• Home »
  • ਖਬਰਾਂ
  • » ਨਾਭਾ ਜੇਲ ਕਾਂਡ- ਮਿੰਟੂ ਤੇ ਸੇਖੋਂ ਗ੍ਰਿਫਤਾਰ

ਨਾਭਾ ਜੇਲ ਕਾਂਡ- ਮਿੰਟੂ ਤੇ ਸੇਖੋਂ ਗ੍ਰਿਫਤਾਰ

ਨਾਭਾ ਜੇਲ ਕਾਂਡ- ਮਿੰਟੂ ਤੇ ਸੇਖੋਂ ਗ੍ਰਿਫਤਾਰ
ਜੇਲ ਮੰਤਰੀ ਨੇ ਵੱਟੀ ਚੁੱਪ
ਸੁਖਬੀਰ ਨੇ ਕਿਹਾ-ਬਹੁਤ ਵਧੀਆ ਹਾਲਾਤ
ਸਭ ਕੈਦੀ ਭੱਜ ਜਾਣ-ਮਾਨ ਨੇ ਕਿਹਾ
-ਪੰਜਾਬੀਲੋਕ ਬਿਊਰੋ
ਕੱਲ ਨਾਭਾ ਜੇਲ ‘ਚੋਂ ਫ਼ਰਾਰ ਹੋਏ 6 ਕੈਦੀਆਂ ‘ਚੋਂ ਇਕ ਖ਼ਾਲਿਸਤਾਨ ਲਿਬਰੇਸ਼ਨ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਦਿੱਲੀ ਦੇ ਸੈਂਟਰਲ ਹਿੱਸੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮਿੰਟੂ ਨੂੰ ਫੜਨ ਲਈ ਪੰਜਾਬ ਤੇ ਦਿੱਲੀ ਪੁਲਿਸ ਨੇ ਸਾਰੀ ਰਾਤ ਸਾਂਝੀ ਮੁਹਿੰਮ ਚਲਾਈ ਸੀ ਜਿਸ ਨੂੰ ਅੱਜ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਫ਼ਰਾਰ ਹੋਏ ਕੈਦੀਆਂ ‘ਚੋਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ।
ਨਾਭਾ ਜੇਲ ਕਾਂਡ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਤੇ ਯੂ ਪੀ ਤੋਂ ਗ੍ਰਿਫ਼ਤਾਰ ਕੀਤੇ ਗਏ ਪਰਮਿੰਦਰ ਸਿੰਘ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਗਿਆ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਨੂੰ ਭਜਾਉਣ ਦੀ ਕੋਈ ਪਲੈਨਿੰਗ ਨਹੀਂ ਸੀ।  ਦਰਅਸਲ ਇਹ ਪੂਰੀ ਸਾਜਿਸ਼ ਸਿਰਫ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਜੇਲ ਤੋਂ ਫਰਾਰ ਕਰਨ ਲਈ ਰਚੀ ਗਈ ਸੀ।  ਜਲੰਧਰ ਦੇ ਗੈਂਗਸਟਰ ਪ੍ਰੇਮਾ ਲਹੌਰੀਆ ਤੇ ਪਿੰਦਾ ਦੀ ਗੈਂਗ ਨੇ ਨਾਭਾ ਜੇਲ ਬਰੇਕ ਕਰਨ ਦੀ ਸਾਜਿਸ਼ ਰਚੀ।  ਪਰ ਜਿਸ ਵੇਲੇ ਨਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਭਜਾਇਆ ਜਾ ਰਿਹਾ ਸੀ ਤਾਂ ਖਾਲਿਸਤਾਨੀ ਮਿੰਟੂ ਵੀ ਇਹਨਾਂ ਦੇ ਨਾਲ ਫਰਾਰ ਹੋ ਗਿਆ ਸੀ।
ਕੌਣ ਹੈ ਹਰਮਿੰਦਰ ਸਿੰਘ ਮਿੰਟੂ ??
ਜਲੰਧਰ ਜ਼ਿਲੇ ਦੇ ਕਸਬਾ ਭੋਗਪੁਰ ਦੇ ਡੱਲੀ ਦਾ ਰਹਿਣ ਵਾਲਾ ਹਰਮਿੰਦਰ ਸਿੰਘ ਮਿੰਟੂ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹੈ।  ਉਹ 25 ਸਾਲ ਵਿਦੇਸ਼ ‘ਚ ਰਿਹਾ ਸੀ।  ਮਿੰਟੂ ਜਿਆਦਾ wholesale nfl jerseys ਸਮਾਂ ਯੁਰਪ ਤੇ ਥਾਈਲੈਂਡ ‘ਚ ਰਿਹਾ ਹੈ।  ਉਸ ਕੋਲ 2 ਤੋਂ ਜਿਆਦਾ ਪਾਸਪੋਰਟ ਸਨ।  ਇਸ ਦੇ Wholesale Jerseys ਖਿਲਾਫ ਦੇਸ਼ਧ੍ਰੋਹ ਦੇ 10 ਤੋਂ ਵੱਧ ਮਾਮਲੇ ਦਰਜ ਹਨ।  ਪੁਲਿਸ ਨੇ ਮਿੰਟੂ ਨੂੰ ਇੰਟਰਪੋਲ ਦੀ ਮਦਦ ਨਾਲ ਸਾਲ 2014 ‘ਚ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ।  ਭਾਰਤ ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਾ ਮਿੰਟੂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੋਂ ਵੀ ਟ੍ਰੇਨਿੰਗ ਲੈ ਚੁੱਕਾ ਹੈ।   ਸੁਰੱਖਿਆ ਏਜੰਸੀਆਂ ਮੁਤਾਬਕ ਆਈਐਸਆਈ ਹੀ ਮਿੰਟੂ ਨੂੰ ਹਥਿਆਰ ਤੇ ਹੋਰ ਮਦਦ ਦਿੰਦੀ ਸੀ।  ਹਰਮਿੰਦਰ ਮਿੰਟੂ ਤੇ ਸਾਲ 2008 ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਹਮਲਾ Cheap Jerseys From China ਕਰਨ ਦਾ ਵੀ ਇਲਜ਼ਾਮ ਹੈ।  ਇਸ ਦੇ ਨਾਲ ਹੀ 2010 ‘ਚ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਧਮਾਕਾਖੇਜ਼ ਸਮੱਗਰੀ ਲੁੱਟਣ ਦਾ ਇਲਜ਼ਾਮ ਵੀ ਮਿੰਟੂ ਤੇ ਹੈ।  ਉਸ ਤੇ ਪੰਜਾਬ ‘ਚ ਸ਼ਿਵ ਸੈਨਾ ਦੇ ਤਿੰਨ ਲੀਡਰਾਂ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ਵੀ ਦਰਜ ਹਨ।
ਪੰਜਾਬ ਦੇ ਹਾਲਾਤ ਬਹੁਤ ਵਧੀਆ-ਸੁਖਬੀਰ
ਨਾਭਾ ਜੇਲ ਕਾਂਡ ਮਗਰੋਂ ਸਵਾਲਾਂ ਵਿੱਚ ਘਿਰੇ ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਬਹੁਤ ਵਧੀਆ ਹੈ ਅਤੇ ਪਿਛਲੇ 7-8 ਸਾਲਾਂ ਤੋਂ ਸੂਬੇ ਵਿਚ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ, ਸੁਖਬੀਰ ਨੇ ਨਾਭਾ ਜੇਲ ਕਾਂਡ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਓਧਰ ਇਸ ਮੁੱਦੇ ‘ਤੇ ਜੇਲ ਮੰਤਰੀ ਦੀ ਚੁੱਪ ‘ਤੇ ਸਵਾਲ ਉਠ ਰਹੇ ਨੇਸਵਲਾ ਹੋ ਰਹੇ ਨੇ ਕਿ ਪੰਜਾਬ ਦੇ ਜੇਲ ਮੰਤਰੀ ਸੋਹਣ ਸਿੰਘ ਠੰਡਲ ਕਿੱਥੇ ਹਨ?  