• Home »
  • ਖਬਰਾਂ
  • » ਜਨਤਕ ਥਾਵਾਂ ‘ਤੇ ਇਸ਼ਤਿਹਾਰਬਾਜ਼ੀ 3 ਦਿਨਾਂ ‘ਚ ਹਟਾਉਣ ਦੇ ਹੁਕਮ

ਜਨਤਕ ਥਾਵਾਂ ‘ਤੇ ਇਸ਼ਤਿਹਾਰਬਾਜ਼ੀ 3 ਦਿਨਾਂ ‘ਚ ਹਟਾਉਣ ਦੇ ਹੁਕਮ

 -ਪੰਜਾਬੀਲੋਕ ਬਿਊਰੋ
ਡਿਪਟੀ ਕਮਿਸ਼ਨਰ ਕਮ ਜਿਲਾ cheap nfl jerseys ਚੋਣ ਅਫਸਰ ਜਲੰਧਰ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਹੈ ਕਿ ਉਹ ਆਪੋ-ਆਪਣੀਆਂ with ਪਾਰਟੀਆਂ ਦੇ ਪ੍ਰਚਾਰ ਲਈ ਜਨਤਕ ਥਾਵਾਂ ‘ਤੇ ਕੀਤੀ ਇਸ਼ਤਿਹਾਰਬਾਜ਼ੀ 3 ਦਿਨਾਂ ਦੇ ਅੰਦਰ-ਅੰਦਰ ਹਟਾ ਲੈਣ। ਉਹਨÎਾਂ ਕਿਹਾ ਕਿ ਪੰਜਾਬ ਡੀਫੇਸਮੈਂਟ ਆਫ ਪਬਲਿਕ ਪ੍ਰਾਪਰਟੀ ਐਕਟ ਤਹਿਤ ਜਨਤਕ ਇਮਾਰਤ, ਜਾਇਦਾਦ, ਖੰਭੇ, ਪੁਲ, ਡਿਵਾਈਡਰ ਸਮੇਤ ਕਿਸੇ  ਵੀ ਜਨਤਕ ਸਥਾਨ ‘ਤੇ ਸਿਆਸੀ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ ਅਤੇ ਇਸਦੀ ਉਲੰਘਣਾ ਦੀ ਸੂਰਤ ਵਿਚ ਸਬੰਧਿਤ ਪਾਰਟੀ ਦੇ ਅਹੁਦੇਦਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਅੱਜ ਜਲੰਧਰ ਵਿੱਚ ਸਿਆਸੀ ਪਾਰਟੀਆਂ ਦੇ ਜਿਲਾ ਪ੍ਰਧਾਨਾਂ ਨਾਲ ਮੀਟਿੰਗ ਦੌਰਾਨ ਸ੍ਰੀ ਯਾਦਵ ਨੇ ਕਿਹਾ ਕਿ ਸਿਆਸੀ ਪਾਰਟੀਆਂ ਵਲੋਂ ਜਨਤਕ ਥਾਵਾਂ ‘ਤੇ ਕੀਤੀ ਇਸ਼ਤਿਹਾਰਬਾਜ਼ੀ ਦਾ ਮੁੱਖ wholesale jerseys china ਚੋਣ ਅਧਿਕਾਰੀ ਪੰਜਾਬ ਵਲੋਂ ਵੀ ਗੰਭੀਰ ਨੋਟਿਸ ਲਿਆ ਗਿਆ ਹੈ।  ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਜਨਤਕ ਥਾਵਾਂ ‘ਤੇ ਕਿਸੇ ਵੀ ਕਿਸਮ ਦੀ ਇਸ਼ਤਿਹਾਬਾਜ਼ੀ ਤੋਂ ਗੁਰੇਜ਼ ਕਰਨ ਕਿਉਂਜੋ ਇਹ ਸਿੱਧੇ ਤੌਰ ‘ਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੋਵੇਗੀ। ਮੀਟਿੰਗ ਦੌਰਾਨ ਜਲੰਧਰ ਜਿਲੇ ਦੇ ਪ੍ਰਿਟਿੰਗ ਪ੍ਰੈਸ ਮਾਲਕਾਂ ਨੂੰ ਭਾਰਤੀ ਚੋਣ ਕਮਿਸ਼ਨ ਵਲੋਂ ਚੋਣ ਪ੍ਰਚਾਰ ਸਮੱਗਰੀ ਦੀ ਛਪਾਈ ਆਦਿ ਬਾਰੇ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਹਰ ਪ੍ਰਿਟਿੰਗ ਪ੍ਰੈਸ ਮਾਲਕ  ਨੂੰ ਚੋਣ ਸਮੱਗਰੀ ਦੀ ਛਪਾਈ ਬਾਰੇ ਵੇਰਵੇ ਸਬੰਧਿਤ ਪ੍ਰੋਫਾਰਮੇ ਵਿਚ ਭਰਕੇ ਸਬੰਧਿਤ ਰਿਟਰਨਿੰਗ ਅਫਸਰ ਕੋਲ ਜਮਾਂ ਕਰਵਾਉਣੇ ਹੋਣਗੇ। ਉਹਨਾਂ ਦੱਸਿਆ ਕਿ ਪ੍ਰੋਫਾਰਮੇ ਵਿਚ ਚੋਣ ਸਮੱਗਰੀ ਦੀ ਕਿਸਮ ਜਿਵੇਂ ਕਿ ਪੈਫਲੈਂਟ, ਪੋਸਟਰ, ਬੈਨਰ ਆਦਿ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਸਮੱਗਰੀ ਦੀ ਮਿਕਦਾਰ, ਛਾਪਣ ਦੀ ਮਿਤੀ, ਛਪਵਾਉਣ ਵਾਲੇ ਵਿਅਕਤੀ/ਪਾਰਟੀ Cheap NFL Authentic Jerseys ਦੀ ਨਾਮ ਤੇ  ਸੰਪਰਕ ਨੰਬਰ ਤੇ ਪ੍ਰੋਫਾਰਮੇ ਅਨੁਸਾਰ ਹੋਰ ਲੋਂੜੀਦੇ ਵੇਰਵੇ ਉਪਲਬਧ ਕਰਵਾਉਣੇ ਹੋਣਗੇ। ਇਸੇ ਤਰਾਂ ਛਾਪੇ ਗਏ ਪੋਸਟਰ ਆਦਿ ਦੀਆਂ ਦੋ ਕਾਪੀਆਂ ਵੀ ਸਬੰਧਿਤ ਰਿਟਰਨਿੰਗ ਅਫਸਰ ਕੋਲ ਜਮਾਂ ਕਰਵਾਈਆਂ ਜਾਣਗੀਆਂ।
ਇਸੇ ਤਰਾਂ ਚੋਣ ਸਮੱਗਰੀ ਛਪਵਾਉਣ  ਵਾਲੇ ਵਿਅਕਤੀ /ਪਾਰਟੀ ਵਲੋਂ ਵੀ ਇਕ ਘੋਸ਼ਣਾ ਜਮਾਂ ਕਰਵਾਈ ਜਾਵੇਗੀ ਜਿਸ ਵਿਚ ਛਪਵਾਉਣ ਵਾਲੇ ਦਾ ਨਾਮ, ਪਤਾ, ਸਮਗੱਰੀ ਦੀ ਮਿਕਦਾਰ , ਪ੍ਰਿਟਿੰਗ ਪ੍ਰੈਸ ਦਾ ਨਾਮ ਆਦਿ ਦਰਜ ਕੀਤਾ ਹੋਵੇਗਾ।
ਚੋਣਾਂ ਦੌਰਾਨ ਅਣਅਧਿਕਾਰਤ ਤੌਰ ‘ਤੇ ਚੋਣ ਸਮੱੱਗਰੀ ਛਾਪਣ ਦੀ ਕਿਸੇ ਵੀ ਸੰਭਾਵਨਾ ਨੂੰ ਖਤਮ ਕਰਨ ਦੇ ਮੱਦੇਨਜ਼ਰ ਸ੍ਰੀ ਯਾਦਵ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਅਣਅਧਿਕਾਰਤ ਤੌਰ ‘ਤੇ ਛਪਾਈ ਕਰ ਰਹੀਆਂ ਪ੍ਰਿਟਿੰਗ ਪ੍ਰੈਸਾਂ  ਵਿਰੁੱਧ cheap Oakleys sunglasses ਕਾਰਵਾਈ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜਿਲਾ ਪ੍ਰਧਾਨ ਗੁਰਚਰਨ ਸਿੰਘ ਚੰਨੀ, ਭਾਜਪਾ ਦੇ ਜਿਲਾ ਪ੍ਰਧਾਨ ਰਮੇਸ਼ ਸ਼ਰਮਾ, ਬਸਪਾ ਦੇ ਜਿਲਾ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਕਾਂਗਰਸ ਵਲੋਂ ਸੁਨੀਲ ਸ਼ਰਮਾ, ਸੀ.ਪੀ.ਆਈ. (ਮਾਰਕਸਵਾਦੀ) ਵਲੋਂ ਪ੍ਰਕਾਸ਼ ਰਾਮ ਕਲੇਰ ਤੇ ਗੁਰਮੀਤ ਸਿੰਘ ਢੱਡਾ, ਆਪ ਵਲੋਂ ਪ੍ਰੋ. hockey jerseys ਗਿਆਨ ਸੁਲਤਾਨਪੁਰੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦਿਹਾਤੀ ਦੇ ਪ੍ਰਧਾਨ ਯਸ਼ਪਾਲ ਸ਼ਰਮਾ ਅਤੇ ਸ਼ਹਿਰੀ ਪ੍ਰਧਾਨ ਸੁਰਿੰਦਰ ਕੈਰੋਂ ਤੇ ਪ੍ਰਿਟਿੰਗ ਪ੍ਰੈਸਾਂ ਦੇ ਮਾਲਕ ਹਾਜ਼ਰ ਸਨ।