• Home »
  • ਪੰਥਕ ਮਾਮਲੇ
  • » ਜੀ ਐਸ ਟੀ ਨੰਬਰ ਲੈਣ ਲਈ ਐਸ ਜੀ ਪੀ ਸੀ ਮਾਹਿਰਾਂ ਨਾਲ ਸਲਾਹੀਂ ਪਈ

ਜੀ ਐਸ ਟੀ ਨੰਬਰ ਲੈਣ ਲਈ ਐਸ ਜੀ ਪੀ ਸੀ ਮਾਹਿਰਾਂ ਨਾਲ ਸਲਾਹੀਂ ਪਈ

-ਪੰਜਾਬੀਲੋਕ ਬਿਊਰੋ
ਸ਼੍ਰੋਮਣੀ ਕਮੇਟੀ ਵੱਲੋਂ ਜੀ ਐਸ ਟੀ ਤੋਂ ਛੋਟ ਲਈ ਚਾਰਾਜੋਈ ਕੀਤੀ ਗਈ ਹੈ ਪਰ ਹੁਣ ਤਕ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਜੀ ਐਸ ਟੀ ਰਜਿਸਟਰੇਸ਼ਨ ਨੰਬਰ ਵਾਸਤੇ ਕਾਨੂੰਨੀ ਅਤੇ ਵਿੱਤੀ ਮਾਹਰਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕੀਤਾ ਹੈ।
ਜੀ ਐਸ ਟੀ ਲਾਗੂ ਹੋਣ ਨਾਲ ਸੰਸਥਾ ਨੂੰ ਹਰ ਸਾਲ 9 ਤੋਂ 10 ਕਰੋੜ ਰੁਪਏ ਜੀ ਐਸ ਟੀ ਵਜੋਂ ਭੁਗਤਾਨ ਕਰਨਾ ਪਵੇਗਾ,  ਲੰਗਰ ਵਿੱਚ ਵਰਤੇ ਜਾਂਦੇ ਦੇਸੀ ਘਿਉ ‘ਤੇ 12 ਫੀਸਦ, ਖੰਡ ‘ਤੇ 18 ਫੀਸਦ ਅਤੇ ਦਾਲਾਂ ‘ਤੇ 5 ਫੀਸਦ ਜੀ ਐਸ ਟੀ ਲਾਗੂ ਹੈ।