• Home »
  • ਪੰਥਕ ਮਾਮਲੇ
  • » ਗੁਰਦੁਆਰਾ ਛੋਟਾ ਘੱਲੂਘਾਰਾ ਦਾ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ

ਗੁਰਦੁਆਰਾ ਛੋਟਾ ਘੱਲੂਘਾਰਾ ਦਾ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ

-ਪੰਜਾਬੀਲੋਕ ਬਿਊਰੋ
ਸਿੱਖ ਹਲਕਿਆਂ ਵਿੱਚ ਰੋਸ ਹੈ ਕਿ ਹਾਲੇ ਤੱਕ ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਦਾ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ। ਵਿਵਾਦ ਸੁਲਝਾਉਣ ਲਈ  20 ਅਗਸਤ ਦੇ ਸਮਾਗਮ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਸੰਗਤ ਨੂੰ ਭਰੋਸਾ ਦਿੱਤਾ ਸੀ ਕਿ ਇਸ ਘਟਨਾ ਦੀ ਜਾਂਚ ਲਈ ਕਮੇਟੀ ਦਾ ਗਠਨ ਕਰਨਗੇ ਅਤੇ ਇਸ ਦੀ ਰਿਪੋਰਟ 4 ਸਤੰਬਰ ਨੂੰ ਸੰਗਤ ਵਿੱਚ ਰੱਖਣਗੇ ਜੋ ਅਜੇ ਤੱਕ ਜਨਤਕ ਨਹੀਂ ਹੋ ਸਕੀ ਹੈ। ਇਸੇ ਤਰਾਂ ਸਰਬੱਤ ਖ਼ਾਲਸਾ ਧਿਰਾਂ ਦੇ ਜਥੇਦਾਰਾਂ ਵਾਲੀ ਕਮੇਟੀ ਵੱਲੋਂ ਵੀ 31 ਅਗਸਤ ਤੱਕ ਘਟਨਾ ਦੀ ਪੜਤਾਲ ਕੀਤੀ ਜਾਣੀ ਸੀ ਪਰ ਅਜੇ ਤੱਕ ਜਨਤਕ ਨਾ ਹੋਣ ਕਾਰਨ ਸਿੱਖ ਸੰਗਤ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕਮੇਟੀ ਦੀ ਰਿਪੋਰਟ ਡੇਰਾ ਸਿਰਸਾ ਦੇ ਮੁਖੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਲੇਟ ਹੋ ਗਈ ਹੈ।ਜਲਦੀ ਹੀ ਅਗਲੀ ਕਾਰਵਾਈ ਕਰਾਂਗੇ।