• Home »
  • ਖਬਰਾਂ
  • » ਪਾਣੀਆਂ ਦੀ ਵੰਡ ਤੇ ਪੰਜਾਬ ਦੀ ਸਿਆਸਤ

ਪਾਣੀਆਂ ਦੀ ਵੰਡ ਤੇ ਪੰਜਾਬ ਦੀ ਸਿਆਸਤ

ਕਾਵਾਂਰੌਲੀ ਵੱਧ, ਗੰਭੀਰਤਾ ਗਾਇਬ
ਪੇਸ਼ਕਸ਼-ਅਮਨ
ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦੀ ਸਿਆਸਤ ਪੂਰੀ ਮਘੀ ਹੋਈ ਹੈ।
ਅੱਜ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਕਾਂਗਰਸੀ ਭਲਕੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਨੇ, ਹਾਲਾਂਕਿ ਸੀ ਐਮ ਬਾਦਲ ਨੇ ਵੀ ਰਾਸ਼ਟਰਪਤੀ ਤੋਂ ਮਿਲਣ ਲਈ ਸਮਾਂ ਮੰਗਿਆ ਸੀ, ਪਰ ਮਿਲਿਆ ਨਹੀਂ, ਪਰ ਕਾਂਗਰਸੀਆਂ ਨੂੰ ਮਿਲ ਗਿਆ।
ਵੱਡੇ ਬਾਦਲ ਸਾਹਿਬ ਮੀਡੀਆ ਜ਼ਰੀਏ ਸਮੁੱਚੇ ਪੰਜਾਬ ਵਾਸੀਆਂ ਨੂੰ ਕਹਿ ਰਹੇ ਨੇ ਕਿ ਪਾਣੀਆਂ ਲਈ ਹਰ ਘਰ ਦਾ ਇਕ ਇਕ ਜੀਅ ਮੋਰਚਾ ਲਾਵੇ ਤੇ ਮੋਗੇ ਵਾਲੀ ਰੈਲੀ ਵਿੱਚ ਜ਼ਰੂਰ ਆਵੇ, ਜਦ ਕਾਕਾ ਜੀ ਨੂੰ ਪੁੱਛਿਆ ਗਿਆ ਕਿ ਮੋਗੇ ਵਾਲੀ ਰੈਲੀ ਦਾ ਪਾਣੀ ਦੇ ਮੋਰਚੇ ਨਾਲ ਕੀ ਸੰਬੰਧ ਇਹ ਤਾਂ ਸਿੱਧਾ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਲਈ ਸਿਆਸੀ ਸਟੰਟ ਹੋ ਗਿਆ, ਤਾਂ ਕਾਕਾ ਜੀ ਕਹਿੰਦੇ, ਨਾ ਜੀ ਸਿਆਸਤ ਤਾਂ ਕਾਂਗਰਸੀ ਕਰ ਰਹੇ ਨੇ, ਅਸੀਂ ਤਾਂ ਕੁਰਬਾਨੀਆਂ ਕਰਨ ਵਾਲੇ ਹਾਂ। ਪੁਆੜੇ ਤਾਂ ਕਾਂਗਰਸ ਨੇ ਪਾਏ ਨੇ, ਜੇ ਇੰਦਰਾ ਗਾਂਧੀ ਟੱਕ ਨਾ ਲਾਉਂਦੀ ਕੈਪਟਨ ਵਿਚੋਲਗਿਰੀ ਨਾ ਕਰਦੇ ਤਾਂ ਨਹਿਰ ਬਣਨੀ ਨਹੀਂ ਸੀ। Cheap nba Jerseys ਪਰ ਜਦ ਸੁਖਬੀਰ ਜੀ ਨੂੰ ਕਿਹਾ ਗਿਆ ਕਿ ਦੇਵੀ ਲਾਲ ਦੀ ਸਰਕਾਰ ਤੋਂ 2 ਕਰੋੜ ਦਾ ਚੈਕ ਤੇ ਗੁੜਗਾਂਵ ਵਾਲੀ ਜ਼ਮੀਨ ਤਾਂ ਬਾਦਲ ਸਾਹਿਬ ਨੇ ਲਈ, ਇਸ ‘ਤੇ ਜੁਆਬ ਮਿਲਿਆ ਕਿ ਕੇਂਦਰ ਨੇ ਮਜਬੂਰ ਹੀ ਐਨਾ ਕਰ ਦਿੱਤਾ ਸੀ ਕਿ ਚੈਕ ਲੈਣਾ ਪਿਆ।
