• Home »
  • ਖਬਰਾਂ
  • » ਜੈਪੁਰ ਬੈਂਕ ‘ਚੋਂ 1.57 ਕਰੋੜ ਕੈਸ਼ ਬਰਾਮਦ

ਜੈਪੁਰ ਬੈਂਕ ‘ਚੋਂ 1.57 ਕਰੋੜ ਕੈਸ਼ ਬਰਾਮਦ

ਕਾਲੇ ਨੂੰ ਚਿੱਟਾ ਕਰਨ ਦੀ ਕੋਸ਼ਿਸ਼ ਸੀ
-ਪੰਜਾਬੀਲੋਕ ਬਿਊਰੋ
ਅੱਜ ਜੈਪੁਰ ਦੀ ਕੋਆਪ੍ਰੇਟਿਵ ਬੈਂਕ ਵਿਚੋਂ cheap nfl jerseys 1.57 ਕਰੋੜ ਕੈਸ਼ ਬਰਾਮਦ ਹੋਇਆ ਹੈ, ਕਿਹਾ ਜਾ ਰਿਹਾ ਹੈ ਕਿ ਇਹ ਪੈਸਾ ਕਾਲੇ ਤੋਂ ਚਿੱਟਾ ਕਰਨ ਵਾਲੇ ਚੱਕਰ ਦਾ ਸੀ। ਇਸ ਤੋਂ ਇਲਾਵਾ ਬੈਂਕ ਦੇ ਖਾਲੀ ਲਾਕਰ ਵਿਚੋਂ ਦੋ ਕਿੱਲੋ ਸੋਨਾ ਵੀ ਮਿਲਿਆ ਹੈ, ਤੇ 2000 ਦੇ 1 ਕਰੋੜ 38 ਲੱਖ ਵੀ ਮਿਲੇ ਹਨ।
ਲੰਘੇ ਸ਼ਨੀਵਾਰ ਕਰਨਾਟਕ ਦੇ ਹਵਾਲਾ ਕਾਰੋਬਾਰੀ ਦੇ ਘਰੋਂ 32 ਕਿਲੋ ਸੋਨਾ-ਚਾਂਦੀ ਤੇ 5.7 ਕਰੋੜ ਦੇ 2000 ਰੁਪੇ ਦੇ ਨੋਟ ਵੀ ਬਰਾਮਦ ਕੀਤੇ ਸਨ। 90 ਲੱਖ ਦੇ ਪੁਰਾਣੇ ਬੰਦ ਹੋਏ ਨੋਟ ਵੀ ਮਿਲੇ। ਇਹ ਪੈਸਾ ਬਾਥਰੂਮ ਵਿੱਚ ਛੁਪਾ ਕੇ ਰੱਖਿਆ ਗਿਆ ਸੀ।
ਥਾਂ ਥਾਂ ਤੋਂ ਨਵੇਂ ਨੋਟ ਕਰੋੜਾਂ ਦੇ ਹਿਸਾਬ ਨਾਲ ਮਿਲ ਰਹੇ ਨੇ, ਜਦਕਿ ਬੈਂਕ ਗਾਹਕਾਂ ਨੂੰ 2-4 ਹਜ਼ਾਰ ਰੁਪਏ ਵੀ ਕਈ ਕਈ ਦਿਨ ਕਤਾਰਾਂ ਵਿੱਚ ਲੱਗਣ ਮਗਰੋਂ ਦੇ ਰਹੀਆਂ ਨੇ। ਸਵਾਲ ਉਠ ਰਹੇ ਨੇ ਕਿ ਬੈਂਕਾਂ ਵਿੱਚ ਕਰੰਸੀ ਭੇਜੀ ਨਹੀਂ ਜਾ ਰਹੀ, ਫੜੀ ਜਾ ਰਹੀ ਨਵੀਂ ਕਰੰਸੀ ਘਪਲੇਬਾਜ਼ ਕਿਥੋਂ ਲੈ ਰਹੇ ਨੇ? ਕੀ ਇਹ ਨਵੀਂ ਤਰਾਂ ਦਾ ਭ੍ਰਿਸ਼ਟਾਚਾਰ ਨਹੀਂ ਹੈ? ਪਰ ਸਰਕਾਰ 50 ਦਿਨਾਂ ਜੋ 28 ਦਸੰਬਰ ਨੂੰ ਮੁੱਕ ਰਹੇ ਨੇ , ਉਦੋਂ ਤੱਕ ਸਥਿਤੀ ਠੀਕ ਹੋਣ ਦੇ ਦਾਅਵੇ ਕਰ ਰਹੀ ਹੈ।
ਅੱਜ ਦੋ ਦਿਨਾਂ ਦੀ ਛੁੱਟੀ ਮਗਰੋਂ ਦੇਸ਼ ਦੀਆਂ ਬੈਂਕਾਂ ਮੂਹਰੇ ਬੇਹੱਦ ਭੀੜ ਲੱਗੀ ਰਹੀ cheap jerseys wholesale ਹੈ। ਕਈ ਬੈਂਕਾਂ ਵਿੱਚ ਈਦ ਏ ਮਿਲਾਦ ਦੀ ਛੁੱਟੀ ਸੀ। ਦੇਸ਼ ਦੇ ਬਹੁਤੇ ਏ cheap jerseys ਟੀ ਐਮ ਅੱਜ ਵੀ ਖਾਲੀ ਪੀਪੇ ਹੀ ਬਣੇ ਰਹੇ।
ਆਰ ਐਸ ਐਸ ਦੇ throwback jerseys ਵਿਚਾਰਕ ਤੇ ਅਰਥ ਸ਼ਾਸਤਰੀ ਗੁਰੂਮੂਰਤੀ ਨੇ ਨੋਟਬੰਦੀ ਬਾਰੇ ਆਜ ਤੱਕ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ 2000 ਰੁਪਏ ਦਾ ਨੋਟ ਪੰਜ ਸਾਲਾਂ ਤੱਕ ਬੰਦ ਹੋ ਜਾਣਾ ਹੈ, ਇਹ ਨੋਟ ਸਰਕਾਰ ਨੇ ਇਸ ਕਰਕੇ ਛਾਪੇ ਨੇ, ਤਾਂ Cheap Jordans Sale ਜੋ ਨੋਟਬੰਦੀ ਤੋਂ ਬਾਅਦ ਅਰਥ ਵਿਵਸਥਾ ਵਿੱਚ ਨੋਟਾਂ ਦੇ ਗੈਪ ਨੂੰ ਛੇਤੀ ਭਰਿਆ ਜਾ ਸਕੇ। ਭਵਿੱਖ ਵਿੱਚ 500 ਦਾ ਹੀ ਵੱਡਾ ਨੋਟ ਹੋਵੇਗਾ, ਇਸ ਤੋਂ ਇਲਾਵਾ ਢਾਈ ਸੌ ਤੇ ਸੌ ਰੁਪਏ ਦੇ ਨੋਟ ਹੀ ਹੋਣਗੇ।