• Home »
  • ਖਬਰਾਂ
  • » ਕਾਲੇ ਧਨ ਦੇ ਨੌਂਅ ‘ਤੇ ਜਨਤਾ ਦੇ ਨੱਕ ‘ਚ ਦਮ

ਕਾਲੇ ਧਨ ਦੇ ਨੌਂਅ ‘ਤੇ ਜਨਤਾ ਦੇ ਨੱਕ ‘ਚ ਦਮ

ਹਾਈਵੇ ਨੇੜਲੀਆਂ ਜ਼ਮੀਨਾਂ ਦੀ ਜਾਂਚ ਸ਼ੁਰੂ
-ਪੰਜਾਬੀਲੋਕ ਬਿਊਰੋ
ਨੋਟਬੰਦੀ ਦੇ ਉਲਝਾਅ ਵਿਚੋਂ ਹਾਲੇ ਮੁਲਕ ਨਿਕਲਿਆ ਨਹੀਂ ਕਿ ਜ਼ਮੀਨਾਂ ਦੁਆਲੇ ਸਰਕਾਰ ਹੋ ਗਈ। ਕਿਹਾ ਜਾ ਰਿਹਾ ਹੈ ਕਿ ਹੁਣ ਮੋਦੀ ਸਰਕਾਰ ਨੇ ਕਾਲੇ ਧਨ ‘ਤੇ ਦੂਜਾ ਸਰਜੀਕਲ ਸਟ੍ਰਾਈਕ ਕੀਤਾ ਹੈ। ਸਰਕਾਰ ਨੇ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਦੇ ਹਾਈਵੇ ਨੇੜੇ ਜ਼ਮੀਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵੀ.ਆਈ.ਪੀ. ਇਲਾਕਿਆਂ ‘ਚ ਮੌਜੂਦ ਜਾਇਦਾਦਾਂ ਦੀ,  ਮੁੱਖ ਉਦਯੋਗਿਕ ਪਲਾਟਾਂ, ਵਪਾਰਕ ਫਲੈਟਾਂ cheap nfl jerseys ਤੇ ਦੁਕਾਨਾਂ ਦੀ ਵੀ ਜਾਂਚ ਹੋ ਰਹੀ ਹੈ। ਜਾਂਚ ਇਹ ਕੀਤੀ ਜਾ ਰਹੀ ਹੈ ਕਿ ਪਲਾਟ ਤੇ ਦੁਕਾਨਾਂ ਕਿਸ ਦੇ ਨਾਮ ‘ਤੇ ਹਨ। ਇਸ ‘ਚ ਵੱਡੇ ਬੰਗਲੇ ਤੇ ਉਦਯੋਗਿਕ ਪਲਾਟ ਵੀ ਸ਼ਾਮਲ ਹਨ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਨਵੀਂ ਦਿੱਲੀ ਦੇ ਲੁਟੀਅਨ ray ban outlet ਜੋਨ ‘ਚ ਕੁਝ ਬੰਗਲਿਆਂ ਦਾ ਅਸਲ ਮਾਲਕ ਕੋਈ ਹੈ ਤੇ ਕੁਝ ਬੰਗਲੇ ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇ ਪੈਸੇ ਨਾਲ Cheap Ray Ban Sunglasses ਖਰੀਦੇ ਗਏ ਹਨ। ਇੱਕ ਬੰਗਲੇ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਉਹ ਅਸਲੀ ਮਾਲਕ ਦੇ ਸੀ.ਏ. ਦੇ ਨਾਮ ‘ਤੇ ਖਰੀਦਿਆ ਗਿਆ ਹੈ। ਅਜਿਹੇ ਸਾਰੇ ਮਾਮਲਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਾਲੇ ਧਨ ਤੇ ਭ੍ਰਿਸ਼ਟਾਚਾਰ ‘ਤੇ ਸ਼ਿਕੰਜਾ Feedback ਕੱਸਦਿਆਂ ਸਰਕਾਰ ਨੇ ਮਹਿਕਮਿਆਂ ਤੋਂ ਸਰਕਾਰੀ ਜ਼ਮੀਨਾਂ ਦਾ ਰਿਕਾਰਡ ਵੀ ਮੰਗਿਆ ਹੈ। ਕਿੱਥੇ ਕਿੱਥੇ ਨਾਜਾਇਜ਼ ਕਬਜ਼ੇ ਹਨ, ਇਸ ਦੀ ਸੂਚੀ ਵੀ ਮੰਗੀ ਜਾ ਰਹੀ ਹੈ। ਇਸ ਜਾਂਚ ‘ਚ ਆਮਦਨ ਤੇ ਕਰ ਵਿਭਾਗ ਦੇ ਨਾਲ ਹੋਰ ਮਹਿਕਮਿਆਂ ਦੀ ਮਦਦ ਲਈ ਜਾ ਰਹੀ ਹੈ ਤੇ ਵੇਰੀਫਿਕੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।
ਕਰੀਬ 200 ਤੋਂ ਵੱਧ ਟੀਮਾਂ ਅਜਿਹੀਆਂ ਜਇਦਾਦਾਂ ਦੀ ਜਾਂਚ ਕਰਨ ਤੇ ਸਬੂਤ ਇਕੱਠੇ ਕਰਨ ‘ਚ ਲੱਗੀਆਂ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਸਰਕਾਰ ਕਾਰਵਾਈ ਕਰੇਗੀ। ਇਸ ਲਈ ਬੇਨਾਮੀ ਟ੍ਰਾਂਜੈਕਸ਼ਨ wholesale nfl jerseys ਐਕਟ 2016 ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਐਕਟ 1 ਨਵੰਬਰ ਤੋਂ ਲਾਗੂ ਕੀਤਾ ਜਾ ਚੁੱਕਾ ਹੈ। ਇਸ ਐਕਟ ਤਹਿਤ ਬੇਨਾਮੀ ਪ੍ਰਾਪਰਟੀ ਜ਼ਬਤ ਕੀਤੀ ਜਾ ਸਕਦੀ cheap nfl jerseys shop ਹੈ ਤੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।