ਸੱਜਣ ਦੀ ਫੇਰੀ-ਰੈਡੀਕਲਜ਼ ਨੇ ਕੀਤਾ ਖੂਬ ਹੰਗਾਮਾ

-ਪੰਜਾਬੀਲੋਕ ਬਿਊਰੋ
ਕੱਲ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ, ਜਿੱਥੇ ਉਹਨਾਂ ਨੂੰ ਐਸ ਜੀ ਪੀ ਸੀ ਨੇ ਸਨਮਾਨਿਤ ਵੀ ਕੀਤਾ, ਤੇ ਗਰਮਖਿਆਲੀ ਨੇਤਾਵਾਂ ਵਲੋਂ ਵੀ ਸ. ਸੱਜਣ ਨੂੰ ਸਨਮਾਨਿਤ ਕਰਨ ਦਾ ਯਤਨ ਕੀਤਾ ਗਿਆ, ਮਾਨ ਦਲ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨੇਤਾ ਪੰਡਾਲ ਵਿੱਚ ਐਸ ਜੀ ਪੀ ਸੀ ਦੀ ਹਿਊਮਨ ਚੇਨ ਤੋੜ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਟਾਸਕ ਫੋਰਸ ਨਾਲ ਇਹਨਾਂ ਦੀ ਝੜਪ ਹੋ ਗਈ, ਮਾਨ ਦਲ ਦੇ ਜਰਨੈਲ ਸਿੰਘ ਸਖੀਰਾ ਦੀ ਉਂਗਲ ‘ਤੇ ਕਿਸੇ ਦੀ ਕਿਰਪਾਨ ਨਾਲ ਚੀਰਾ ਆ ਗਿਆ, ਇਕ ਬਜ਼ੁਰਗ ਦੀ ਕਿਸੇ ਨੇ ਬਾਂਹ ਮਰੋੜ ਦਿੱਤੀ, ਗਰਮ ਖਿਆਲੀਆਂ ਨੇ ਖਾਲਿਸਤਾਨ ਜ਼ਿੰਦਾਬਾਦ, ਸ਼ਰੋਮਣੀ ਕਮੇਟੀ ਮੁਰਦਾਬਾਦ ਦੇ ਨਾਅਰੇ ਲਾਏ। ਪ੍ਰੋ ਬਡੂੰਗਰ ਨੂੰ ਮੰਚ ਤੋਂ ਸ਼ਾਂਤੀ ਦੀ ਅਪੀਲ ਕਰਨੀ ਪਈ। ਇਸ ਤਮਾਸ਼ੇ ਦੇ ਦਰਮਿਆਨ ਹੀ ਸ. ਸੱਜਣ ਹੁਰੀਂ ਭਾਰੀ ਸੁਰੱਖਿਆ ਹੇਠ ਉਥੋਂ ਚਲੇ ਗਏ।