• Home »
  • ਖਬਰਾਂ
  • » ਡੇਰਾ ਮੁਖੀ ਨੂੰ ਰੇਪ ਮਾਮਲੇ ‘ਚ ਰਾਹਤ ਨਹੀਂ

ਡੇਰਾ ਮੁਖੀ ਨੂੰ ਰੇਪ ਮਾਮਲੇ ‘ਚ ਰਾਹਤ ਨਹੀਂ

ਸੁਪਰੀਮ ਕੋਰਟ ਵਲੋਂ ਪਟੀਸ਼ਨ ਰੱਦ
-ਪੰਜਾਬੀਲੋਕ ਬਿਊਰੋ
ਵਿਵਾਦਾਂ ਵਿੱਚ ਘਿਰੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਉਸ ਨੇ ਰੇਪ ਦੇ ਚੱਲ ਰਹੇ ਮਾਮਲੇ Cheap Jordans ਰੋਕਣ ਲਈ cheap oakleys ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ , ਪਰ ਕੋਰਟ ਨੇ ਪਟੀਸ਼ਨ ਨੂੰ ਰੱਦ ਕਰਦਿਆਂ ਪੰਚਕੁਲਾ ਕੋਰਟ ਨੂੰ ਹਰੀ ਝੰਡੀ ਦਿੰਦਿਆਂ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ 1999 ਦੇ ਰੇਪ ਮਾਮਲੇ ‘ਚ ਫੈਸਲਾ ਸੁਣਾਇਆ ਜਾਵੇ।  ਹੁਣ ਸੀ ਬੀ ਆਈ ਕੋਰਟ ਪੰਚਕੁਲਾ ‘ਚ ਚੱਲ ਰਹੇ ਰੇਪ ਮਾਮਲੇ ‘ਚ ਫੈਸਲਾ ਸੁਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਕਿਸੇ ਵੇਲੇ ਵੀ ਡੇਰਾ ਮੁਖੀ ਖਿਲਾਫ ਰੇਪ ਮਾਮਲੇ ‘ਚ ਫੈਸਲਾ ਆ ਸਕਦਾ ਹੈ।
ਡੇਰਾ ਮੁਖੀ ਵੱਲੋਂ ਪਹਿਲਾਂ ਸੀ ਬੀ ਆਈ ਕੋਰਟ ਪੰਚਕੁਲਾ, ਹਾਈਕੋਰਟ ਤੇ ਹੁਣ ਸੁਪਰੀਮ ਕੋਰਟ ‘ਚ ਪਟੀਸ਼ਨਾਂ ਦਾਇਰ ਕਰਕੇ ਫੈਸਲੇ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ।  ਉਸ ਵੱਲੋਂ ਦਾਇਰ ਦੋ ਪਟੀਸ਼ਨਾਂ ‘ਚੋਂ ਇੱਕ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੀ ਬੀ ਆਈ ਨੇ ਮਾਮਲੇ ਵਿੱਚ ਦੋ ਜਾਂਚ ਅਧਿਕਾਰੀਆਂ ਦੇ ਬਿਆਨ ਦਰਜ ਨਹੀਂ ਕੀਤੇ। ਇਹਨਾਂ ਅਧਿਕਾਰੀਆਂ ਨੇ ਹੀ ਪੀੜਤ ਸਾਧਵੀਆਂ ਦੇ ਬਿਆਨ ਦਰਜ ਕੀਤੇ ਸਨ। ਦਾਅਵਾ ਕੀਤਾ ਗਿਆ ਹੈ ਕਿ ਬਿਆਨ ਵਿੱਚ ਰੇਪ ਦੀ ਗੱਲ ਹੀ ਨਹੀਂ ਸੀ। ਦੂਸਰੀ ਪਟੀਸ਼ਨ ‘ਚ ਪੀੜਤ ਸਾਧਵੀਆਂ ਦੇ ਬਿਆਨਾਂ ਦੀ ਕਾਪੀ ਦੀ ਮੰਗ ਕੀਤੀ ਗਈ ਸੀ। LMS ਪਰ ਦੋਵੇਂ ਪਟੀਸ਼ਨਾਂ ਪਹਿਲਾਂ ਸੀ ਬੀ ਆਈ ਕੋਰਟ, ਹਾਈਕੋਰਟ ਤੇ ਹੁਣ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀਆਂ ਹਨ। ਗੁਰਮੀਤ ਰਾਮ ਰਹੀਮ ਖਿਲਾਫ ਇੱਕ cheap nfl jerseys ਗੁੰਮਨਾਮ ਚਿੱਠੀ ਰਾਹੀਂ ਰੇਪ ਸਮੇਤ ਕਈ ਗੰਭੀਰ ਇਲਜ਼ਾਮ ਲਗਾਏ ਗਏ ਸਨ।  ਮਾਮਲੇ ਦੀ ਲੰਬੀ ਜਾਂਚ ਤੋਂ ਬਾਅਦ ਸੀ ਬੀ ਆਈ ਨੇ ਇਹ cheap Oakleys sunglasses ਮਾਮਲਾ ਦਰਜ ਕੀਤਾ ਸੀ।  ਡੇਰਾ ਮੁਖੀ ਖਿਲਾਫ NFL Jerseys Cheap ਰੇਪ ਸਮੇਤ 2 ਕਤਲ ਦੇ ਮਾਮਲਿਆਂ ‘ਚ ਵੀ ਸੁਣਵਾਈ ਚੱਲ ਰਹੀ ਹੈ।