• Home »
  • ਖਬਰਾਂ
  • » ਭੋਗਪੁਰ ਖੰਡ ਮਿੱਲ ਨੂੰ ਅਪਗ੍ਰੇਡ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ

ਭੋਗਪੁਰ ਖੰਡ ਮਿੱਲ ਨੂੰ ਅਪਗ੍ਰੇਡ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ

ਗੰਨਾ ਪੀੜਨ ਦੀ ਸਮਰੱਥਾ ਵਿਚ ਹੋਵੇਗਾ 3 ਗੁਣਾ ਵਾਧਾ
-ਪੰਜਾਬੀਲੋਕ ਬਿਊਰੋ
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਅੱਜ ਭੋਗਪੁਰ ਖੰਡ ਮਿੱਲ ਦੀ ਨੁਹਾਰ Wholesale Jerseys ਬਦਲਣ ਲਈ 102 ਕਰੋੜ ਰੁਪੈ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਨਾਲ ਇਸ ਮਿੱਲ ਦੀ ਗੰਨਾ ਪੀੜਨ ਦੀ ਸਮੱਰਥਾ ਵਿਚ ਵੱਡਾ ਵਾਧਾ ਹੋਣ ਦੇ ਨਾਲ-ਨਾਲ ਬਿਜਲੀ ਵੀ ਪੈਦਾ ਹੋਵੇਗੀ। ਅੱਜ ਭੋਗਪੁਰ ਖੰਡ ਮਿੱਲ ਵਿਖੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਪਿੱਛੋਂ  ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮਿਲ ਦੀ ਸਮਰੱਥਾ ਵਧਣ ਨਾਲ ਨਾ ਕੇਵਲ ਆਸ-ਪਾਸ ਦੇ ਖੇਤਰਾਂ ਨੂੰ ਹੀ ਫਾਇਦਾ ਹੋਵੇਗਾ ਸਗੋਂ ਸਮੁੱਚੇ ਦੁਆਬੇ ਦੇ ਕਿਸਾਨਾਂ ਨੂੰ ਹੁਣ ਦੂਰ-ਦੁਰਾਡੇ ਮਿੱਲਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ।
ਸ. ਬਾਦਲ ਨੇ ਕਿਹਾ cheap nfl jerseys ਕਿ ਮਿੱਲ ‘ਚ 15 ਮੈਗਾਵਾਟ ਬਿਜਲੀ ਪੈਦਾਵਾਰ ਦਾ ਵੀ ਟੀਚਾ ਮਿੱਥਿਆ ਗਿਆ ਹੈ, ਜਿਸ ‘ਚੋਂ 6 ਮੈਗਾਵਾਟ  ਬਿਜਲੀ ਨਾਲ ਮਿੱਲ ਚਲਾਈ ਜਾਵੇਗੀ ਤੇ 9 ਮੈਗਵਾਟ ਬਿਜਲੀ ਵੇਚੀ ਜਾ ਸਕੇਗੀ। ਉਹਨਾਂ ਦੱਸਿਆ ਕਿ ਮਿੱਲ ਦੀ ਸਮਰੱਥਾ ਵਧਾਉਣ ਦਾ ਟੈਂਡਰ ਅਜਿਹੀ ਕੰਪਨਂੀ ਨੂੰ ਦਿੱਤਾ ਗਿਆ ਹੈ, ਜਿਸ ਨੂੰ ਵਿਸ਼ਵ ਭਰ ਵਿੱਚ ਅਜਿਹੀਆਂ ਮਿੱਲਾਂ ਨੂੰ ਅਪਗ੍ਰੇਡ ਕਰਨ ਦਾ ਤਜਰਬਾ ਹੈ।  ਉਹਨਾਂ ਕਿਹਾ ਕਿ ਸਰਕਾਰ by ਵਲੋਂ ਮਿੱਲ ਦੀ ਸਮੱਰਥਾ 3 ਗੁਣਾ ਵਧਾਈ ਜਾ ਰਹੀ ਹੈ, ਜਿਸ ਨਾਲ Cheap Jordans ਜਿੱਥੇ ਮਿੱਲ ਵਲੋਂ ਪਹਿਲਾਂ ਕੇਵਲ 10 ਹਜ਼ਾਰ ਕੁਇੰਟਲ  ਗੰਨਾ ਹੀ ਪੀੜਿਆ ਜਾਂਦਾ ਸੀ, ਉੱਥੇ ਹੁਣ 30 ਹਜ਼ਾਰ ਕੁਇੰਟਲ ਪੀੜਿਆ ਜਾਇਆ ਕਰੇਗਾ ।
ਇਸ ਮੌਕੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਆਦਮਪੁਰ, ਭੋਗਪੁਰ ਤੇ ਹੋਰਨਾਂ ਨਾਲ ਲੱਗਦੇ ਖੇਤਰਾਂ ‘ਚ 70 ਤੋਂ 75 ਲੱਖ ਕੁਇੰਟਲ ਗੰਨਾ ਬੀਜਿਆ ਜਾਂਦਾ ਹੈ ਪਰ ਮਿੱਲ ਕੇਵਲ 15 ਤੋਂ 20 ਲੱਖ ਕੁਇੰਟਲ ਹੀ ਗੰਨਾ ਪੀੜਿਆ ਜਾਂਦਾ ਸੀ, ਜਿਸ ਕਾਰਨ ਕਿਸਾਨਾਂ ਨੂੰ ਮਾਝੇ ਤੇ ਮਾਲਵੇ ਵੱਲ cheap Air Jordans ਰੁਖ ਕਰਨਾ ਪੈਂਦਾ ਸੀ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਨਾ ਕੇਵਲ ਕਿਸਾਨਾਂ ਨੂੰ ਨਿੱਜੀ ਮਿੱਲ ਮਾਲਕਾਂ ਦੀ ਮਨਮਰਜ਼ੀ ਦਾ ਸ਼ਿਕਾਰ ਹੋਣਾ ਪੈਂਦਾ ਸੀ  ਉੱਥੇ ਭਾਰੀ ਖੱਜਲ-ਖੁਆਰੀ ਵੀ ਝੱਲਣੀ ਪੈਂਦੀ ਸੀ। ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਮਰੱਥਾ ਵਧਣ ਨਾਲ ਇਹ ਮਿੱਲ ਆਤਮ-ਨਿਰਭਰ ਹੋ ਜਾਵੇਗੀ ਜਿਸ ਨਾਲ ਕਿਸਾਨਾਂ ਨੂੰ ਅਦਾਇਗੀ ਲਈ ਕੋਈ ਦਿੱਕਤ ਪੇਸ਼ ਨਹੀਂ ਆਵੇਗੀ । Ray Ban Outlet ਇਸ ਮੌਕੇ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ , ਵਿਧਾਇਕ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ Ðਰਾਏਪੁਰ , ਅਕਾਲੀ ਆਗੂ ਸੇਠ ਸਤਪਾਲ ਮੱਲ ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।