• Home »
  • ਪੰਥਕ ਮਾਮਲੇ
  • » ਧੀ ਤੇ ਗਰਭ ‘ਚ ਪਲ ਰਹੇ ਬੱਚੇ ਦੇ ਕਤਲ ਦੇ ਮਾਮਲੇ ‘ਚ ਜਗੀਰ ਕੌਰ ਤਲਬ

ਧੀ ਤੇ ਗਰਭ ‘ਚ ਪਲ ਰਹੇ ਬੱਚੇ ਦੇ ਕਤਲ ਦੇ ਮਾਮਲੇ ‘ਚ ਜਗੀਰ ਕੌਰ ਤਲਬ

-ਪੰਜਾਬੀਲੋਕ ਬਿਊਰੋ
ਸੁੱਚਾ ਸਿੰਘ ਲੰਗਾਹ ਖਿਲਾਫ ਕਾਰਵਾਈ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਸੰਗਤ ਵਲੋਂ ਇਹ ਮਾਮਲਾ ਵੀ ਭੇਜਿਆ ਗਿਆ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਬੀਬੀ ਜਗੀਰ ਕੌਰ ਨੂੰ ਆਪਣੀ ਪੁੱਤਰੀ ਤੇ ਉਸ ਦੇ ਬੱਚੇ ਨੂੰ ਕੁੱਖ ‘ਚ ਮਾਰਨ ਦੇ ਮਾਮਲੇ ਵਿੱਚ ਤਲਬ ਕਰਕੇ ਇਸ ਬੱਜਰ ਕੁਰਹਿਤ ਲਈ ਧਾਰਮਿਕ ਸਜ਼ਾ ਲਾਈ ਜਾਵੇ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਇਕ ਜ਼ਰੂਰੀ ਮੀਟਿੰਗ ਬੁਲਾਈ ਗਈ। ਮੀਟਿੰਗ ‘ਚ ਫੈਸਲਾ ਲੈਂਦਿਆਂ ਬੀਬੀ ਜਗੀਰ ਕੌਰ ਨੂੰ ਆਪਣਾ ਪੱਖ ਰੱਖਣ ਲਈ 7 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ।