਂ ਟਿਕਟ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਗੁਸਾਈਂ ਅੱਜ ਆਪਣੇ nfl jerseys cheap ਸਮਰਥਕਾਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਲੁਧਿਆਣਾ ਤੋਂ ਬੀਜੇਪੀ ਦੀ ਟਿਕਟ ਉੱਤੇ ਤਿੰਨ ਵਾਰ ਵਿਧਾਇਕ ਬਣੇ ਸਨ।  ਸਿਹਤ ਮੰਤਰੀ, ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਉੱਤੇ ਵੀ ਰਹਿ ਚੁੱਕੇ ਹਨ। ਉਹਨਾਂ ਦੇ ਨਾਲ ਲੁਧਿਆਣਾ ਤੋਂ ਬੀਜੇਪੀ ਦੇ ਮੌਜੂਦਾ ਕੌਂਸਲਰ ਗੁਰਦੀਪ ਸਿੰਘ ਨੀਟੂ, ਬੀਜੇਪੀ ਦੇ ਲੁਧਿਆਣਾ ਤੋਂ ਬੁਲਾਰੇ ਅਮਿਤ ਗੁਸਾਈਂ ਵੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ।
ਓਧਰ ਮੌੜ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੇ ਵੱਡਾ ਝਟਕਾ ਦਿੱਤਾ ਹੈ, ਇਥੇ ਪਾਰਟੀ ਦੀ ਟਿਕਟ ਦੀ ਚਾਹਵਾਨ ਸਿਮਰਤ ਕੌਰ ਧਾਲੀਵਾਲ ਨੇ ਵੀ ਝਾੜੂ ਛੱਡ ਦਿੱਤਾ, ਕੱਲਾ ਹੱਥ ਰਹਿ ਗਿਐ, ਉਹ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ।
ਇਧਰ ਜਿਹਨਾਂ ਦੀ ਉਡੀਕ ਸਭ ਤੋਂ ਵੱਧ ਹੋ ਰਹੀ ਹੈ, ਓਸ ਜਨਾਬ ਜੀ ਦਾ ਅਤਾ ਪਤਾ cheap nfl jerseys shop ਨਹੀਂ ਕਿ ਉਹ ਕਦੋਂ ਕਾਂਗਰਸ ‘ਚ ਸ਼ਾਮਲ ਹੋ ਰਹੇ ਨੇ, MOLLE: ਨਵਜੋਤ ਕੋਰ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ‘ਚ ਸ਼ਾਮਲ ਹੋਣ ਦੀ ਤਾਰੀਖ਼ ਤੈਅ ਨਹੀਂ ਹੈ ਕਿ ਉਹ ਕਦ ਆਉਣਗੇ ਤੇ ਕਦ ਕਾਗਜ਼ ਭਰਨਗੇ।
ਕਾਂਗਰਸ ਵਲੋਂ Cheap nba Jerseys ਜਲੰਧਰ ਨਾਰਥ ਦੀ ਟਿਕਟ ਬਾਵਾ ਹੈਨਰੀ ਦੀ ਕੱਟ ਕੇ ਤਜਿੰਦਰ ਸਿੰਘ  ਬਿੱਟੂ ਨੂੰ ਦੇਣ ‘ਤੇ ਪਾਰਟੀ ਵਿੱਚ ਜ਼ਬਰਦਸਤ ਘਮਾਸਾਨ ਮੱਚ ਗਿਆ ਹੈ। ਕਾਂਗਰਸ  ਦੇ ਸਾਬਕਾ  ਵਿਧਾਇਕ ਰਾਜਕੁਮਾਰ ਗੁਪਤਾ ਨੇ ਆਪਣੇ ਸਮਰਥਕਾਂ  ਦੇ ਨਾਲ ਬੈਠਕ ਕਰਕੇ ਹਾਈਕਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜਾਰੀ ਟਿਕਟਾਂ ਉੱਤੇ ਮੁੜ ਵਿਚਾਰ ਕਰੇ ਨਹੀਂ ਤਾਂ ਜਲੰਧਰ ਦੀਆਂ ਨੌਂ ਸੀਟਾਂ ਉੱਤੇ ਕਾਂਗਰਸ ਦਾ ਵਿਰੋਧ ਕੀਤਾ ਜਾਵੇਗਾ ।
ਹਲਕੇ ਦਾ ਅਗਰਵਾਲ ਸਮਾਜ ਹਾਈਕਮਾਂਡ ਨਾਲ ਨਰਾਜ਼ਗੀ ਜਤਾ ਰਿਹਾ ਹੈ।
ਸਕੱਤਰ ਮਨੋਜ ਅੱਗਰਵਾਲ  ਨੇ ਹਾਈਕਮਾਨ ਨੂੰ ਟਿਕਟ ਬਦਲਣ ਲਈ 15 ਜਨਵਰੀ ਤੱਕ ਅਲਟੀਮੇਟਮ ਦਿੱਤਾ ਹੈ। ਮਨੋਜ ਅੱਗਰਵਾਲ  ਨੇ ਕਿਹਾ ਕਿ ਉਹ 16 ਜਨਵਰੀ ਨੂੰ ਜਲੰਧਰ ਰਾਮਾਂ ਮੰਡੀ ਵਿੱਚ ਸਨਮਾਨ ਰੈਲੀ ਕਰਨਗੇ ਅਤੇ ਉੱਥਤਮਾਮ ਉਹਨਾਂ ਨੇਤਾਵਾਂ ਨੂੰ ਮੰਚ ਉੱਤੇ ਸਨਮਾਨਤ ਕੀਤਾ ਜਾਵੇਗਾ,  ਜਿਹਨਾਂ ਨੇ ਕਾਂਗਰਸ ਨੂੰ ਖੂਨ ਪਸੀਨੇ ਨਾਲ ਸਿੰਜਿਆ ਹੈ। ਜੇਕਰ ਹਾਈਕਮਾਨ ਨੇ ਉਹਨਾਂ ਦੀ ਨਹੀਂ ਸੁਣੀ ਤਾਂ ਉਹ ਕਾਂਗਰਸ ਨੂੰ ਅਲਵਿਦਾ ਕਹਿ ਦੇਣਗੇ।
ਓਧਰ ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ‘ਚ ਆਮ ਆਦਮੀ ਪਾਰਟੀ ਦੇ ਕਈ ਵਰਕਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਮਰਥਨ ‘ਚ ਕਾਂਗਰਸ ਵਿਚ ਸ਼ਾਮਿਲ ਹੋ ਗਏ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਇਥੇ ਕਈ Ray Ban Sunglasses ਕਾਂਗਰਸੀ ਆਗੂਆਂ ਦੇ ਆਪ ਵਿਚ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਹੈ।
ਪੰਜਾਬ ਕਾਂਗਰਸ ਦੇ ਜਰਨਲ ਸਕੱਤਰ, ਯੂਥ ਕਾਂਗਰਸ ਦੇ ਨੇਤਾ ਸਤਿੰਦਰਜੀਤ ਸਿੰਘ ਛੱਜਲਵੱਡੀ ਦੇ ਦਰਜਨ ਭਰ ਸਾਥੀਆਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ।  ਛੱਜਲਵੱਡੀ ਯੂਥ ਆਗੂ ਨੂੰ ਆਜ਼ਾਦ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ।  ਉਹ ਵੀ ਪਾਰਟੀ ਵਲੋਂ ਟਿਕਟ ਨਾ ਮਿਲਣ ਤੋਂ ਨਰਾਜ਼ ਸਨ।