ਇਹਨਾਂ ਉੱਤੇ ਹੀ ਪੰਜਾਬ ਦੀਆਂ ਜੇਲਾਂ ਦੀ ਪੂਰੀ ਜ਼ਿੰਮੇਵਾਰੀ ਹੈ। ਸੋਹਣ ਸਿੰਘ ਠੰਡਲ ਐਤਵਾਰ ਨੂੰ ਨਾ ਤਾਂ ਚੰਡੀਗੜ ਆਏ ਤੇ ਨਾ ਹੀ ਉਹਨਾਂ ਨੇ ਨਾਭਾ ਜੇਲ ਦਾ ਦੌਰਾ ਕੀਤਾ।  ਇੱਥੋਂ ਤੱਕ ਕਿ ਕੋਈ ਬਿਆਨ ਵੀ ਜਾਰੀ ਨਹੀਂ ਕੀਤਾ।  ਸੁਖਬੀਰ ਸਿੰਘ ਬਾਦਲ ਨੇ ਨਾਭਾ ਜੇਲ ਦਾ ਦੌਰਾ ਕੀਤਾ ਤੇ ਘਟਨਾ ਦਾ ਜਾਇਜ਼ਾ ਲਿਆ। ਇਸ ਸਮੇਂ ਵੀ ਉਹਨਾਂ ਨਾਲ ਜੇਲ ਮੰਤਰੀ ਨਹੀਂ ਸਨ। ਜੇਲ ਮੰਤਰੀ ਨੇ ਕਿਹਾ ਕਿ ਡਿਪਟੀ ਸੀ.ਐਮ. ਪੂਰੇ ਮਾਮਲੇ ਦੀ ਖ਼ੁਦ ਕਮਾਨ ਸੰਭਾਲ ਰਹੇ ਹਨ। ਇਸ ਲਈ ਮੈਂ ਨਹੀਂ ਗਿਆ।  ਉਹ ਪੂਰੇ ਮਾਮਲੇ ਤੋਂ ਬੇਖ਼ਬਰ ਆਪਣੇ ਹਲਕੇ ਚੱਬੇਵਾਲ ‘ਚ ਵਿੱਚ ਹੀ ਰਹੇ।
ਘਟਨਾ ਮਗਰੋਂ ਭਾਵੇਂ ਪੂਰੇ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਫਰਾਰ ਹੋਏ ਸਾਰੇ ਗੈਂਗਸਟਰਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਹੈ।  ਇਸ ਦੌਰਾਨ ਹੀ ਸੋਸ਼ਲ ਮੀਡੀਆ ‘ਤੇ ਬਾਦਲ ਸਰਕਾਰ ਨੂੰ ਗੈਂਗਸਟਰਾਂ ਦੇ ਸਾਥੀਆਂ ਵਲੋਂ ਸ਼ਰੇਆਮ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੇ ਭੱਜੇ ਹੋਏ ਵੀਰਾਂ ਦਾ ਐਨਕਾਊਂਟਰ ਹੋਇਆ ਤਾਂ ਚੰਗਾ ਨਹੀਂ ਹੋਵੇਗਾ।  ਫੇਸਬੁੱਕ ‘ਤੇ ‘ਸ਼ੇਰਾ ਖੁੱਬਣ ਗਰੁੱਪ’ ਨੇ ਸ਼ਰੇਆਮ ਮੁੱਖ ਮੰਤਰੀ ਬਾਦਲ ਨੂੰ ਧਮਕੀ ਦਿੰਦੇ ਹੋਏ ਲਿਖਿਆ ਹੈ ਕਿ ਕਿਸੇ ‘ਚ ਇੰਨੀ ਜੁਅਰਤ ਨਹੀਂ ਹੈ ਕਿ ਸਾਡੇ ਵੀਰਾਂ ਦਾ ਐਨਕਾਊਂਟਰ ਕਰ ਸਕੇ, ਭਾਵੇਂ ਉਹ ਬਾਦਲ ਹੋਵੇ ਜਾਂ ਕੋਈ ਹੋਰ ਸਰਕਾਰ।  ਗਰੁੱਪ ਵਲੋਂ ਲਿਖਿਆ ਗਿਆ ਹੈ ਕਿ ਜੇ ਉਨਾਂ ਦੇ ਭੱਜੇ ਹੋਏ ਸਾਥੀਆਂ ਦਾ ਐਨਕਾਊਂਟਰ ਹੋਇਆ ਤਾਂ ਬਾਦਲ ਵੀ ਆਪਣਾ ਬਚਾਅ ਕਰ ਲਵੇ।  ਜੇ ਸਾਡੇ ਭਰਾਵਾਂ ਨੂੰ ਨੁਕਸਾਨ ਹੋਇਆ ਤਾਂ ਉਹਨਾਂ ਨੂੰ ਗੈਂਗਸਟਰਾਂ ਤੋਂ ਅੱਤਵਾਦੀ ਬਣਨ ‘ਚ ਜ਼ਿਆਦਾ ਦੇਰ ਨਹੀਂ ਲੱਗਣੀ।
