• Home »
  • ਖਬਰਾਂ
  • » ਨਕਸਲੀ ਪਾਰਟੀ ਨੇ ਪੰਜ ਉਮੀਦਵਾਰ ਐਲਾਨੇ

ਨਕਸਲੀ ਪਾਰਟੀ ਨੇ ਪੰਜ ਉਮੀਦਵਾਰ ਐਲਾਨੇ

ਰਾਜਾਸਾਂਸੀ ਤੋਂ ਖਤਰਾਏ ਕਲਾਂ, ਜਗਰਾਉਂ ਤੋਂ ਰਸੂਲਪੁਰ, ਕਰਤਾਰਪੁਰ ਤੋਂ ਘੁੱਗਸ਼ੋਰ ਉਮੀਦਵਾਰ
-ਪੰਜਾਬੀਲੋਕ ਬਿਊਰੋ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਨੇ ਲੋਕ ਸੰਘਰਸ਼ਾਂ ‘ਚ ਮੋਹਰੀ ਰੋਲ ਨਿਭਾਉਣ ਅਤੇ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਅੱਜ ਆਪਣੇ 5 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਸੀਨੀਅਰ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਚੋਣਾਂ ‘ਚ ਨਵ-ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਨੂੰ ਪ੍ਰਚਾਰਿਆ ਜਾਵੇਗਾ। ਉਹਨਾਂ ਕਿਹਾ ਕਿ ਮੌਜੂਦਾ ਲੁਟੇਰੇ ਪ੍ਰਬੰਧ ਨੂੰ ਮੁੱਢੋਂ ਤਬਦੀਲ ਕਰਕੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਮੁੱਖ ਏਜੰਡਾ ਹੈ।
ਉਹਨਾਂ ਕਿਹਾ ਕਿ ਜਗੀਰਦਾਰੀ, ਦਲਾਲ ਸਰਮਾਏਦਾਰੀ ਅਤੇ ਸਾਮਰਾਜ ਦਾ ਖਾਤਮਾ ਪਾਰਟੀ ਦਾ ਨਿਸ਼ਾਨਾ ਹੈ।
ਉਹਨਾਂ ਕਿਹਾ ਕਿ ਚੋਣਾਂ ‘ਚ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ-ਭਾਜਪਾ, ਬਸਪਾ, ਸੱਜੇ-ਖੱਬੇ ਕਮਿਊਨਿਸਟਾਂ ਅਤੇ ਆਮ ਆਦਮੀ ਪਾਰਟੀ ਇਸ ਪ੍ਰਬੰਧ ਦੀ ਉਮਰ ਲੰਮੀ ਕਰਨ ਲਈ ਲਾਰੇ-ਲੱਪੇ ਲਾਉਣ ਵਰਗੇ ਗੈਰ ਲੋਕ-ਮੁੱਦਿਆਂ ‘ਤੇ ਚੋਣ ਮੈਦਾਨ ‘ਚ ਨਿੱਤਰੀਆਂ ਹਨ।<br Cheap Ray Ban Sunglasses />
