• Home »
  • ਖਬਰਾਂ
  • » ਹੁਣ ਫੌਜੀ ਜਵਾਨ ਵਲੋਂ ਅਫਸਰਾਂ ‘ਤੇ ਬੂਟ ਪਾਲਿਸ਼ ਕਰਵਾਉਣ ਦੇ ਦੋਸ਼

ਹੁਣ ਫੌਜੀ ਜਵਾਨ ਵਲੋਂ ਅਫਸਰਾਂ ‘ਤੇ ਬੂਟ ਪਾਲਿਸ਼ ਕਰਵਾਉਣ ਦੇ ਦੋਸ਼

ਜਵਾਨਾਂ ਨੂੰ ਸੋਸ਼ਲ ਮੀਡੀਆ ਦੀ ਬਜਾਏ ਫੌਜ ਮੁਖੀ ਨੂੰ NFL Jerseys China ਮਿਲਣ ਦਾ ਸੱਦਾ
-ਪੰਜਾਬੀਲੋਕ ਬਿਊਰੋ
ਬੀ.ਐਸ.ਐਫ. ਤੇ ਸੀ.ਆਰ.ਪੀ.ਐਫ. ਤੋਂ ਬਾਅਦ ਹੁਣ ਸੈਨਾ ਦੇ ਇੱਕ ਜਵਾਨ ਦਾ ਵੀਡੀਓ ਸਾਹਮਣੇ ਆਇਆ ਹੈ।  ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਪਾਉਣ ਵਾਲੇ
ਜਵਾਨ ਦਾ ਨਾਮ ਯੱਗ ਪ੍ਰਤਾਪ ਸਿੰਘ ਹੈ ਤੇ ਉਹ 42 ਬ੍ਰਿਗੇਡ ਦੇਹਰਾਦੂਨ ਵਿੱਚ ਤਾਇਨਾਤ ਹੈ।  ਜਵਾਨ  ਆਪਣੇ ਵੱਡੇ ਅਫ਼ਸਰਾਂ ‘ਤੇ ਸ਼ੋਸ਼ਣ ਕਰਨ ਦਾ ਦੋਸ਼ ਲਾ ਰਿਹਾ ਹੈ।  ਯੱਗ ਪ੍ਰਤਾਪ ਸਿੰਘ ਮੁਤਾਬਕ ਉਸ ਨੇ ਪਿਛਲੇ ਸਾਲ 15 ਜੂਨ ਨੂੰ ਰਾਸ਼ਟਰਪਤੀ, ਗ੍ਰਹਿ ਮੰਤਰੀ, ਚੀਫ ਜਸਟਿਸ ਤੇ ਪ੍ਰਧਾਨ ਮੰਤਰੀ ਨੂੰ ਅਧਿਕਾਰੀਆਂ ਵੱਲੋਂ ਜਵਾਨਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਨੂੰ ਲੈ ਕੇ ਚਿੱਠੀ ਲਿਖੀ ਸੀ।  ਬਾਅਦ ‘ਚ ਜਦੋਂ applying ਇਹ ਗੱਲ ਫ਼ੌਜ ਦੇ ਅਫ਼ਸਰਾਂ ਨੂੰ ਪਤਾ ਲੱਗਾ ਤਾਂ ਉਸ ਦੀ ਕਾਫ਼ੀ ਝਾੜਝੰਬ ਕੀਤੀ ਗਈ।  ਇਸ ਤੋਂ ਬਾਅਦ ਉਸ ਦੀ ਬਦਲੀ ਵੀ ਕਰ ਦਿੱਤੀ ਗਈ।  ਉਸ ਦਾ ਕੋਰਟ ਮਾਰਸ਼ਲ ਵੀ ਹੋ ਸਕਦਾ ਹੈ। ਯੱਗ ਪ੍ਰਤਾਪ ਨੇ ਕਿਹਾ ਹੈ ਕਿ ਫ਼ੌਜੀ ਇਕ ਫਾਈਟਰ ਹੈ, ਉਸ ਕੋਲੋਂ ਅਫਸਰਾਂ ਦੇ ਕੱਪੜੇ ਧੁਆਉਣ, ਬੂਟ ਪਾਲਿਸ਼ ਕਰਾਉਣ, ਕੁੱਤੇ cheap nfl jerseys ਘੁੰਮਾਉਣ ਵਰਗੇ ਕੰਮ ਕਰਵਾਉਣਾ ਗ਼ਲਤ ਹੈ।  ਉਸ ਨੇ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ‘ਚ ਦਖ਼ਲ ਦੇਣ, ਕਿਉਂਕਿ ਉਸ ਨੇ ਚਿੱਠੀ ਲਿਖ ਕੇ ਕੋਈ ਗ਼ਲਤ ਕੰਮ ਨਹੀਂ ਕੀਤਾ। ਯੱਗ ਪ੍ਰਤਾਪ ਦੇ ਦੋਸ਼ਾਂ ਤੋਂ ਬਾਅਦ ਸੈਨਾ ਦਾ ਬਿਆਨ ਆਇਆ ਹੈ।  ਸੈਨਾ ਦਾ ਕਹਿਣਾ ਹੈ ਕਿ ਇੰਨੀ ਵੱਡੀ ਸੈਨਾ ਵਿੱਚ ਕੁਝ ਨਿੱਜੀ ਸ਼ਿਕਾਇਤਾਂ ਆਉਂਦੀਆਂ ਹਨ।  ਸੈਨਾ ਅਨੁਸਾਰ ਜਵਾਨ ਦੀ ਸ਼ਿਕਾਇਤ ਦੀ ਜਾਂਚ ਕੀਤੀ ਜੀ ਰਹੀ ਹੈ।  ਇਸ ਦਾ ਹੱਲ ਛੇਤੀ ਕੱਢਿਆ ਜਾਵੇਗਾ।
ਨਵੇਂ ਬਣੇ ਫੌਜ ਮੁਖੀ ਬਿਪਿਨ ਰਾਵਤ ਨੇ ਪ੍ਰੈਸ ਕਾਨਫਰੰਸ ray ban sunglasses sale ਕਰਕੇ ਕਿਹਾ ਹੈ ਕਿ ਜਵਾਨ wholesale jerseys ਆਪਣੀਆਂ ਸ਼ਿਕਾਇਤਾਂ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਚ ਨਾ ਪਾਉਣ, ਜਵਾਨ ਸਿੱਧੇ ਉਹਨਾਂ ਨੂੰ ਆਪਣੀ ਗੱਲ ਕਰ ਸਕਦੇ ਹਨ।  ਉਹਨਾਂ ਨੇ ਕਿਹਾ ਕਿ ਸਾਰੇ ਹੈੱਡਕੁਆਰਟਰਾਂ ‘ਚ ਸ਼ਿਕਾਇਤ ਪੇਟੀਆਂ ਹੋਣਗੀਆਂ ਤੇ ਸ਼ਿਕਾਇਤ ਕਰਨ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।  ਇਸ ਮਾਮਲੇ ਸਬੰਧੀ ਫੌਜ ਮੁਖੀ ਨੇ ਗੰਭੀਰਤਾ ਨਾਲ ਨੋਟਿਸ ਲਿਆ ਹੈ।
ਪਰ ਲਗਾਤਾਰ ਇਹੋ ਜਿਹੀਆਂ ਸ਼ਿਕਾਇਤਾਂ ਆਉਣ ‘ਤੇ ਭਾਰਤ ਦੀ ਚੰਗੀ ਕਿਰਕਿਰੀ ਹੋ ਰਹੀ ਹੈ।