ਨੋਟਬੰਦੀ ਦਾ ਕਹਿਰ..

ਪੰਜਾਬ ‘ਚ ਇਕ ਦਿਨ ‘ਚ ਲਈਆਂ ਪੰਜ ਜਾਨਾਂ
-ਅਮਨਦੀਪ ਹਾਂਸ
ਪੂਰੇ ਦੇਸ਼ ਵਿੱਚ ਨੋਟਬੰਦੀ ਨੂੰ ਲੈ ਕੇ ਤਰਾਹੀ ਤਰਾਹੀ ਮੱਚੀ ਹੋਈ ਹੈ ਪਰ ਪ੍ਰਧਾਨ ਮੰਤਰੀ cheap China Jerseys ਨਰਿੰਦਰ ਮੋਦੀ ਨੇ ਟਵੀਟ ਰਾਹੀ ਦੱਸਿਆ ਕਿ 90 ਫੀਸਦੀ ਲੋਕਾਂ ਨੇ ਨੋਟਬੰਦੀ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਹਨਾਂ ਨੋਟਬੰਦੀ ਦੇ ਸਮਰਥਨ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਇਹ ਸਰਵੇ ਨਰਿੰਦਰ ਮੋਦੀ ਐਪ ਜ਼ਰੀਏ ਹੋਇਆ ਸੀ। ਸਾਫ ਹੈ ਕਿ ਜਿਹੜੇ ਐਪ ਵਰਤਦੇ ਨੇ, ਉਹਨਾਂ ਨੇ ਸਰਵੇ ਵਿੱਚ ਹਿੱਸਾ ਲਿਆ, ਇਹਨਾਂ ਵਿੱਚ ਦਿਹਾੜੀਦਾਰਾਂ, ਕਿਰਤੀਆਂ ਕਾਮਿਆਂ ਦੀ ਗਿਣਤੀ ਆਖਰ ਕਿੰਨੀ ਕੁ ਹੋਵੇਗੀ?
ਓਧਰ ਸਰਕਾਰੀ ਆਦੇਸ਼ ਆ ਗਿਆ ਹੈ ਕਿ ਅੱਜ ਤੋਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ 500 ਤੇ ਹਜ਼ਾਰ ਦੇ ਪੁਰਾਣੇ ਨੋਟ ਨਹੀਂ ਚੱਲਣਗੇ।
ਹਜ਼ਾਰ ਦਾ ਨੋਟ ਨਾ ਲੈਣ ‘ਤੇ ਇਕ ਸ਼ਰਾਬ ਦੇ ਠੇਕੇ ਵਿੱਚ ਭੰਨ-ਤੋੜ ਕੀਤੀ ਗਈ, ਮੱਖੂ ਜ਼ੀਰਾ ਸੜਕ ‘ਤੇ ਸਥਿਤ ਸ਼ਰਾਬ ਦੇ ਠੇਕੇ ਵਿੱਚ ਘਟਨਾ ਵਾਪਰੀ ਹੈ। ਫਰਮ ਜ਼ੀਰਾ ਮੋਗਾ ਵਾਈਨ ਕੰਟਰੈਕਟਰ ਦੇ ਇੰਚਾਰਜ ਧਰਮ ਪਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਮੱਖੂ ਸੜਕ ‘ਤੇ ਸਥਿਤ ਠੇਕੇ ‘ਤੇ ਰਾਤ ਸਮੇਂ ਕੁਝ ਸ਼ਰਾਰਤੀ ਅਨਸਰਾਂ ਨੇ  1000 ਰੁਪਏ  ਦਾ ਨੋਟ ਦੇ ਕੇ ਕਰਿੰਦੇ ਤੋਂ ਸ਼ਰਾਬ ਦੀ ਬੋਤਲ ਮੰਗੀ। ਸ਼ਰਾਬ ਦੇਣ ਤੋਂ ਇਨਕਾਰ ਕਰਨ ‘ਤੇ ਉਹਨਾਂ ਨੇ ਇੱਟਾਂ ਰੋੜੇ ਮਾਰ ਕੇ ਭੰਨ ਤੋੜ ਕੀਤੀ। ਉਹਨਾਂ ਨੇ ਥਾਣਾ ਸਿਟੀ ਜ਼ੀਰਾ ਵਿੱਚ ਇਸ ਸਬੰਧੀ ਸ਼ਿਕਾਇਤ ਕੀਤੀ ਸੀ। ਮੰਗਲਵਾਰ ਦੀ ਰਾਤ ਫੇਰ ਕਰੀਬ 11:15 ਵਜੇ ਸ਼ਰਾਰਤੀ ਅਨਸਰਾਂ ਨੇ  ਠੇਕੇ ‘ਤੇ ਬੈਠੇ ਕਰਿੰਦੇ ਨਾਲ ਗਾਲੀ ਗਲੋਚ ਕੀਤਾ ਅਤੇ ਇੱਟਾਂ ਰੋੜੇ ਮਾਰੇ ਤੇ ਸ਼ਰਾਬ ਦੀਆਂ ਕਰੀਬ 40 ਬੋਤਲਾਂ, ਅਲਮਾਰੀਆਂ ਅਤੇ ਲਾਈਟਾਂ ਭੰਨ ਦਿੱਤੀਆਂ।