ਓਧਰ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਜੇ ਟੱਕ ਇੰਦਰਾ ਗਾਂਧੀ ਨੇ ਲਾਇਆ ਸੀ ਤਾਂ ਬਾਦਲ ਸਾਹਿਬ ਜ਼ਮੀਨ ਨਾ ਦਿੰਦੇ, ਨਾ ਜ਼ਮੀਨ ਮਿਲਦੀ ਨਾ ਨਹਿਰ ਬਣਦੀ, ਪੁਆੜਾ ਅਸੀਂ ਨਹੀਂ ਬਾਦਲ ਕਿਆਂ ਨੇ ਪਾਇਆ ਹੈ।
ਅਵਾਜ਼ ਏ Max ਪੰਜਾਬ ਫਰੰਟ ਵਾਲਿਆਂ ਨੇ ਵੀ ਕੱਲ ਨਹਿਰ ਵਾਲੇ ਮੁੱਦੇ ‘ਤੇ ਮੀਟਿੰਗ ਕੀਤੀ, ਜਿਸ ਵਿੱਚ ਨਵਜੋਤ ਸਿੰਘ ਸਿੱਧੂ, ਬੈਂਸ ਭਰਾ ਤੇ ਪਰਗਟ ਸਿੰਘ ਹਾਜ਼ਰ ਹੋਏ, ਪਰ ਕੋਈ ਫੈਸਲਾ ਨਾ ਹੋ ਸਕਿਆ ਕਿ ਇਸ ਮੁੱਦੇ ‘ਤੇ ਕਰਨਾ ਕੀ ਹੈ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਬਾਦਲ ਦਾ ਭਾਜਪਾ ਨਾਲ ਪਤੀ- ਪਤਨੀ ਦਾ ਰਿਸ਼ਤਾ ਹੈ ਤੇ ਇਸ ਲਈ ਬਾਦਲ ਨੂੰ ਚਾਹੀਦਾ ਹੈ ਕਿ ਉਹ ਸਿੱਧਾ ਮੋਦੀ ਨਾਲ ਬੰਦ ਕਮਰੇ ‘ਚ ਬੈਠ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਗੱਲ ਕਰੇ ਜਿਵੇਂ ਪਤੀ ਪਤਨੀ ਬੰਦ ਕਮਰੇ ‘ਚ ਪਰਿਵਾਰਕ ਮਸਲੇ ਹੱਲ ਕਰਦੇ ਹਨ।  ਨਾਲ ਹੀ ਉਨਾਂ ਇਹ ਵੀ ਕਿਹਾ ਕਿ ਜੇ ਬਾਦਲ ਦੀ ਗੱਲ ਮੋਦੀ ਨਹੀਂ ਮਨੰਦਾ ਤਾਂ ਤਲਾਕ ਦੇ ਦੇਣਾ ਚਾਹੀਦਾ ਹੈ।
ਮਾਨ ਨੇ ਬਾਦਲ ਤੇ ਕੈਪਟਨ ਨੂੰ ਪਾਣੀਆਂ ਦੇ ਮੁੱਦੇ ‘ਤੇ ਸ਼ੇਖੀਆਂ ਨਾ ਮਾਰਨ ਦੀ ਸਲਾਹ ਦਿੱਤੀ ਹੈ।
ਦਲ ਖ਼ਾਲਸਾ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਯੂਥ ਆਫ ਪੰਜਾਬ ਨੇ ਪੰਜਾਬ ਦੇ ਪਾਣੀਆਂ ਦੀ 1955 ਤੋਂ ਲਗਾਤਾਰ ਹੋ ਰਹੀ ਲੁੱਟ ਲਈ ਰਵਾਇਤੀ ਕਾਂਗਰਸੀ ਅਤੇ ਅਕਾਲੀ ਆਗੂਆਂ ਨੂੰ ਜਿੰਮੇਵਾਰ ਦੱਸਿਆ ਹੈ।
ਪੱਤਰਕਾਰ ਨਰਿੰਦਰਪਾਲ ਸਿੰਘ ਨੇ ਸਵਾਲ ਕੀਤਾ ਹੈ ਕਿ ਕੀ ਬਾਦਲਕੇ ਕੁਰਬਾਨੀ ਦੇਣ ਦੇ ਦਮਗ਼ਜ਼ਿਆਂ ‘ਤੇ ਪੂਰੇ ਉਤਰ ਸਕਦੇ ਨੇ?
ਨਰਿੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ਵਿੱਚ ਆਏ ਸੁਪਰੀਮ ਕੋਰਟ ਦੇ ਫੈਸਲੇ ਉਪਰੰਤ ਅਚਨਚੇਤ ਹੀ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਪੰਜਾਬੀਆਂ ਨੂੰ ਹਰ ਕੁਰਬਾਨੀ ਲਈ ਰਹਿਣ ਲਈ ਤਿਆਰ ਦੇਣ ਦਾ ਸੱਦਾ ਦੇਣਾ ਤੇ ਇਥੋਂ ਤੀਕ ਕਹਿ ਦੇਣਾ ਕਿ ‘ਕੀ ਹੋਵੇਗਾ .. .. ਫੌਜ ਗੋਲੀ ਹੀ ਮਾਰ ਦੇਵਗੀ’ ਇਸ ਨੇ ਸਿਆਸੀ ਹਲਕਿਆਂ ਵਿੱਚ ਗੰਭੀਰ ਚਰਚਾ ਛੇੜ ਦਿੱਤੀ ਹੈ। ਚਿੰਤਕਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਅਤੇ ਵਿਸ਼ੇਸ਼ ਕਰਕੇ ਸ੍ਰ:ਪਰਕਾਸ਼ ਸਿੰਘ ਬਾਦਲ ਨੁੰ ਉਸ ਵੇਲੇ ਹੀ ਪੰਜਾਬ ਤੇ ਪੰਥ ਦੇ ਹਿੱਤ ਯਾਦ ਆਉਂਦੇ ਹਨ ਜਦੋਂ ਉਹ ਸੱਤਾ ਤੋਂ ਬਾਹਰ ਹੋਵੇ ਜਾਂ ਬਾਹਰ ਜਾਣ ਦਾ ਖਦਸ਼ਾ ਪੈਦਾ ਹੋ ਜਾਵੇ।
ਪਿਛਲੇ ਚਾਰ ਦਹਾਕਿਆਂ ਦਾ ਹੀ ਵਿਸ਼ਲੇਸ਼ਣ ਕਰ ਲਿਆ ਜਾਏ ਤਾਂ 1975 ਵਿੱਚ ਦੇਸ਼ ਅੰਦਰ ਲੱਗੀ ਐਮਰਜੈਂਸੀ ਦਾ ਪੰਜਾਬ ਨਾਲ ਕੋਈ ਵਾਹ ਵਾਸਤਾ ਵੀ ਨਹੀ ਸੀ ਲੇਕਿਨ wholesale football jerseys ਅਕਾਲੀ ਦਲ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਲਈ ਮਜਬੂਰ ਕਰਨ ਵਾਲੇ ਸ੍ਰ:ਪਰਕਾਸ਼ ਸਿੰਘ ਬਾਦਲ ਸਨ ।
ਧਰਮ ਯੁੱਧ ਮੋਰਚੇ ਦੌਰਾਨ ਅਕਾਲੀ ਦਲ ਨੇ ਸਵਾ ਲੱਖ ਮਰਜੀਵੜੇ ਭਰਤੀ ਕੀਤੇ ਸਨ ਜਿਹਨਾਂ ਨੇ ਸ੍ਰੀ Cheap Oakleys ਦਰਬਾਰ ਸਾਹਿਬ ਉਪਰ ਕਿਸੇ ਵੀ ਸੰਭਾਵੀ ਫੌਜੀ ਹਮਲੇ ਦੀ ਸੂਰਤ ਵਿੱਚ ਮੁਕਾਬਲੇ ਲਈ ਅੱਗੇ ਆਉਣਾ ਸੀ। ਅਕਾਲੀ ਦਲ ਤੇ ਇਸਦੇ ਆਗੂਆਂ ਦੀਆਂ ਨੀਤੀਆਂ ਦੇ ਜਾਣਕਾਰਾਂ  ਅਨੁਸਾਰ ‘ਜੇਕਰ ਫੌਜ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੁੰਦੀ ਹੈ ਤਾਂ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਜਾਵੇਗੀ’ ਇਸ ਦੇ ਦਾਅਵੇ ਕਰਨ ਵਾਲੇ ਅਕਾਲੀ ਆਗੂਆਂ ਵਿੱਚ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਨਾਲ ਪਰਕਾਸ਼ ਸਿੰਘ ਬਾਦਲ ਵੀ ਸਨ । ਜਦੋਂ 1ਜੂਨ 1984 ਨੂੰ ਪਹਿਲੀ ਵਾਰ ਕੇਂਦਰੀ ਰਿਜਰਵ ਪੁਲਿਸ ਫੋਰਸ ਨੇ ਸ੍ਰੀ ਦਰਬਾਰ ਸਾਹਿਬ ਉਪਰ ਗੋਲੀ ਬਾਰੀ ਕੀਤੀ ਤਾਂ ਪੈਦਾ ਹੋਏ ਹਾਲਾਤਾਂ ਤੇ ਵਿਚਾਰ ਕਰਨ ਲਈ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ 2 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਮੀਟਿੰਗ ਬੁਲਾਈ ਤਾਂ ਸ੍ਰ:ਬਾਦਲ ਸ਼ਾਮਲ ਨਹੀ ਹੋਏ ਤੇ ਉਹ ਫੌਜੀ ਹਮਲੇ ਦੇ ਬਾਅਦ 8 ਜੂਨ 1984 ਨੂੰ ਚੰਡੀਘੜ ਵਿਖੇ ਇਕ ਪ੍ਰੈਸ ਕਾਨਫਰੰਸ ਕਰਨ ਹੀ ਪ੍ਰਗਟ ਹੋਏ ।  ਸ੍ਰ:ਬਾਦਲ ਨੇ ਭਾਰਤੀ ਫੌਜ ਨਾਲ ਲੜਨਾ ਤਾਂ ਜਰੂਰੀ ਨਹੀ ਸਮਝਿਆ ਲੇਕਿਨ ਉਹ 9 ਜੂਨ ਨੂੰ ਸਿੱਖ ਫੌਜੀਆਂ ਤੇ ਸਿਪਾਹੀਆਂ ਨੂੰ ਬੈਰਕਾਂ ਛੱਡ ਕੇ ਬਗਾਵਤ ਕਰਨ ਦਾ ਸੁਝਾਅ ਜਰੂਰ ਦੇ ਗਏ ਅਤੇ ਗ੍ਰਿਫਤਾਰ ਹੋ ਗਏ।
ਅਕਾਲੀ ਸਿਆਸਤ ਦੇ ਜਾਣਕਾਰਾਂ ਅਨੁਸਾਰ ਸ੍ਰ:ਪਰਕਾਸ਼ ਸਿੰਘ ਬਾਦਲ ਨੂੰ ਪੰਥ ਅਤੇ ਪੰਜਾਬ ਦੀ ਯਾਦ 1997 ਤੀਕ ਹੀ ਰਹੀ ਹੈ ਜਦ ਤੀਕ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਨਹੀ ਬਣ ਗਏ ਅਤੇ 1999 ਵਿੱਚ ਉਨਾ ਨੇ ਜਥੇਦਾਰ ਟੌਹੜਾ ਪਾਸੋਂ ਸ਼੍ਰੋਮਣੀ ਕਮੇਟੀ ਖੋਹਣ ਤੀਕ ਲੜਾਈ ਜਾਰੀ ਰੱਖੀ । ਲੇਕਿਨ ਜਿਉਂ ਹੀ ਜਥੇਦਾਰ ਟੌਹੜਾ ਸ੍ਰ:ਬਾਦਲ ਨੂੰ ਸਾਲ 2002 ਵਿਧਾਨ ਸਭਾ ਚੋਣ ਹਰਾਉਣ ਵਿੱਚ ਸਫਲ ਹੋਏ ਤਾਂ ਜਥੇਦਾਰ ਟੌਹੜਾ ਦੀਆਂ ਪ੍ਰਾਪਤੀਆਂ ਨੂੰ ਠੁੱਡੇ ਮਰਵਾਣ ਵਾਲੇ ਬਾਦਲ ਨੇ ਸਮਝੌਤਾ ਕਰ ਲਿਆ । ਸ੍ਰ:ਬਾਦਲ 1984 ਤੋਂ 1995 ਤੀਕ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਸਿੱਖ ਨੌਜੁਆਨਾਂ ਦੇ ਹਮਦਰਦ ਵੀ ਬਣਦੇ ਰਹੇ ਲੇਕਿਨ ਉਹਨਾਂ ਦੀਆਂ ਸਿੱਖ ਨੌਜੁਆਨਾਂ ਦੇ ਕਾਤਲਾਂ ਨਾਲ ਸਾਂਝ ਅੱਜ ਵੀ ਜੱਗ ਜਾਹਿਰ ਹੈ । 1980 ਤੋਂ 1995 ਤੀਕ ਦੇ ਸਮੁਚੇ ਸਮੇ ਬਾਰੇ ਟਰੁੱਥ ਕਮਿਸ਼ਨ ਗਠਿਤ ਕਰਨ ਦੀ ਵਕਾਲਤ ਕਰਨ ਵਾਲੇ ਬਾਦਲ ਨੂੰ ਕਦੇ ਉਹ ਸ਼ਬਦ ਵੀ ਯਾਦ ਨਹੀ ਆਏ । ਸਿਆਸੀ ਚਿੰਤਕਾਂ ਅਨੁਸਾਰ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਸ੍ਰ:ਬਾਦਲ ਦੁਆਰਾ ਨਿਭਾਈ ਭੁਮਿਕਾ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਰਹੀ ਹੈ ਲੇਕਿਨ ਪਿਛਲੇ ਸਾਲ ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਵਾਪਰੀਆਂ ਘਟਨਾਵਾਂ ਅਤੇ ਸੂਬੇ ਵਿੱਚ ਨਸ਼ਿਆਂ ਦੇ ਵਧੇ ਹੋਏ ਕਾਰੋਬਾਰ ਕਾਰਣ ਬਾਦਲ ਦੀ ਅਗਵਾਈ ਅਕਾਲੀ ਦਲ ਲੋਕਾਂ ਦੇ ਮਨਾਂ ‘ਚੋਂ ਲੱਥ ਚੁੱਕਾ ਹੈ। ਅਕਾਲੀ ਦਲ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਯਕੀਨੀ ਲਗ ਰਹੀ ਹੈ ਜਿਸਦੇ ਚਲਦਿਆਂ ਉਸਨੂੰ ਪੰਜਾਬ,ਪੰਜਾਬੀਅਤ ਅਤੇ ਪੰਥ ਦਾ ਹੇਜ ਸਤਾ ਰਿਹਾ ਹੈ। ਨਹਿਰ ਬਾਰੇ ਫੈਸਲਾ ਆਉਂਦਿਆਂ ਹੀ ਸੂਬੇ ਵਿੱਚ cheap football jerseys ਅਰਧ ਸੈਨਿਕ ਬਲਾਂ ਦੀ ਤਾਇਨਾਤੀ ਮੁਖ ਮੰਤਰੀ ਬਾਦਲ ਦੀ ਰਜਾਮੰਦੀ ਬਿਨਾ ਸੰਭਵ ਨਹੀ ਹੋ ਸਕਦੀ । ਇਸਦੇ ਉਲਟ ਮੁਖ ਮੰਤਰੀ ਇਹ ਜਾਣਦੇ ਹੋਏ ਕਿ ਨਹਿਰ ਬਨਾਉਣ ਸਬੰਧੀ ਫੈਸਲਾ ਸੁਪਰੀਮ ਕੋਰਟ ਦਾ ਹੈ, ਉਹ ਵਾਰ ਵਾਰ ਹਰ ਕੁਰਬਾਨੀ ਕਰਨ ਦਾ ਦਾਅਵਾ ਵੀ ਕਰ ਰਹੇ ਹਨ ਤੇ ਪਾਰਟੀ ਆਗੂਆਂ ਦੇ ਨਾਲ ਨਾਲ ਨੌਜੁਆਨਾਂ ਨੂੰ ਲਹੂ ਵਹਾਉਣ ਲਈ ਤਿਆਰ  ਰਹਿਣ ਦਾ ਸੁਨੇਹਾ ਦੇ ਰਹੇ ਹਨ । ਜੇਕਰ 1975 ਤੋਂ 2016 ਤੀਕ ਦਾ ਹੀ ਪੰਜਾਬ ਦੇ ਸਿਆਸੀ ਹਾਲਾਤਾਂ ਦੇ 41 ਸਾਲ ਦਾ ਮੁਲਾਂਕਣ ਕੀਤਾ ਜਾਏ ਤਾਂ  ਸਭ cheap ray ban sungalsses ਤੋਂ ਵੱਧ ਲਾਹਾ ਸ੍ਰ: ਬਾਦਲ ਨੇ ਲਿਆ ਤੇ ਇਸ ਦੇ ਕਿਸੇ ਵੀ ਪ੍ਰੀਵਾਰਕ ਜੀਅ ਨੂੰ ਕਿਸੇ ਵੀ ਅਕਾਲੀ ਮੋਰਚੇ ਜਾਂ ਸੰਘਰਸ਼ ਦਾ ਸੇਕ ਨਹੀ ਲੱਗਾ।
ਨਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਸਿਆਸੀ ਮਾਹਿਰ ਸ੍ਰ: ਬਾਦਲ ਦੇ ਕੁਰਬਾਨੀ ਵਾਲੇ ਐਲਾਨਾਂ  ਨੂੰ ਸਿਰਫ ਅਮਨ ਸ਼ਾਂਤੀ ਨੂੰ ਖਤਰੇ ਦੇ ਹਾਲਾਤ ਪੈਦਾ ਕਰਕੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਉਸ ਵੇਲੇ ਤੱਕ ਲਟਕਾਣਾ ਦੱਸਦੇ ਹਨ ਜਦ ਤੀਕ ਕਿ ਹਾਲਾਤ ਬਾਦਲ ਦਲ ਦੇ ਅਨੁਕੂਲ ਨਹੀ ਹੋ ਜਾਂਦੇ । ਸਿਆਸੀ ਚਿੰਤਕ ਸੁਚੇਤ ਕਰਦੇ ਹਨ ਕਿ ਜੇ ਕਿਧਰੇ ਇਕ ਵਾਰ ਫਿਰ ਪੰਜਾਬ ਵਿੱਚ ਕੋਈ ਅਣਸੁਖਾਵੇਂ ਹਾਲਾਤ ਬਣ ਗਏ ਤਾਂ ਸ੍ਰ:ਬਾਦਲ ਸਮੇਤ ਸਾਰੇ  ਪ੍ਰੀਵਾਰਕ ਜੀਅ  ਕੋਈ ਵੀ ਕੁਰਬਾਨੀ ਦੇਣ ਤੋਂ ਪਹਿਲਾਂ ਹੀ ਹਵਾ ਹੋ ਜਾਣਗੇ, ਫੇਰ ਕੁਰਬਾਨੀ ਨਹੀਂ ਬਲੀ ਦਾ ਬੱਕਰਾ ਪੰਜਾਬ ਦੀ ਜੁਆਨੀ, ਵਿਸ਼ੇਸ਼ ਕਰਕੇ ਸਿੱਖ ਜੁਆਨੀ ਨੂੰ ਹੀ ਬਣਾਇਆ ਜਾਵੇਗਾ।
ਪਹਿਰੇਦਾਰ ਅਖਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਅੱਜ ਬੁਲਾਏ ਜਾ ਰਹੇ ਵਿਸ਼ੇਸ਼ ਸੈਸ਼ਨ ਬਾਰੇ ਕਹਿ ਰਹੇ ਨੇ ਕਿ ਬਾਦਲਕੇ ਅੱਜ ਵਾਲੇ ਅਜਲਾਸ ‘ਚ ਆਪਣੇ ਆਪ ਨੂੰ ਪੰਜਾਬ ਦੇ ਸਭ ਤੋਂ ਵੱਡੇ ਹਮਦਰਦ ਵਿਖਾਉਣ ਲਈ ਪਾਣੀਆਂ ਬਾਰੇ ਸਾਰੇ ਪਿਛਲੇ ਸਮਝੌਤੇ ਰੱਦ ਕਰਨ ਦਾ ਮਤਾ ਵੀ ਲਿਆ ਸਕਦੇ ਨੇ।  ਇਕ ਦਮ ਹਾਲਤ ਵਿਗਾੜ ਕੇ, ਪੰਜਾਬ ‘ਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਕੇ, ਸਰਕਾਰ ਦੀ ਕੁਰਬਾਨੀ ਵਾਲਾ ਡਰਾਮਾ ਵੀ ਖੇਡਿਆ ਜਾ ਸਕਦਾ ਹੈ।  ਪ੍ਰੰਤੂ ਸ਼ਾਇਦ ਪੰਥ ਰਤਨ, ਫਖਰ ਏ ਕੌਮ, ਕਿਸਾਨਾਂ ਦੇ ਮਸੀਹਾ ਵਰਗੇ ਅਲੰਕਾਰਾਂ ਨਾਲ ਨਿਵਾਜ਼ੇ ਗਏ ਵੱਡੇ ਬਾਦਲ ਸਾਹਿਬ ਹਰਿਆਣੇ ਦੇ ਉਸ ਸਮੇਂ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਵੱਲੋਂ, ਹਰਿਆਣਾ ਵਿਧਾਨ ਸਭਾ ‘ਚ ਸਤਲੁਜ-ਯੁਮਨਾ ਲਿੰਕ ਨਹਿਰ ਲਈ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਪੈਸੇ ਲੈਣ ਲਈ ਪੁਗਾਈ ਯਾਰੀ ਤੇ ਕੀਤੇ ਧੰਨਵਾਦ ਬਾਰੇ ਇਕ ਵੀ ਪਛਤਾਵੇ ਦਾ ਸ਼ਬਦ ਮੂੰਹੋਂ ਨਹੀਂ ਬੋਲਣਗੇ। ਪੁਆੜੇ ਦੀ ਜੜ, ਪੰਜਾਬ ਦੀ ਵੱਡੀ ਹਮਦਰਦ ਬਣਨ ਦਾ ਢੌਂਗ ਕਰੇਗੀ, ਪ੍ਰੰਤੂ ਤੱਥਾਂ ਤੋਂ ਕੌਣ ਮੂੰਹ ਮੋੜ ਸਕਦਾ ਹੈ? ਦੂਜੀ ਧਿਰ ਕਾਂਗਰਸ ਨੇ ਵੀ ਅਸਤੀਫ਼ੇ ਰੂਪੀ ਚੀਚੀ ਨੂੰ ਲਹੂ ਲਾ ਕੇ ਸ਼ਹੀਦਾਂ ਦੀ ਕਤਾਰ ‘ਚ ਖੜੇ ਹੋਣ ਦੀ ਨੌਟੰਕੀ ਕਰ ਵੀ ਦਿੱਤੀ ਹੈ।  ਪ੍ਰੰਤੂ ਜਦੋਂ ਕਪੂਰੀ ‘ਚ ਇੰਦਰਾ ਗਾਂਧੀ ਨਹਿਰ ਲਈ ਟੱਕ ਲਾ ਕੇ ਪੰਜਾਬ ਦੀ ਮੌਤ ਦੇ ਵਾਰੰਟਾਂ ਤੇ ਦਸਤਖ਼ਤ ਕਰ ਰਹੀ ਸੀ ਤਾਂ ਇਹੋ ਕਾਂਗਰਸੀਏ ਉਹਨੂੰ ਜੀ ਆਇਆ ਆਖ਼ ਰਹੇ ਸਨ।  ਤੀਜੀ ਧਿਰ ਆਪ ਦੇ ਮੂਹਰੈਲ ਆਗੂ ਕੇਜਰੀਵਾਲ ਸਾਹਿਬ ਹਰਿਆਣੇ ਨੂੰ ਰਿਪੇਰੀਅਨ ਸੂਬਾ ਨਾ ਮੰਨਣ ਬਾਰੇ ਮੂੰਹ ਨਹੀਂ ਖੋਲ ਰਹੇ, ਸਗੋਂ ਪੰਜਾਬ ਆਉਣ ਤੋਂ ਕੰਨੀ ਹੀ ਕਤਰਾਉਣ ਲੱਗ ਪਏ ਹਨ।
ਜਸਪਾਲ ਸਿੰਘ ਹੇਰਾਂ ਨੇ ਕਿਹਾ ਹੈ ਕਿ ਇਕ ਦੂਜੇ ਨੂੰ ਦੋਸ਼ ਦੇਣ ਤੋਂ ਪਹਿਲਾਂ ਸਿਆਸੀ ਆਪਣੀ ਪੀੜੀ ਥੱਲੇ ਸੋਟਾ ਫੇਰ ਕੇ ਵੇਖਣ ਕਿ ਉਹਨਾਂ ਨੇ ਪੰਜਾਬ ਨਾਲ ਕਿੰਨੀ ਵੱਡੀ ਗ਼ਦਾਰੀ ਕੀਤੀ ਹੋਈ ਹੈ?
