• Home »
  • ਪੰਥਕ ਮਾਮਲੇ
  • » ਕਿਰਪਾਨ ‘ਤੇ ਪਾਬੰਦੀ ਦਾ ਮਾਮਲਾ ਕੌਮਾਂਤਰੀ ਕੋਰਟ ‘ਚ ਜਾਵੇਗਾ

ਕਿਰਪਾਨ ‘ਤੇ ਪਾਬੰਦੀ ਦਾ ਮਾਮਲਾ ਕੌਮਾਂਤਰੀ ਕੋਰਟ ‘ਚ ਜਾਵੇਗਾ

-ਪੰਜਾਬੀਲੋਕ ਬਿਊਰੋ
ਵਿਸ਼ਵ ਭਰ ਵਿੱਚ ਸਿੱਖਾਂ ਦੇ ਧਾਰਮਿਕ ਚਿੰਨਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਐਸਜੀਪੀਸੀ ਕੌਮਾਂਤਰੀ ਨਿਆਂ ਅਦਾਲਤ ਵਿੱਚ ਅਪੀਲ ਕਰੇਗੀ। ਬੀਤੇ ਦਿਨੀਂ ਇਟਲੀ ਵਿੱਚ ਵੱਸਦੇ ਸਿੱਖਾਂ ‘ਤੇ ਸੁਪਰੀਮ ਕੋਰਟ ਵੱਲੋਂ ਉੱਪਰ ਦੀ ਕਿਰਪਾਨ ਪਹਿਨਣ ਦੀ ਪਾਬੰਦੀ ਤੋਂ ਬਾਅਦ ਐਸ ਜੀ ਪੀ ਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਹ ਐਲਾਨ ਕੀਤਾ ਹੈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਇਟਲੀ ‘ਚ ਸਿੱਖਾਂ ਵਿਰੁੱਧ ਹੋਏ ਐਲਾਨ ਸਬੰਧੀ ਐਸ ਜੀ ਪੀ ਸੀ ਵੱਲੋਂ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰਕੇ ਇਟਲੀ ਦੀ ਸਰਕਾਰ ਕੋਲ ਇਹ ਮੁੱਦਾ ਚੁੱਕਣ ਦੀ ਅਪੀਲ ਵੀ ਕੀਤੀ ਗਈ ਹੈ। ਹੁਣ ਕਮੇਟੀ ਵੱਲੋਂ ਵੀ ਕੌਮਾਂਤਰੀ ਨਿਆਂ ਅਦਾਲਤ ਵਿੱਚ ਅਪੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਕਮੇਟੀ ਕੌਮਾਂਤਰੀ ਨਿਆਂ ਅਦਾਲਤ ਪਹੁੰਚ ਕਰੇਗੀ।
2004 ਵਿੱਚ ਫਰਾਂਸ ਦੀ ਸਰਕਾਰ ਨੇ ਸਕੂਲਾਂ ਵਿੱਚ ਧਾਰਮਿਕ ਚਿੰਨ ਪਹਿਨਣ ‘ਤੇ ਪਾਬੰਦੀ ਲਾ ਦਿੱਤੀ ਸੀ। ਉਸ ਸਮੇਂ ਦੌਰਾਨ ਹੀ ਪਾਸਪੋਰਟ ਲਈ ਤਸਵੀਰ ਖਿਚਵਾਉਣ ਲਈ ਵੀ ਦਸਤਾਰ ਉਤਾਰਨ ਨੂੰ ਕਿਹਾ ਜਾਂਦਾ ਸੀ ਜਿਸ ਦਾ ਸ਼ਿਕਾਰ ਸਿੱਖ ਤੇ ਮੁਸਲਮਾਨ ਦੋਵੇਂ ਹੁੰਦੇ ਸਨ। ਬੀਤੇ ਦਿਨੀਂ ਇਟਲੀ ਦੀ ਸਰਬ ਉੱਚ ਅਦਾਲਤ ਨੇ ਸਿੱਖਾਂ ਦੇ ਉੱਪਰ ਦੀ ਕਿਰਪਾਨ ਧਾਰਨ ਕਰਨ ‘ਤੇ ਪੂਰਨ ਪਾਬੰਦੀ ਲਾ ਦਿੱਤੀ ਹੈ।
ਇਹੋ ਜਿਹੇ ਫੈਸਲਿਆਂ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਵੱਜਦੀ ਹੈ।