ਓਧਰ ਆਮ ਲੋਕਾਂ ਨੂੰ ਪੁਰਾਣੇ ਨੋਟਾਂ ਨੂੰ ਬਦਲਾਉਣ ਅਤੇ ਨਵੀਂ ਕਰੰਸੀ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸਦਾ ਸਿੱਧਾ ਅਸਰ ਵਿਆਹਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਦਿੱਲੀ ਦੇ ਜਗਤਪੁਰੀ ਇਲਾਕੇ ਦਾ ਸਾਹਮਣੇ ਆਇਆ ਹੈ, ਜਿੱਥੇ ਦਾਜ ਦੇ ਲੋਭੀਆਂ ਨੇ ਮੰਗ ਪੂਰੀ ਨਾ ਹੋਣ ਕਾਰਨ ਵਿਆਹ ਦੇ 2 ਦਿਨ ਪਹਿਲਾਂ ਰਿਸ਼ਤਾ ਤੋੜ ਦਿੱਤਾ ਹੈ।
ਕੁੜੀ ਦਾ ਪਰਿਵਾਰ ਪੁਲਿਸ ਕੋਲ ਪੁੱਜ ਗਿਆ ਹੈ।
ਜਲੰਧਰ ਵਿੱਚ ਧੀ ਦੇ ਵਿਆਹ ਲਈ ਬੈਂਕ ਨੇ ਪੈਸੇ Cheap nfl Jerseys ਦੇਣ ਤੋਂ ਮਨਾ ਕਰ ਦਿੱਤਾ ਕਿਹਾ ਕਿ ਸਾਡੇ ਕੋਲ ਢਾਈ ਲੱਖ ਦੇਣ ਦੀ ਹਦਾਇਤ ਨਹੀਂ ਆਈ, ਪਿਤਾ,ਮਾਂ, ਭਰਾ, ਰਿਸ਼ਤੇਦਾਰ ਲਾਈਨਾਂ Vieja, ਵਿੱਚ ਲੱਗ ਕੇ ਪੈਸੇ ਕਿੱਠੇ ਕਰ ਰੇਹ ਨੇ।
ਨੋਟਬੰਦੀ ਕਾਰਨ ਪੈਸੇ ਨਾ ਮਿਲਣ ਨਾਲ ਪੰਜਾਬ ਵਿੱਚ ਕੱਲ ਕੱਲ ‘ਚ ਹੀ ਪੰਜ ਮੌਤਾਂ ਦੀ ਖਬਰ ਆਈ ਹੈ।
ਲੁਧਿਆਣਾ, ਭਾਦਸੋਂ ਤੇ ਬਨੂੜ ਵਿੱਚ ਬੈਂਕਾਂ ਮੂਹਰੇ ਲਾਈਨਾਂ ਵਿੱਚ ਲੱਗੇ ਤਿੰਨ ਵਿਅਕਤੀਆਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ, ਮਰਨ ਵਾਲੇ ਸਾਰੇ ਹੀ ਕਈ ਕਈ ਦਿਨਾਂ ਤੋਂ ਕਤਾਰਾਂ ਵਿੱਚ ਲੱਗਦੇ ਆ ਰਹੇ ਸਨ, ਪਰ ਪੈਸੇ ਨਹੀਂ ਸਨ ਮਿਲੇ।
ਲੁਧਿਆਣਾ ਵਿੱਚ ਇਕ ਸ਼ਖਸ ਨੇ ਸੁਸਾਈਡ ਕਰ ਲਈ, ਉਸ ਦੀ ਪਤਨੀ ਬਿਮਾਰ ਸੀ ਤੇ ਇਲਾਜ ਲਈ ਕਿਤੋਂ ਪੈਸੇ ਨਹੀਂ ਸਨ ਮਿਲ Ray Ban sale ਰਹੇ। ਅਜਨਾਲਾ ਕੋਲ ਵੀ ਇਕ ਕਿਸਾਨ ਨੇ ਖੁਦਕੁਸ਼ੀ ਕੀਤੀ।
