• Home »
  • ਪੰਥਕ ਮਾਮਲੇ
  • » ਸਿੱਖ ਭਾਈਚਾਰੇ ਨੂੰ ਵਿਆਹਾਂ ‘ਚ ਫਜ਼ੂਲ ਖਰਚੀ ਰੋਕਣ ਦਾ ਸੱਦਾ

ਸਿੱਖ ਭਾਈਚਾਰੇ ਨੂੰ ਵਿਆਹਾਂ ‘ਚ ਫਜ਼ੂਲ ਖਰਚੀ ਰੋਕਣ ਦਾ ਸੱਦਾ

-ਪੰਜਾਬੀਲੋਕ ਬਿਊਰੋ
ਸਿੱਖ ਬੁਧੀਜੀਵੀਆਂ ਵਲੋਂ ਵਿਆਹਾਂ ਵਿੱਚ ਹੁੰਦੀ ਫਜ਼ੂਲ ਖਰਚੀ ਨੂੰ ਜਿੱਥੋਂ ਤੱਕ ਸੰਭਵ ਹੋਵੇ ਰੋਕਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ‘ਚ ਹੋਣ ਵਾਲੇ ਵਿਆਹ ਸਮਾਗਮ ‘ਚ ਦਾਅਵਤ ਦੇ ਮੈਨਿਊ ‘ਚ ਕਟੌਤੀ ਕਰਨ ਦੀ ਤਿਆਰੀ ਕੀਤੀ ਗਈ ਹੈ। ਇਹ ਕਦਮ ਵਿਆਹਾਂ ‘ਚ ਹੋਣ ਵਾਲੀ ਫਜ਼ੂਲ ਖ਼ਰਚੀ ਰੋਕਣ ਲਈ ਚੁੱਕਿਆ ਜਾ ਰਿਹਾ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦਾ ਕਹਿਣਾ ਹੈ ਕਿ ਫਜ਼ੂਲ ਖ਼ਰਚੀ ਕਾਰਨ ਗ਼ਰੀਬ ਮਾਤਾ-ਪਿਤਾ ਆਪਣੇ ਬੱਚਿਆਂ ਦੇ ਵਿਆਹ ਲਈ ਕਰਜ਼ ਲੈਣ ਲਈ ਮਜਬੂਰ ਹਨ। ਸਮਾਜਿਕ ਸੁਧਾਰ ਲਈ ਬਣੀ ਇੰਟਰਨੈਸ਼ਨਲ ਪੰਜਾਬੀ ਫੋਰਮ, ਜਿਸ ਦੇ ਡਾ. ਰਾਜਿੰਦਰ ਸਿੰਘ ਚੱਢਾ ਚੇਅਰਮੈਨ ਹਨ। ਇਸ ਫੋਰਮ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਜੀ ਕੇ ਨੇ ਕਿਹਾ ਕਿ ਲੋਕਾਂ ਨੂੰ ਵਿਆਹ ਸਮਾਗਮਾਂ ਨੂੰ ਗੁਰਦੁਆਰਿਆਂ ‘ਚ ਸਾਦਗੀ ਨਾਲ ਮਨਾਉਣ, ਮਹਿੰਗੇ ਸੱਦੇ ਪੱਤਰ ਅਤੇ ਮਿਠਆਈ ਦੇਣ ਦੇ ਚਲਨ ਨੂੰ ਬੰਦ ਕਰਨ ਅਤੇ ਈ-ਮੇਲ ਅਤੇ ਐੱਸ ਐਮ ਐੱਸ ਨਾਲ ਲੋਕਾਂ ਨੂੰ ਸੱਦਾ ਦੇਣ ਦੀ ਪਿਰਤ ਪਾਉਣੀ ਚਾਹੀਦੀ ਹੈ।