ਲੰਗਰ ਤੇ ਖਤਮ ਹੋ ਸਕਦਾ ਹੈ ਜੀ ਐਸ ਟੀ

-ਪੰਜਾਬੀਲੋਕ ਬਿਊਰੋ

ਧਾਰਮਿਕ ਸਥਾਨਾਂ ਤੇ ਵਰਤਾਏ ਜਾਂਦੇ ਲੰਗਰ ਅਤੇ ਭੰਡਾਰੇ ਨੂੰ ਜੀ. ਐੱਸ. ਟੀ. ਤੋਂ ਛੋਟ ਦੇਣ ਦੀ ਤਿਆਰੀ ਚੱਲ ਰਹੀ ਹੈ। ਹਰ ਪਾਸਿਓਂ ਸਿਆਸੀ ਦਬਾਅ ਨੂੰ ਦੇਖਦੇ ਹੋਏ ਜਲਦ ਹੀ ਆਪਣੇ ਬਿੱਲ ‘ਚ ਸਰਕਾਰ ਬਦਲਾਅ ਕਰਨ ਜਾ ਰਹੀ ਹੈ।

ਇਸ ਨਾਲ ਪੂਰੇ ਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ‘ਚ ਪਰੋਸਿਆ ਜਾਣ ਵਾਲਾ ਲੰਗਰ ਅਤੇ ਇਤਿਹਾਸਕ ਮੰਦਰਾਂ ‘ਚ ਅਟੁੱਟ ਚੱਲਣ ਵਾਲੇ ਭੰਡਾਰਿਆਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ।

ਸ੍ਰੀ ਹਰਿਮੰਦਰ ਸਾਹਿਬ ‘ਚ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਚੱਲਦਾ ਹੈ। ਇਸ ਲਈ ਚੰਦਾ ਸ਼ਰਧਾਲੂਆਂ ਦੇ ਚੜ੍ਹਾਵੇ ਤੋਂ ਆਉਂਦਾ ਹੈ। ਫਿਲਹਾਲ ਲੰਗਰ ‘ਚ ਇਸਤੇਮਾਲ ਹੋਣ ਵਾਲੀ ਸਮੱਗਰੀ ‘ਤੇ 18 ਫੀਸਦੀ ਤੱਕ ਜੀ. ਐੱਸ. ਟੀ. ਲੱਗਦਾ ਹੈ।