• Home »
  • ਖਬਰਾਂ
  • » ਦੁੱਧ ਪਰਖ ਕੈਂਪ, 53 ਸੈਂਪਲਾਂ ਦੀ ਜਾਂਚ

ਦੁੱਧ ਪਰਖ ਕੈਂਪ, 53 ਸੈਂਪਲਾਂ ਦੀ ਜਾਂਚ

-ਪੰਜਾਬੀਲੋਕ ਬਿਊਰੋ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੇਅਰੀ ਵਿਕਾਸ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਦੁੱਧ ਦੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਮੁਫ਼ਤ ਦੁੱਧ ਪਰਖ ਕੈਂਪ ਤਹਿਤ ਅੱਜ ਸੁਮਨਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਲੱਧੇਵਾਲੀ ਵਿਖੇ ਮੁਫ਼ਤ ਦੁੱਧ ਪਰਖ ਕੈਂਪ ਡਿਪਟੀ ਡਾਇਰੈਕਟਰ ਡੇਅਰੀ ਸ੍ਰ.ਬਲਵਿੰਦਰਜੀਤ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿਚ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।  ਇਸ ਮੌਕੇ ਉਹਨਾਂ ਦੱਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਕੈਂਪਾਂ ਦੌਰਾਨ ਲੋਕਾਂ ਦਾ ਭਰੋਸਾ ਬਰਾਂਡਿਡ ਦੁੱਧ ਉਤੇ ਬਣਾਈ ਰੱਖਣ ਅਤੇ ਉਹਨਾਂ ਨੂੰ ਵਧੀਆ ਕੁਆਲਟੀ ਦਾ ਦੁੱਧ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਨੌਜਵਾਨ ਬੱਚਿਆਂ ਲਈ ਉਹਨਾਂ ਦੀ ਰੋਜ਼ਾਨਾ ਡਾਈਟ ਵਿਚ ਦੁੱਧ ਤੇ ਦੁੱਧ ਪਦਾਰਥਾਂ ਦੀ ਵਰਤੋਂ ਬਹੁਤ ਜਰੂਰੀ ਹੈ। ਉਹਨਾਂ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ +1 ਅਤੇ +2 ਦੇ ਬੱਚਿਆਂ ਨੂੰ ਸੰਤੁਲਿਤ ਭੋਜਨ, ਦੁੱਧ ਤੇ ਦੁੱਧ ਪਦਾਰਥਾਂ ਦੀ ਮਨੁੱਖੀ ਸਿਹਤ ਵਿਚ ਮਹੱਤਤਾ, ਦੁੱਧ ਦੀ ਬਣਤਰ, ਸਾਫ਼ ਦੁੱਧ ਦੀ ਪੈਦਾਵਾਰ ਅਤੇ ਦੁੱਧ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਬਾਰੇ ਦੱਸਿਆ ਜਾਂਦਾ ਹੈ। ਇਸ ਮੌਕੇ ਉਹਨਾਂ ਨੇ ਡੇਅਰੀ ਟੈਕਨਾਲੌਜੀ ਵਿਚ ਪੜਾਈ ਕਰਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਬੱਚਿਆਂ Menu ਵਲੋਂ ਘਰਾਂ cheap nfl jerseys ਵਿਚ ਵਰਤੇ cheap jordans for sale ਜਾਂਦੇ ਦੁੱਧ ਦੇ 53 ਸੈਂਪਲ ਲਿਆਂਦੇ ਗਏ ਜਿਸ Baratas Ray Ban ਵਿਚ 42 ਸੈਂਪਲ ਮਿਆਰਾਂ ਅਨੁਸਾਰ ਅਤੇ 11 ਸੈਂਪਲ ਗੈਰ ਮਿਆਰੀ ਪਾਏ ਗਏ ਜਿਨਾਂ ਵਿਚ ਉਪਰੇ ਪਾਣੀ ਦੀ ਮਾਤਰਾ  ਪਾਈ ਗਈ। ਇਸ ਸੈਮੀਨਾਰ ਵਿਚ ਸਾਬਕਾ ਡਿਪਟੀ ਡਾਇਰੈਕਟਰ ਸ੍ਰੀ ਦਵਿੰਦਰ ਸਿੰਘ ਨੇ ਦੁੱਧ ਕੀ cheap football jerseys ਹੈ, ਇਸ ਵਿਚ ਕਿਹੜੇ-ਕਿਹੜੇ ਤੱਤ ਹੁੰਦੇ ਹਨ ਅਤੇ ਮੈਡਮ ਅੰਮ੍ਰਿਤਦੀਪ ਕੌਰ ਡਿਪਟੀ ਮੈਨੇਜਰ ਵੇਰਕਾ ਮਿਲਕ ਪਲਾਂਟ ਵਲੋਂ ਦੁੱਧ ਪਦਾਰਥਾਂ ਤੇ ਵਰਿਆਮ ਸਿੰਘ ਗਿੱਲ ਕਾਰਜਕਾਰੀ ਅਫਸਰ ਜਲੰਧਰ ਨੇ ਦੁੱਧ ਵਿਚ ਹੋਣ ਵਾਲੀ ਮਿਲਾਵਟ ਸਬੰਧੀ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਸੁਮਨਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ Wholesale nfl Jerseys ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।