ਓਧਰ ਪੁਲਸ ਸ਼ੰਕਾ ਜਤਾ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਜੇਲ ਤੋਂ ਫਰਾਰ ਹੋਏ ਗੈਂਗਸਟਰ ਆਪਣੀਆਂ ਦੁਸ਼ਮਣੀਆਂ ਕੱਢ ਸਕਦੇ ਹਨ।  ਪੰਜਾਬ ਦੇ ਕਈ ਸ਼ਹਿਰਾਂ ‘ਚ ਗੈਂਗਵਾਰ ਹੋ ਸਕਦੀ ਹੈ, ਜਿਸ ਕਾਰਨ ਪੂਰੇ ਪੰਜਾਬ ‘ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਵਿੱਕੀ ਗੌਂਡਰ ਦੇ ਵਿਰੋਧੀ ਮੀਤ ਨੇ ਬੀਤੀ ਦੇਰ ਰਾਤ ਮੋਹਾਲੀ ਪੁਲਿਸ ਕੋਲ ਸਰੈਂਡਰ ਕਰ ਦਿੱਤਾ, ਮੀਤ ਸੁਖਬੀਰ ਬਾਦਲ ਦਾ ਬੇਹੱਦ ਕਰੀਬੀ ਹੈ, ਜਿਸ ‘ਤੇ ਕਿਸੇ ਵੀ ਵਾਰਦਾਤ ਮਗਰੋਂ Fake Oakleys ਕੇਸ ਤੱਕ ਦਰਜ ਨਹੀਂ ਸੀ ਹੋਇਆ।
ਭੱਜੇ ਕੈਦੀਆਂ ਦੀ ਹਮਾਇਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ Cheap Jordan Sale ਕਿਹਾ ਕਿ ਹਰ ਕੈਦੀ ਨੂੰ ਜੇਲ ‘ਚੋਂ ਭੱਜ ਜਾਣਾ ਚਾਹੀਦਾ ਹੈ।  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੇਲ ‘ਚੋਂ ਭੱਜੇ ਕੈਦੀਆਂ ਨੂੰ ਸਹਿਯੋਗ ਦਿੰਦੇ ਹੋਏ ਪਨਾਹ ਵੀ ਦੇਣ।  ਮਾਨ ਨੇ ਕਿਹਾ ਕਿ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਮੰਗ ਕਰ ਰਿਹਾ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।  ਨਾਭਾ ਜੇਲ ‘ਚੋਂ ਅੱਤਵਾਦੀਆਂ ਤੇ ਕੁਝ ਗੈਂਗਸਟਰਾਂ ਦੇ ਭੱਜਣ ਦੀ ਘਟਨਾ ਬਾਰੇ ਉਹਨਾਂ ਕਿਹਾ ਕਿ ਹਰ ਵਿਅਕਤੀ ਆਜ਼ਾਦ ਹੈ ਤੇ ਉਸ ਨੂੰ ਕੈਦ ਕਰ ਕੇ ਰੱਖਣਾ ਮਨੁੱਖੀ ਹੱਕਾਂ ਦੇ ਵਿਰੁੱਧ ਹੈ।  ਸਿਮਰਨਜੀਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਸਿੱਖਾਂ ਨੂੰ ਪਾਕਿਸਤਾਨ ਦੇ ਮਜ਼ਬੂਤ ਹੋਣ ਦੀ ਕਾਮਨਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਮਜ਼ਬੂਤ ਹੋਣ ਨਾਲ ਹੀ ਸਿੱਖ ਬਚ ਸਕਦੇ ਹਨ।  ਮਾਨ ਵੱਲੋਂ ਪਾਕਿਸਤਾਨ ਦੇ ਨਵੇਂ ਕਮਾਂਡਰ ਜਨਰਲ ਲੱਗੇ ਬਾਜਵਾ ਦਾ ਸਵਾਗਤ ਕੀਤਾ ਗਿਆ।