ਜਥੇ ਨਾਲ ਪਾਕਿ ਜਾ ਕੇ ਲਾਪਤਾ ਹੋਣ ਦੇ ਮਾਮਲੇ

ਐਸ ਜੀ ਪੀ ਸੀ ਕਰਾਊ ਜਾਂਚ
-ਪੰਜਾਬੀਲੋਕ ਬਿਊਰੋ
ਪਾਕਿਸਤਾਨ ਚ ਵਿਸਾਖੀ ਮਨਾਉਣ ਗਏ ਜਥੇ ਨਾਲ ਗਈ ਤੇ ਨਿਕਾਹ ਕਰਵਾ ਕੇ ਓਥੇ ਦੀ ਨੂੰਹ ਬਣੀ ਕਿਰਨ ਬਾਲਾ ਉਰਫ ਆਮਨਾ ਦੇ ਮਾਮਲੇ ਚ ਵੀ ਐਸ ਜੀ ਪੀ ਸੀ ਨੇ ਇਕ ਜਾਂਚ ਕਮੇਟੀ ਬਣਾਈ ਹੈ, ਜੋ ਜਾਂਚ ਕਰੇਗੀ ਕਿ ਇਸ ਮਹਿਲਾ ਦੀ ਜਥੇ ਨਾਲ ਜਾਣ ਦੀ ਸਿਫਾਰਸ਼ ਕਿਸ ਨੇ ਕੀਤੀ ਸੀ?
ਜਥੇ ਨਾਲ ਜਾ ਕੇ ਲਾਪਤਾ ਹੋਇਆ ਨਿਰੰਜਨਪੁਰ ਰਈਆ ਦਾ ਵਾਸੀ 24 ਸਾਲਾ ਅਮਰਜੀਤ ਸਿੰਘ ਵੀ ਚਰਚਾ ਚ ਹੈ। ਪਰ ਉਸ ਬਾਰੇ ਕੁਝ ਵੀ ਸ਼ੱਕੀ ਨਹੀਂ ਮਿਲਿਆ, ਉਸ ਦੀ ਸ਼ੇਖੂਪੁਰ ਦੇ ਇਕ ਮੁਸਲਮ ਨੌਜਵਾਨ ਨਾਲ ਦੋਸਤੀ ਸੀ, ਉਸ ਨਾਲ ਉਸ ਨੇ ਵਾਅਦਾ ਕੀਤਾ ਸੀ ਕਿ ਉਸ ਨੂੰ ਮਿਲਣ ਪਾਕਿਸਤਾਨ ਜ਼ਰੂਰ ਆਵੇਗਾ, ਅਮਰਜੀਤ ਆਪਣੇ ਪਾਕਿਸਤਾਨੀ ਦੋਸਤ ਕੋਲ ਚਲਾ ਗਿਆ, ਤੇ ਹੁਣ ਲਹੌਰ ਪੁਲਿਸ ਦੀ ਕਸਟਡੀ ਵਿੱਚ ਹੈ, ਉਸ ਖਿਲਾਫ ਕੁਝ ਵੀ ਸ਼ੱਕੀ ਨਹੀਂ ਮਿਲਿਆ, ਕੁਝ ਦਿਨਾਂ ਚ ਉਹ ਵਾਪਸ ਭਾਰਤ ਆ ਰਿਹਾ ਹੈ, ਅਮਰਜੀਤ ਦੇ ਪਰਿਵਾਰ ਨੇ ਐਸ ਜੀ ਪੀ ਸੀ ਤੇ ਪੰਜਾਬ ਤੇ ਭਾਰਤ ਸਰਕਾਰਾਂ ਨੂੰ ਉਹਨਾਂ ਦੇ ਪੁੱਤ ਦੇ ਵਾਪਸ ਨਾ ਆਉਣ ‘ਤੇ ਸਮੂਹਿਕ ਖੁਦਕੁਸ਼ੀ ਦੀ ਧਮਕੀ ਦਿੱਤੀ ਸੀ।