ਐਸ ਜੀ ਪੀ ਸੀ ਚੋਣਾਂ-ਬਾਦਲਕਿਆਂ ਨੂੰ ਟੱਕਰ ਦੇਵੇਗੀ ਪੰਥਕ ਲਹਿਰ ਪਾਰਟੀ

-ਪੰਜਾਬੀਲੋਕ ਬਿਊਰੋ 

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ਪੰਥਕ ਲਹਿਰ ਪਾਰਟੀ ਟੱਕਰ  ਦੇਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਪਾਰਟੀ ਨੂੰ ਸੰਤ ਸਮਾਜ ਨੇਤਾ ਸਰਬਜੋਤ ਸਿੰਘ ਬੇਦੀ ਪ੍ਰਮੋਟ ਕਰਨਗੇ। ਪੰਥਕ ਲਹਿਰ ਪਾਰਟੀ ਦਾ ਮੁੱਖ ਮਕਸਦ ਸ੍ਰੀ ਅਕਾਲ ਤਖਤ ਸਾਹਿਬ ਦੀ ਪੁਰਾਣੀ ਮਰਿਆਦਾ ਦੀ ਬਹਾਲੀ ਅਤੇ ਐੱਸ. ਜੀ. ਪੀ. ਸੀ. ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣਾ ਹੈ।