• Home »
  • ਪੰਥਕ ਮਾਮਲੇ
  • » ਕਰਨਾਟਕ ਸਰਕਾਰ ਵਲੋਂ ਕਿਰਪਾਨ ‘ਤੇ ਪਾਬੰਦੀ, ਸਿੱਖ ਹਲਕਿਆਂ ‘ਚ ਰੋਸ

ਕਰਨਾਟਕ ਸਰਕਾਰ ਵਲੋਂ ਕਿਰਪਾਨ ‘ਤੇ ਪਾਬੰਦੀ, ਸਿੱਖ ਹਲਕਿਆਂ ‘ਚ ਰੋਸ

-ਪੰਜਾਬੀਲੋਕ ਬਿਊਰੋ
ਕਰਨਾਟਕ ਦੀ ਸਿਧਾਰਮੈਯਾ ਸਰਕਾਰ ਨੇ ਬਿਨਾਂ ਲਾਇਸੈਂਸ ਦੇ ਹਥਿਆਰ ਰੱਖਣ, ਖਰੀਦਣ ਅਤੇ ਪਹਿਨਣ ‘ਤੇ ਬੰਗਲੌਰ ਸ਼ਹਿਰ ਵਿਚ ਪਾਬੰਦੀ ਦੇ ਹੁਕਮ ਲਾਗੂ ਕੀਤੇ ਹਨ। ਇਨਾਂ ਹੁਕਮਾਂ ਵਿਚ ਸ੍ਰੀਸਾਹਿਬ ਵੀ ਸ਼ਾਮਲ ਕੀਤੀ ਗਈ ਹੈ, ਜੋ ਕਿ ਸਿੱਖਾਂ ਵੱਲੋਂ ਧਾਰਮਿਕ ਚਿੰਨ ਵਜੋਂ ਪਹਿਨੀ ਜਾਂਦੀ ਹੈ। ਇਸ ‘ਤੇ ਸਿੱਖ ਹਲਕਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਪੰਥਕ ਸਿਆਸਤ ਵੀ ਉਬਾਲੇ ਮਾਰਨ ਲੱਗੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਕਰਨਾਟਕ ਸਰਕਾਰ ਵੱਲੋਂ ਕ੍ਰਿਪਾਨ ਪਹਿਨਣ ‘ਤੇ ਲਾਈ ਪਾਬੰਦੀ ਖਤਮ ਕਰਵਾਉੁਣ ਲਈ ਤੁਰੰਤ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਸਿਰਸਾ ਨੇ ਕਿਹਾ ਕਿ ਉਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 25 ਅਧੀਨ ਧਰਮ ਦੀ ਆਜ਼ਾਦੀ ਦੇ ਨਿਯਮਾਂ ਤਹਿਤ ਸਿੱਖਾਂ ਨੂੰ ਕ੍ਰਿਪਾਨ ਧਾਰਨ ਦੀ ਖੁੱਲ ਦਿੱਤੀ ਗਈ ਹੈ। ਸਿੱਖਾਂ ਲਈ ਕ੍ਰਿਪਾਨ ਅਤੇ ਹੋਰ ਧਾਰਮਿਕ ਚਿੰਨ ਧਾਰਨ ਕਰਨ ਵਾਸਤੇ ਕਿਸੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ। ਕਰਨਾਟਕ ਸਰਕਾਰ ਵੱਲੋਂ ਲਾਈ ਗਈ ਪਾਬੰਦੀ ਭਾਰਤੀ ਸੰਵਿਧਾਨ ਦੀ ਧਾਰਾ 25 ਤੋਂ 28 ਤਹਿਤ ਦਿੱਤੇ ਧਰਮ ਦੀ ਆਜ਼ਾਦੀ ਦੇ ਅਧਿਕਾਰ ਖਿਲਾਫ਼ ਜਾਂਦੀ ਹੈ। ਕੇਂਦਰੀ ਗ੍ਰਹਿ ਮੰਤਰੀ ਤੋਂ ਮਾਮਲੇ ਵਿਚ ਦਖਲ ਦੀ ਮੰਗ ਕਰਦਿਆਂ ਸਿਰਸਾ ਨੇ ਕਿਹਾ ਕਿ ਬੰਗਲੌਰ ਸ਼ਹਿਰ ‘ਚ ਸਿੱਖਾਂ ਲਈ ਕ੍ਰਿਪਾਨ ਪਹਿਨਣ ‘ਤੇ ਲਾਈ ਪਾਬੰਦੀ ਤੋਂ ਛੋਟ ਦੁਆਉੁਣ ਲਈ ਉਨਾਂ ਨੂੰ ਤੁਰੰਤ ਇਸ ਵਿਚ ਦਖਲ ਦੇਣਾ ਚਾਹੀਦਾ ਹੈ। ਬੰਗਲੌਰ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵੀ ਲੋੜੀਂਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ, ਜਿਸ ਸਦਕਾ ਸਿੱਖ ਮੁਸਾਫਰ ਹਵਾਈ ਸਫਰ ਕਰਨ ਵਾਸਤੇ ਸਿਵਲ ਐਵੀਏਸ਼ਨ ਰੂਲ ਤਹਿਤ ਕ੍ਰਿਪਾਨ ਧਾਰਨ ਕਰ ਕੇ ਸਫਰ ਕਰ ਸਕਣ। ਸਿਰਸਾ ਨੇ ਗ੍ਰਹਿ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਪਹਿਲਾਂ ਵਾਪਰੀ ਘਟਨਾ ‘ਚ ਬੰਗਲੌਰ ਹਵਾਈ ਅੱਡੇ ‘ਤੇ ਸਿੱਖ ਮੁਸਾਫਰਾਂ ਨੂੰ ਜਹਾਜ਼ ਵਿਚੋਂ ਉਦੋਂ ਜਬਰੀ ਲਾਹ ਦਿੱਤਾ ਗਿਆ ਸੀ, ਜਦੋਂ ਉਨਾਂ ਨੇ ਕ੍ਰਿਪਾਨ ਉਤਾਰਨ ਤੋਂ ਜਵਾਬ ਦੇ ਦਿੱਤਾ ਸੀ।
**