ਅੰਮ੍ਰਿਤਸਰ ਜ਼ਿਲੇ ਦੇ ਪਿੰਡ ਮੱਝੂਪੁਰਾ ਦੇ ਕਿਸਾਨ ਰਵਿੰਦਰ ਸਿੰਘ ਦੀ ਧੀ ਦਾ ਵਿਆਹ 5 ਦਸੰਬਰ ਨੂੰ ਹੈ, ਪੈਸਿਆਂ ਦਾ ਜੁਗਾੜ ਨਹੀਂ ਹੋ ਰਿਹਾ ਸੀ ਤਾਂ ਕੱਲ ਉਸ ਨੇ ਸਲਫਾਸ ਖਾ ਕੇ ਜਾਨ ਦੇ ਦਿੱਤੀ ਸੀ। ਇਸ ਪਰਿਵਾਰ ਨੂੰ ਕਈ ਦਿਨ ਬੈਂਕਾਂ ਦੇ ਧੱਕੇ ਖਾਣ ਮਗਰੋਂ ਸਿਰਫ 2 ਹਜ਼ਾਰ ਰੁਪੇ ਹੀ ਮਿਲੇ ਸਨ। ਰਵਿੰਦਰ ਸਿੰਘ ਹਫਤੇ ਤੋਂ ਅਜਨਾਲੇ ਪੰਜਾਬ ਐਂਡ ਨੈਸ਼ਨਲ ਬੈਂਕ ਵਿੱਚ ਜਾ ਰਿਹਾ ਸੀ ਤੇ ਕਦੇ ਸਹਿਕਾਰੀ ਬੈਂਕ ਚੇਤਨਪੁਰਾ ਦੇ ਚੱਕਰ ਲਾ ਰਿਹਾ ਸੀ. ਪੰਜਾਬ ਨੈਸ਼ਨਲ ਬੈਂਕ ਅਜਨਾਲਾ ਦੇ ਮੈਨੇਜਰ ਨੂੰ ਮਿਲ ਕੇ ਤਰਲੇ ਕੀਤੇ ਕਿ ਧੀ ਦਾ ਵਿਆਹ ਹੈ, ਢਾਈ ਲੱਖ ਰੁਪਏ ਕਢਵਾ ਦਿਓ ਸਰਕਾਰ ਨੇ ਵੀ ਤਾਂ ਕਹਿ ਦਿੱਤਾ ਹੈ, ਅਖਬਾਰਾਂ ਵਿੱਚ ਵੀ ਛਪ ਗਿਆ ਹੈ, ਤਾਂ ਮੈਨੇਜਰ ਕਹਿੰਦਾ, ਸਾਨੂੰ ਕੋਈ ਹਦਾਇਤ ਨਹੀਂ ਆਈ, ਤੂੰ ਜਾ ਕੇ wholesale jerseys ਮੋਦੀ ਤੋਂ ਪੈਸੇ ਲੈ ਆ..।
ਕੱਲ ਰਵਿੰਦਰ ਸਿੰਘ ਪਹਿਲਾਂ ਤਾਂ ਕਈ ਘੰਟੇ ਕਤਾਰ ਵਿੱਚ ਲੱਗਿਆ ਰਿਹਾ , ਵਾਰੀ ਨਾ ਆਈ ਤਾਂ ਆਪਣੇ ਪੁੱਤ ਨੂੰ ਲਾਈਨ ‘ਚ ਲਾ ਕੇ ਘਰ ਚਲਾ ਗਿਆ ਤੇ ਘਰ ਜਾ ਕੇ ਸਲਫਾਸ ਨਿਗਲ ਲਈ।
ਲੁਧਿਆਣਾ ਦੀ ਤਾਜਪੁਰ ਰੋਡ ‘ਤੇ ਪੈਂਦੇ ਗੁਰੂ ਨਾਨਕ ਨਗਰ ਦੇ ਕਿਸ਼ੋਰ ਕੁਮਾਰ ਨੇ ਕੁਝ ਦਿਨ ਪਹਿਲਾਂ ਆਪਣੇ 10 ਹਜ਼ਾਰ ਰੁਪਏ ਬੈਂਕ ‘ਚ ਜਮਾ ਕਰਵਾਏ ਸਨ, ਵਾਪਸ ਲੈਣ ਲਈ 10 ਦਿਨਾਂ ਤੋਂ ਬੈਂਕ ਦੀਆਂ ਕਤਾਰਾਂ ਵਿੱਚ ਜਾ ਲੱਗਦਾ ਸੀ, ਪਰ ਵਾਰੀ ਨਹੀਂ ਸੀ ਆ ਰਹੀ, ਕੱਲ ਕਈ ਘੰਟੇ ਕਤਾਰ ਵਿੱਚ ਲੱਗਣ cheap ray bans ਮਗਰੋਂ ਖਾਲੀ ਹੱਥ ਘਰ ਪਰਤ ਆਇਆ ਤੇ ਆ ਕੇ ਫਾਹਾ ਲਾ ਕੇ ਜਾਨ ਦੇ ਦਿੱਤੀ।
ਸਰਕਾਰ ਕਹਿੰਦੀ ਨੋਟਬੰਦੀ ਨਾਲ 90 ਫੀਸਦੀ ਜਨਤਾ ਖੁਸ਼ ਐ, ਸਮਰਥਨ ਦੇ ਰਹੀ ਹੈ, ਹਾਲ ਸਭ ਦੇ ਸਾਹਮਣੇ ਹੈ..

ਬਹੁੜੇ ਉਚ ਦਾ ਪੀਰ ਕਿਤੋਂ
ਕੋਈ ਸੱਚਾ ਸੌਦਾ ਕਰ ਜਾਵੇ
ਸਾਡਾ ਬਾਬਰ ਕਲੇਜਾ ਚੀਰਿਆ
ਕੋਈ ਮਰਹਮ ਦਿਲ ਤੇ ਧਰ ਜਾਵੇ..