ਇਰਾਕ ‘ਚ ਲਾਪਤਾ 39 ਭਾਰਤੀਆਂ ਦੀ ਕੋਈ ਖਬਰ ਨਹੀਂ

-ਪੰਜਾਬੀਲੋਕ ਬਿਊਰੋ
ਅੱਜ ਕੇਂਦਰ ਸਰਕਾਰ ਨੇ ਇਰਾਕ ਵਿੱਚ ਲਾਪਤਾ ਹੋਏ 39 ਭਾਰਤੀਆਂ ਬਾਰੇ ਖਬਰ ਦੇਣੀ ਸੀ, ਪੀੜਤ ਪਰਿਵਾਰਾਂ ਦੀ ਜਾਨ ਮੁੱਠੀ ਵਿੱਚ ਆਈ ਪਈ ਹੈ, ਸਰਕਾਰ ਦੇ ਬੁਲਾਰੇ ਨੇ ਇਰਾਕ ਦੇ ਵਿਦੇਸ਼ ਮੰਤਰੀ ਇਬਰਾਹੀਮ ਅਲ-ਏਸ਼ਾਇਕਰ ਅਲ-ਜਾਫਰੀ ਦੇ ਹਵਾਲੇ ਨਾਲ ਖਬਰ ਦਿੱਤੀ ਹੈ  ਇਰਾਕ ‘ਚ ਲਾਪਤਾ ਹੋਏ 39 ਭਾਰਤੀਆਂ ਬਾਰੇ ਕੋਈ ਜਾਣਕਾਰੀ ਨਹੀ ਹੈ। ਜਦਕਿ ਉਨਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।