• Home »
  • ਖਬਰਾਂ
  • » ਵਿਆਹ ‘ਚ ਚੱਲੀ ਗੋਲ਼ੀ, ਡਾਂਸਰ ਦੀ ਮੌਤ

ਵਿਆਹ ‘ਚ ਚੱਲੀ ਗੋਲ਼ੀ, ਡਾਂਸਰ ਦੀ ਮੌਤ

ਮ੍ਰਿਤਕਾ ਗਰਭਵਤੀ ਸੀ
-ਪੰਜਾਬੀਲੋਕ ਬਿਊਰੋ
ਵਿਆਹ ਸਮਾਗਮਾਂ ਵਿੱਚ ਹਥਿਆਰ ਲਿਜਾਣ ‘ਤੇ ਕਾਨੂੰਨੀ ਪਾਬੰਦੀ ਹੈ, ਪਰ ਇਸ ਦੇ ਬਾਵਜੂਦ ਲੋਕ ਆਮ ਹੀ ਹਥਿਆਰ ਨਾ ਸਿਰਫ ਲਿਜਾਂਦੇ ਨੇ, ਬਲਕਿ ਗੋਲ਼ੀਆਂ cheap nba jerseys ਵੀ ਚਲਾਈਆਂ ਜਾਂਦੀਆਂ ਨੇ। ਬਠਿੰਡਾ ਜ਼ਿਲੇ ਵਿੱਚ ਵੀ ਇਕ ਵਿਆਹ ਸਮਾਗਮ ਦੌਰਾਨ ਲਾੜੇ ਦੇ ਦੋਸਤ ਵਲੋਂ ਚਲਾਈ ਗੋਲ਼ੀ ਨੇ ਇਕ ਡਾਂਸਰ ਕੁੜੀ ਦੀ ਜਾਨ ਲੈ ਲਈ। ਮ੍ਰਿਤਕਾ ਕੁਲਵਿੰਦਰ ਕੌਰ ਗਰਭਵਤੀ ਸੀ,  ਪੂਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋਈ ਹੈ।  ਪੁਲਿਸ ਨੇ ਚਾਰ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੌੜ ਮੰਡੀ ਦੇ ਇੱਕ ਪੈਲੇਸ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ।  ਸਟੇਜ ਉੇਤੇ ਆਰਕੈਸਟਰਾ ਵਾਲੀਆਂ ਕੁੜੀਆਂ ਡਾਂਸ ਕਰ ਰਹੀਆਂ ਸਨ ਤੇ ਹੇਠ ਕੁਝ ਬਰਾਤੀ ਨੱਚਣ ਵਿੱਚ ਮਸਤ ਸਨ।  ਇਸ ਦੌਰਾਨ ਅਚਾਨਕ ਇੱਕ ਬਰਾਤੀ ਨੇ ray ban outlet ਦੋਨਾਲੀ ਬੂੰਦਕ ਨਾਲ ਹਵਾਈ ਫਾਇਰ ਕਰਨ ਦੀ ਕੋਸ਼ਿਸ ਕੀਤੀ। ਗੋਲ਼ੀ ਵਿਚੇ ਅਟਕ ਗਈ, ray ban sunglasses ਜਦ ਉਸ ਨੇ ਬੰਦੂਕ ਅਨਲੋਡਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੋਲ਼ੀ ਚੱਲ ਗਈ ਤੇ ਸਿੱਧੀ ਡਾਂਸ ਕਰ part ਰਹੀ ਕੁਲਵਿੰਦਰ ਕੌਰ ਨੂੰ ਲੱਗੀ, ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।  ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਕਿ ਗੋਲੀ ਲਾੜੇ ਦੇ ਭਰਾ ਤੇ ਉਸ ਦੇ ਦੋਸਤ ਨੇ ਚਲਾਈ ਹੈ। Cheap Ray Bans ਘਟਨਾ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੌਜਵਾਨ ਫਰਾਰ ਹੋ ਗਏ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਗੋਲ਼ੀ ਚਲਾਉਣ ਵਾਲੇ ਕੁਲਵਿੰਦਰ ਕੌਰ ਨੇ ਸਟੇਜ ਤੋਂ ਹੇਠਾਂ ਆ ਕੇ ਬਰਾਤੀਆਂ ਨਾਲ ਨੱਚਣ ਨੂੰ ਕਹਿ ਰਹੇ ਸਨ, ਮਨਾ ਕਰਨ ‘ਤੇ ਉਹਨਾਂ ਨੇ ਗੋਲ਼ੀ ਮਾਰ ਦਿੱਤੀ, ਪੁਲਿਸ ਜਾਂਚ ਕਰ ਰਹੀ ਹੈ।