ਉਹਨਾਂ ਕਿਹਾ ਕਿ cheap football jerseys ਮੌਜੂਦਾ ਲੁਟੇਰੇ ਪ੍ਰਬੰਧ ਨੂੰ ਮੁਕੰਮਲ ਤਬਦੀਲ ਕਰਕੇ ਬਰਾਬਰੀ ਵਾਲੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ, ਜਾਤ-ਪਾਤ ਰਹਿਤ, ਧਰਮ-ਨਿਰਪੱਖ, ਸਭ ਲਈ ਬਰਾਬਰ ਵਿੱਦਿਆ, ਸਿਹਤ ਸਹੂਲਤਾਂ ਆਦਿ ਵਾਲਾ ਸਮਾਜ ਦੀ ਸਿਰਜਣਾ ਤੋਂ ਬਿਨਾਂ ਲੋਕਾਂ ਦੀ ਮੁਕਤੀ ਸੰਭਵ ਨਹੀਂ।
ਉਹਨਾਂ ਕਿਹਾ ਕਿ ਹਾਕਮ ਜਮਾਤ ਪਾਰਟੀਆਂ ਕਦੇ ਸਮਾਜਵਾਦ, ਕਦੇ ਗਰੀਬੀ ਹਟਾਓ, oakley sunglasses cheap ਕਦੇ ਪੰਜ ਸਾਲਾ ਯੋਜਨਾਵਾਂ ਤੇ ਕਦੇ ਕੁਝ ਹੋਰ ਲੁਭਾਉਣੇ ਵਾਅਦਿਆਂ ਦੀ ਪਟਾਰੀ ਲੈ ਕੇ ਲੋਕਾਂ cheap jerseys ਦੀਆਂ ਵੋਟਾਂ ਹਥਿਆਉਣ ਲਈ ਚੋਣਾਂ ‘ਚ ਆਉਂਦੀਆਂ ਹਨ। ਉਹਨਾਂ ਕਿਹਾ ਕਿ ਹਾਕਮ ਜਮਾਤ ਪਾਰਟੀਆਂ ਜਗੀਰਦਾਰਾਂ ਤੇ ਦੇਸੀ-ਵਿਦੇਸ਼ੀ ਕੰਪਨੀਆਂ ਦੇ ਹੱਕ ਵਿੱਚ ਕੰਮ ਕਰਦੀਆਂ ਹਨ ਅਤੇ ਉਸੇ ਦਾ ਸਿੱਟਾ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋਏ ਹਨ ਅਤੇ 69 ਸਾਲਾਂ ਦੇ ਕਾਰਜਕਾਲ ‘ਚ ਲੋਕਾਂ ਦੇ ਬੁਨਿਆਦੀ Ремонт ਮਸਲੇ ਤੱਕ ਹੱਲ ਨਹੀਂ ਕਰ ਸਕੇ।
ਪਾਰਟੀ ਨੇ ਨਵਾਂਸ਼ਹਿਰ ਤੋਂ ਕਾਮਰੇਡ ਸੁਰਿੰਦਰ ਸਿੰਘ ਬੈਂਸ, ਬਲਾਚੌਰ ਤੋਂ ਕਾਮਰੇਡ ਅਵਤਾਰ ਸਿੰਘ ਤਾਰੀ ਦੇ ਨਾਵਾਂ ਤੋਂ ਬਾਅਦ ਅੱਜ ਜਾਰੀ ਜਾਰੀ ਕੀਤੀ ਸੂਚੀ ਦਾ ਵੇਰਵਾ ਇਸ ਪ੍ਰਕਾਰ ਹੈ। ਪਾਰਟੀ ਨੇ ਜਗਰਾਉਂ ਤੋਂ ਕਾਮਰੇਡ ਅਵਤਾਰ ਸਿੰਘ ਰਸੂਲਪੁਰ, ਕਰਤਾਰਪੁਰ ਤੋਂ ਕਾਮਰੇਡ ਕਸ਼ਮੀਰ ਸਿੰਘ ਘੁੱਗਸ਼ੋਰ, ਸ਼ਾਹਕੋਟ ਤੋਂ ਬੀਬੀ ਗੁਰਬਖਸ਼ ਕੌਰ ਸਾਦਿਕਪੁਰ, ਅਜਨਾਲਾ ਤੋਂ ਮਾਸਟਰ ਬਲਵਿੰਦਰ ਸਿੰਘ ਭਿੰਡੀਆਂ ਅਤੇ ਰਾਜਾਸਾਂਸੀ ਤੋਂ ਕਾਮਰੇਡ ਧਨਵੰਤ ਸਿੰਘ ਖਤਰਾਏ ਕਲਾਂ ਨੂੰ ਉਮੀਦਵਾਰ ਬਣਾਇਆ।