ਪੰਜਾਬੀ ਤਾਂ ਪਾਣੀਆਂ ਦੀ ਰਾਖ਼ੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਨੇ।  ਪ੍ਰੰਤੂ ਜਿਸ ਤਰਾਂ ਪਹਿਲਾਂ ਸਿੱਖ ਨੌਜਵਾਨਾਂ ਦੀ ਆਪਣੇ ਸੌੜੇ ਸੁਆਰਥਾਂ ਲਈ ਬਲੀ ਲਈ ਗਈ, ਹੁਣ ਵੀ ਕੁਰਬਾਨੀਆਂ ਦੇ ਨਾਮ ‘ਤੇ ਉਸ ਕਹਾਣੀ ਨੂੰ ਦੁਹਰਾਇਆ ਨਾ ਜਾਵੇ।  ਬਾਦਲ ਸਾਬ ਨੇ ਕਦੇ ਫੌਜੀਆਂ ਨੂੰ ਅਵਾਜ਼ ਮਾਰੀ ਸੀ, ਕਦੇ ਪੰਜਾਬੀ ਗੱਭਰੂਆਂ ਨੂੰ ਹੋਕਾ ਦਿੱਤਾ ਸੀ, ਕਦੇ ਆਪਣੀਆਂ ਲਾਸ਼ਾਂ ਉਤੋਂ ਫੌਜ ਦੇ ਲੰਘਣ ਦੀ ਗੱਲ ਕੀਤੀ ਸੀ, ਅੱਜ ਵੀ ਓਹੀ ਕੁਝ ਦੁਹਰਾ ਰਹੇ ਨੇ,  ਪ੍ਰੰਤੂ ਸ਼ੋਸ਼ਲ ਮੀਡੀਆ ਨੇ ਸਭ ਨੂੰ ਜਗਾਇਆ ਹੋਇਆ ਹੈ, ਸੁਚੇਤ ਕੀਤਾ ਹੋਇਆ ਹੈ।
ਜਾਗਦੇ ਸਿਰਾਂ ਵਾਲੇ ਪੰਜਾਬੀ ਹਰ ਲੀਡਰ ਦੀ ਰਗ-ਰਗ ਤੋਂ ਬਾਖ਼ੂਬੀ ਵਾਕਫ਼ ਹੋ ਚੁੱਕੇ ਨੇ।  ਇਸ ਲਈ ਚੀਚੀ ਨੂੰ ਲਹੂ ਲਾ ਕੇ ਨਹੀਂ, ਸਗੋਂ ਸੱਚੀ-ਮੁੱਚੀ ਕੁਰਬਾਨੀ ਦੇ ਕੇ ਹੀ ਸ਼ਹੀਦ ਬਣਿਆ ਜਾਣਾ ਹੈ, ਇਸ ਸੱਚ ਨੂੰ ਹੁਣ ਸਾਰੀਆਂ ਧਿਰਾਂ ਤੇ ਉਹਨਾਂ ਦੇ ਆਗੂ ਬਾਖ਼ੂਬੀ ਸਮਝ ਲੈਣ ਤਾਂ ਚੰਗਾ ਹੈ।  ਨਹੀਂ ਤਾਂ ਫਿਰ ਗ਼ੱਦਾਰਾਂ ਦਾ ਜੋ ਹਸ਼ਰ ਹੁੰਦਾ ਹੈ, ਉਸ ਲਈ ਤਿਆਰ ਰਹਿਣ।