ਹਰ ਹੀਲੇ ਰਿਲੀਜ਼ ਕਰੋ ਫਿਲਮ ਨਾਨਕ ਸ਼ਾਹ ਫਕੀਰ

-ਪਂਜਾਬੀਲੋਕ ਬਿਊਰੋ
ਸੁਪਰੀਮ ਕੋਰਟ ਨੇ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਵੱਲੋਂ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਤਹਿਤ ਪਾਈ ਪਟੀਸ਼ਨ ‘ਤੇ  ਫ਼ੈਸਲਾ ਸੁਣਾਇਆ। ਅਦਾਲਤ ਨੇ  ਸ਼੍ਰੋਮਣੀ  ਕਮੇਟੀ ਵੱਲੋਂ ਫ਼ਿਲਮ ‘ਤੇ ਰੋਕ ਲਾਏ ਜਾਣ ਦੀ ਵੀ ਨਿਖੇਧੀ ਕੀਤੀ। ਚੀਫ਼ ਜਸਟਿਸ ਦੀਪਕ ਮਿਸ਼ਰਾ, ਦੀ ਅਗਵਾਈ ਵਾਲੇ ਬੈਂਚ ਨੇ ਸਾਫ਼ ਕੀਤਾ ਕਿ ਕੇਂਦਰੀ (ਸੈਂਸਰ ਬੋਰਡ) ਵੱਲੋਂ ਪਾਸ ਕੀਤੀ ਫ਼ਿਲਮ ਦੀ ਰਿਲੀਜ਼ ਰੋਕਣ ਦਾ ਕਿਸੇ ਨੂੰ ਹੱਕ ਨਹੀਂ ਹੈ।
ਬੈਂਚ ਨੇ ਸਾਰੇ ਸੂਬਿਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਤੇ ਬਿਨਾ ਕਿਸੇ ਦਿੱਕਤ ਤੋਂ ਫ਼ਿਲਮ ਦਾ ਜਾਰੀ ਰਹਿਣਾ ਯਕੀਨੀ ਬਣਾਉਣ। ਫ਼ਿਲਮ ਨਿਰਮਾਤਾ ਸਿੱਕਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਫ਼ਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਕੁਝ ਕੁ ਲੋਕਾਂ ਵੱਲੋਂ ਪ੍ਰਾਪੇਗੰਡਾ ਚਲਾਇਆ ਜਾ ਰਿਹਾ ਹੈ। ਦੂਜੇ ਪਾਸੇ ਸਿੱਖ ਸੰਗਤ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਇਸ ਫ਼ਿਲਮ ਵਿੱਚ ਗੁਰੂ ਨਾਨਕ ਦੇਵ ਜੀ ਦਾ ਕਿਰਦਾਰ ਕਿਸੇ ਵਿਅਕਤੀ ਨੇ ਨਿਭਾਇਆ ਹੈ ਪਰ ਨਿਰਮਾਤਾ ਸਿੱਕਾ ਨੇ ਦਾਅਵਾ ਕੀਤਾ ਸੀ ਕਿ ਗੁਰੂ ਜੀ ਨੂੰ ਕੰਪਿਊਟਰ ਗ੍ਰਾਫ਼ਿਕਸ ਰਾਹੀਂ ਹੀ ਸਕਰੀਨ ‘ਤੇ ਦਿਖਾਇਆ ਗਿਆ ਹੈ।